ਮਨੀਸ਼ ਪਾਲ ਨੇ ਕਿਲੀ ਪਾਲ ਦੇ ਨਾਲ ‘Teri Bhabhi Ka Phone Hai’ ਗੀਤ ‘ਤੇ ਕੀਤਾ ਸ਼ਾਨਦਾਰ ਡਾਂਸ, ਦੇਖੋ ਵੀਡੀਓ

written by Lajwinder kaur | October 07, 2022 03:43pm

Manish Paul dances with Kili Paul: ਬਾਲੀਵੁੱਡ ਗੀਤਾਂ ‘ਤੇ ਡਾਂਸ ਕਰਨ ਵਾਲੇ ਅਫਰੀਕੀ ਮੂਲ ਦੇ ਕਿਲੀ ਪਾਲ ਜੋ ਕਿ ਏਨੀਂ ਦਿਨੀ ਇੰਡੀਆ ਆਏ ਹੋਏ ਹਨ। ਜਿਸ ਕਰਕੇ ਉਹ ਕਈ ਨਾਮੀ ਕਲਾਕਾਰਾਂ ਦੇ ਨਾਲ ਰੀਲਾਂ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਉੱਤੇ ਕਿਲੀ ਪਾਲ ਦੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ। ਹੁਣ ਬਾਲੀਵੁੱਡ ਦੇ ਨਾਮੀ ਐਕਟਰ ਨੇ ਵੀ ਕਿਲੀ ਪਾਲ ਦੇ ਨਾਲ ਡਾਂਸ ਵੀਡੀਓ ਬਣਾਇਆ ਹੈ।

ਹੋਰ ਪੜ੍ਹੋ : ਹਰਭਜਨ ਮਾਨ ਨੇ ਆਪਣੇ ਪੁੱਤਰ ਅਵਕਾਸ਼ ਮਾਨ ਨਾਲ ਗਾਇਆ ਆਪਣਾ ਸੁਪਰ ਹਿੱਟ ਗੀਤ ‘ਗੱਲਾਂ ਗੋਰੀਆਂ ਦੇ ਵਿੱਚ ਟੋਏ’, ਦਰਸ਼ਕਾਂ ਨੂੰ ਪਸੰਦ ਆਇਆ ਪਿਓ-ਪੁੱਤ ਦਾ ਇਹ ਅੰਦਾਜ਼

manish paul dance with kili paul image source instagram

ਐਕਟਰ ਮਨੀਸ਼ ਪਾਲ ਨੇ ਕਿਲੀ ਪਾਲ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਹ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਚ ਦੋਵੇਂ ਕਲਾਕਾਰ ‘ਤੇਰੀ ਭਾਬੀ ਕਾ ਫੋਨ ਹੈ’ ਉੱਤੇ ਮਜ਼ੇਦਾਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਵੀ ਇਸ ਵੀਡੀਓ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ।

kili viral video image source instagram

ਤਨਜ਼ਾਨੀਆ ਦੇ ਰਹਿਣ ਵਾਲੇ ਕਿਲੀ ਪਾਲ ਬਾਲੀਵੁੱਡ ਗੀਤਾਂ ‘ਤੇ ਆਪਣੇ ਡਾਂਸ ਵੀਡੀਓਜ਼ ਲਈ ਕਾਫੀ ਮਸ਼ਹੂਰ ਹਨ। ਹਾਲ ਹੀ ‘ਚ ਉਹ ਟੀਵੀ ਦੇ ਰਿਆਲਟੀ ਸ਼ੋਅਜ਼ ‘ਬਿੱਗ ਬੌਸ 16’ ਤੇ ‘ਝਲਕ ਦਿਖਲਾ ਜਾ 10’ ਚ ਨਜ਼ਰ ਆ ਚੁੱਕਿਆ ਹੈ।

Kili Paul image source instagram

ਬਾਲੀਵੁੱਡ ਧੱਕ-ਧੱਕ ਗਰਲ ਯਾਨੀਕਿ ਮਾਧੁਰੀ ਦੀਕਸ਼ਿਤ ਦੇ ਨਾਲ ਵੀ ਕਿਲੀ ਡਾਂਸ ਕਰਦਾ ਨਜ਼ਰ ਆਇਆ ਸੀ।ਇਸ ਤੋਂ ਇਲਾਵਾ ਕਿਲੀ ਪਾਲ ਦਾ ਦਿਲਜੀਤ ਦੋਸਾਂਝ ਦੇ ਗੀਤ ਉੱਤੇ ਬਣਾਇਆ ਡਾਂਸ ਵੀਡੀਓ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਸੀ। ਜਿਸ ਕਰਕੇ ਖੁਦ ਗਾਇਕ ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਕਿਲੀ ਦੀ ਤਾਰੀਫ ਕੀਤੀ ਸੀ।

 

 

View this post on Instagram

 

A post shared by Maniesh Paul (@manieshpaul)

You may also like