ਸਿਰ 'ਤੇ ਦਸਤਾਰ ਸਜਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਮਨੀਸ਼ ਪਾਲ, ਵੇਖੋ ਤਸਵੀਰਾਂ
Maniesh Paul Visit Golden Temple Amritsar : ਬਾਲੀਵੁੱਡ ਦੇ ਮਸ਼ਹੂਰ ਹੋਸਟ ਤੇ ਐਕਟਰ ਮਨੀਸ਼ ਪਾਲ (Maniesh Paul) ਅਕਸਰ ਆਪਣੇ ਵੱਖਰੇ ਅੰਦਾਜ਼ ਤੇ ਕਾਮੇਡੀ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਮਨੀਸ਼ ਪਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪਹੁੰਚੇ। ਇਸ ਦੌਰਾਨ ਮਨੀਸ਼ ਪਾਲ ਨੇ ਸਿਰ 'ਤੇ ਦਸਤਾਰ ਸਜਾਈ ਹੋਈ ਸੀ, ਜਿਸ ਨੂੰ ਵੇਖ ਕੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਅੱਜ ਮਨੀਸ਼ ਪਾਲ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ। ਇੱਥੇ ਮਨੀਸ਼ ਪਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਮਨੀਸ਼ ਪਾਲ ਨੇ ਗੁਰਬਾਣੀ ਵੀ ਸਰਵਣ ਕੀਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਮਨੀਸ਼ ਪਾਲ ਨੇ ਆਪਣੀ ਇਸ ਧਾਰਮਿਕ ਯਾਤਰਾ ਦੀਆਂ ਕੁਝ ਝਲਕੀਆਂ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਟ ਉੱਤੇ ਸ਼ੇਅਰ ਕੀਤੀਆਂ ਹਨ। ਅਦਾਕਾਰ ਨੇ ਆਪਣੀ ਤਸਵੀਰਾਂ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦਿਆਂ ਲਿਖਿਆ, 'ਅਸੀਂ ਹਮੇਸ਼ਾ ਕੁਝ ਮੰਗਣ ਲਈ ਆਉਂਦੇ ਹਾਂ...ਪਰ ਅੱਜ ਅਸੀਂ ਇੱਥੇ ਉਸ ਸਭ ਕੁਝ ਲਈ ਉਸ ਦਾ ਧੰਨਵਾਦ ਕਰਨ ਲਈ ਹਾਂ ਜੋ ਉਸ ਨੇ ਸਾਨੂੰ ਬਖਸ਼ਿਆ ਹੈ!! ਜਿਵੇਂ ਕਿ ਮੈਂ ਕਹਿੰਦਾ ਰਹਿੰਦਾ ਹਾਂ ਜੋ ਵੀ ਹੈ ਬਸ ਬਾਬੇ ਦੀ ਮੇਹਰ ਆ????????????????'
ਇਸ ਮੌਕੇ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਅਦਾਕਾਰ ਨੇ ਕਿਹਾ ਕਿ ਉਹ ਇੱਥੇ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਆਏ ਹਨ ਤੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਮਿਹਰ ਸਭ ਉੱਤੇ ਬਣੀ ਰਹੇ। ਸਭ ਦਾ ਭਲਾ ਹੋਵੇ।
ਮਨੀਸ਼ਾ ਪਾਲ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਨਜ਼ਰ ਆਇਆ। ਸ੍ਰੀ ਦਰਬਾਰ ਸਾਹਿਬ ਦੇ ਨਾਲ ਮਨੀਸ਼ ਆਪਣੇ ਪਰਿਵਾਰ ਨਾਲ ਜਲਿਆਂਵਾਲੇ ਬਾਗ ਵਿਖੇ ਵੀ ਪਹੁੰਚੇ। ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ ਤੇ ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਹੋਰ ਪੜ੍ਹੋ : ਬਾਬਾ ਮਹਾਕਾਲ ਦੇ ਦਰਸ਼ਨਾਂ ਲਈ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ ਗੋਵਿੰਦਾ, ਵੇਖੋ ਤਸਵੀਰਾਂ
ਮਨੀਸ਼ ਪਾਲ ਨੇ ਸਾਲ 2002 ਵਿੱਚ ਪਹਿਲੀ ਵਾਰ ਉਨ੍ਹਾਂ ਨੂੰ ਚੈਨਲ ਸਟਾਰ ਪਲੱਸ ਦੇ ਪ੍ਰੋਗਰਾਮ ‘ਸੰਡੇ ਟੈਂਗੋ’ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਉਸਨੇ ਜ਼ੀ ਮਿਊਜ਼ਿਕ ‘ਤੇ ਵੀਜੇ ਵਜੋਂ ਵੀ ਕੰਮ ਕੀਤਾ। ਇਸ ਦੇ ਨਾਲ, ਉਹ ਇੱਕ ਰੇਡੀਓ ਜੌਕੀ ਬਣ ਗਿਆ ਅਤੇ ਰੇਡੀਓ ਸਿਟੀ ਦੇ ਸਵੇਰ ਦੇ ਸ਼ੋਅ ‘ਕਸਕਾਏ ਮੁੰਬਈ’ ਦੀ ਮੇਜ਼ਬਾਨੀ ਕੀਤੀ। ਇਸ ਤਰ੍ਹਾਂ ਉਸ ਦੇ ਕਰੀਅਰ ਨੂੰ ਇੱਕ ਰਾਹ ਮਿਲਿਆ। ਮੌਜੂਦਾ ਸਮੇਂ ਵਿੱਚ ਮਨੀਸ਼ ਪਾਲ ਇੱਕ ਮਸ਼ਹੂਰ ਹੋਸਟ ਅਤੇ ਅਦਾਕਾਰ ਹਨ।
-