ਕੀ ਮੁਨੱਵਰ ਫਾਰੂਕੀ ਨੇ ਕਰ ਲਿਆ ਦੂਜਾ ਵਿਆਹ ? ਜਾਣੋ ਕੀ ਹੈ ਸੱਚਾਈ
Munawar Faruqui Second Marriage : ਮਸ਼ਹੂਰ ਸਟੈਂਡਅਪ ਕਾਮੇਡੀਅਨ ਤੇ ਬਿੱਗ ਬੌਸ ਦਾ ਸੀਜ਼ਨ 17 ਦੇ ਵਿਨਰ ਰਹੇ ਮੁਨੱਵਰ ਫਾਰੂਕੀ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਮੁਨੱਵਰ ਫਾਰੂਕੀ ਨੂੰ ਲੈ ਕੇ ਇੱਕ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਨ੍ਹਾਂ ਨੇ ਗੁਪਚੁਪ ਤਰੀਕੇ ਨਾਲ ਦੂਜੀ ਵਾਰ ਵਿਆਹ ਕਰਵਾ ਲਿਆ ਹੈ। ਆਓ ਜਾਣਦੇ ਹਾਂ ਕੀ ਹੈ ਇਸ ਦੀ ਸੱਚਾਈ।
ਦੱਸ ਦਈਏ ਕਿ ਮੁਨੱਵਰ ਫਾਰੂਕੀ ਦਾ ਪਹਿਲੇ ਵਿਆਹ ਤੋਂ ਇੱਕ ਬੇਟਾ ਹੈ ਤੇ ਉਹ ਮੌਜੂਦਾ ਸਮੇਂ ਵਿੱਚ ਉਨ੍ਹਾਂ ਦੇ ਨਾਲ ਰਹਿੰਦਾ ਹੈ। ਮੁਨੱਵਰ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੇ ਹਨ।
ਇੱਕ ਮੀਡੀਆ ਰਿਪੋਰਟ ਦੇ ਮੁਤਾਬਕ, ਮੁਨੱਵਰ ਫਾਰੂਕੀ ਹੁਣ ਦੂਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ ਅਤੇ ਖੁਸ਼ੀ ਨਾਲ ਵਿਆਹ ਕਰ ਰਹੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਮੁਨੱਵਰ 10-12 ਦਿਨ ਪਹਿਲਾਂ ਵਿਆਹ ਦੇ ਬੰਧਨ ਵਿਚ ਬੱਝਿਆ ਸੀ ਅਤੇ ਉਸ ਦੇ ਵਿਆਹ ਸਮਾਰੋਹ ਵਿੱਚ ਮਹਿਜ਼ ਉਸ ਦੇ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਹੀ ਸ਼ਾਮਲ ਹੋਏ ਸਨ।
ਮੀਡੀਆ ਰਿਪੋਰਟ ਦੇ ਮੁਤਾਬਕ ਇਹ ਜਾਣਕਾਰੀ ਮੁਨੱਵਰ ਦੇ ਕਰੀਬੀ ਸੂਤਰ ਤੋਂ ਮਿਲੀ ਹੈ ਕਿ ਉਸ ਨੇ ਵਿਆਹ ਕਰ ਲਿਆ ਸੀ ਅਤੇ ਉਸ ਦਾ ਵਿਆਹ, ਜੋ ਕਿ ਮੁੰਬਈ ਦੇ ਆਈਟੀਸੀ ਮਰਾਠਾ ਵਿਖੇ ਹੋਇਆ ਸੀ।
ਹੋਰ ਪੜ੍ਹੋ : ਜਲਦ ਹੀ ਰਿਲੀਜ਼ ਹੋਵੇਗਾ ਫਿਲਮ ਨੀਂ ਮੈਂ ਸੱਸ ਕੁਟਨੀ-2 ਦਾ ਟ੍ਰੇਲਰ, ਜਾਣੋ ਤਰੀਕ ਤੇ ਸਮਾਂ
ਦੱਸ ਦਈਏ ਕਿ ਇਨ੍ਹਾਂ ਖਬਰਾਂ ਦੇ ਵਿਚਾਲੇ ਮੁਨੱਵਰ ਨੇ ਅਜੇ ਤੱਕ ਆਪਣੇ ਵਿਆਹ ਦੀ ਕੋਈ ਵੀ ਤਸਵੀਰ ਸਾਂਝੀ ਨਹੀਂ ਕੀਤੀ ਹੈ ਤੇ ਨਾਂ ਹੀ ਇਸ ਖ਼ਬਰ ਉੱਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ। ਸੂਤਰਾਂ ਮੁਤਾਬਕ ਮੁਨੱਵਰ ਨੇ ਹੁਣ ਮਹਿਜ਼ਬੀਨ ਕੋਟਵਾਲਾ ਨਾਮ ਦੀ ਇੱਕ ਕੁੜੀ ਨਾਲ ਵਿਆਹ ਕਰਵਾਇਆ ਹੈ ਜੋ ਇੱਕ ਮੇਕਅਪ ਆਰਟਿਸਟ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁਨੱਵਰ ਫਾਰੂਕੀ ਦੇ ਵਿਆਹ 'ਚ ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਵੀ ਸ਼ਾਮਲ ਹੋਈ ਸੀ, ਜੋ ਉਸ ਦੀ ਕਰੀਬੀ ਦੋਸਤ ਹੈ। ਕੁਝ ਸਮਾਂ ਪਹਿਲਾਂ ਇੱਕ ਗੀਤ ਵਿੱਚ ਮੁਨੱਵਰ ਦੇ ਨਾਲ ਨਜ਼ਰ ਆਉਣ ਵਾਲੀ ਹਿਨਾ ਨੇ ਬੈਕਗ੍ਰਾਊਂਡ ਵਿੱਚ 'ਮੇਰੇ ਯਾਰ ਕੀ ਸ਼ਾਦੀ ਹੈ' ਗੀਤ ਨਾਲ ਕੁਝ ਦਿਨ ਪਹਿਲਾਂ ਆਪਣੀ ਇੱਕ ਸੈਲਫੀ ਸਾਂਝੀ ਕੀਤੀ ਸੀ।
- PTC PUNJABI