ਜਲਦ ਹੀ ਰਿਲੀਜ਼ ਹੋਵੇਗਾ ਫਿਲਮ ਨੀਂ ਮੈਂ ਸੱਸ ਕੁਟਨੀ-2 ਦਾ ਟ੍ਰੇਲਰ, ਜਾਣੋ ਤਰੀਕ ਤੇ ਸਮਾਂ
Film Ni main Saas Kutni 2 Update : ਮਸ਼ਹੂਰ ਪੰਜਾਬੀ ਅਦਾਕਾਰਾ ਅਨੀਤਾ ਦੇਵਗਨ ਮੁੜ ਇੱਕ ਵਾਰ ਫਿਰ ਤੋਂ ਦਰਸ਼ਕਾਂ ਲਈ ਨਵੀਂ ਫਿਲਮ ਲੈ ਕੇ ਆ ਰਹੇ ਹਨ। ਜੀ ਹਾਂ ਪਰਿਵਾਰਕ ਮਨੋਰੰਜਨ ਵਾਲੀ ਇਹ ਨਵੀਂ ਫਿਲਮ 'ਨੀ ਮੈਂ ਸੱਸ ਕੁਟਨੀ 2' ਦਾ ਦੂਜਾ ਭਾਗ ਹੋਵੇਗਾ। ਹੁਣ ਦਰਸ਼ਕ ਜਲਦ ਹੀ ਇਸ ਫਿਲਮ ਦੇ ਟ੍ਰੇਲਰ ਦਾ ਵੀ ਆਨੰਦ ਮਾਣ ਸਕਣਗੇ, ਆਓ ਜਾਣਦੇ ਹਾਂ ਇਸ ਫਿਲਮ ਦਾ ਟ੍ਰੇਲਰ ਕਦੋਂ ਤੇ ਕਿੰਨੇ ਵਜੇ ਰਿਲੀਜ਼ ਹੋਵੇਗਾ।
ਦੱਸ ਦਈਏ ਕਿ ਮਲਟੀ ਸਾਟਰਰ ਇਸ ਫਿਲਮ ਵਿੱਚ ਅਨੀਤਾ ਦੇਵਗਨ ਲੀਡ ਰੋਲ ਨਿਭਾਉਂਦੇ ਹੋਏ ਨਜ਼ਰ ਆਉਣਗੇ। ਅਦਾਕਾਰੀ ਦੇ ਨਾਲ-ਨਾਲ ਅਨੀਤਾ ਦੇਵਗਨ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ।
ਅਨੀਤਾ ਦੇਵਗਨ ਤੇ ਮਹਿਤਾਬ ਵਿਰਕ ਸਣੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ।
ਫਿਲਮ ਨੀਂ ਮੈਂ ਸੱਸ ਕੁਟਨੀ-2 ਦਾ ਟ੍ਰੇਲਰ ਜਲਦ ਹੀ ਰਿਲੀਜ਼ ਹੋਣ ਵਾਲਾ ਹੈ। ਅਨੀਤਾ ਦੇਵਗਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, 'ਫਿਲਮ ਨੀਂ ਮੈਂ ਸੱਸ ਕੁਟਨੀ-2 ਦਾ ਟ੍ਰੇਲਰ' ਆਊਟ ਭਲਕੇ ਹੋਵੇਗਾ ਰਿਲੀਜ਼। '
ਹੋਰ ਪੜ੍ਹੋ : Exclusive : ਗੁਰਨਾਮ ਭੁੱਲਰ ਨੇ ਦੱਸਿਆ ਕਿੰਝ ਪੂਰੀ ਹੋਈ ਰੋਜ਼ ਤੇ ਰੋਜ਼ੀ ਦੀ ਕਾਸਟਿੰਗ, ਵੇਖੋ ਵੀਡੀਓ
ਇਸ ਫਿਲਮ ਵਿੱਚ ਦੀ ਪੂਰੀ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਅਨੀਤਾ ਦੇਵਗਨ, ਨਿਸ਼ਾ ਬਾਨੋ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਸਣੇ ਹੋਰ ਕਈ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਹਾਲ ਇਹ ਫਿਲਮ 7 ਜੂਨ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਫੈਨਜ਼ ਸੱਸ ਤੇ ਨੂੰਹ ਵਿਚਾਲੇ ਇਸ ਖੱਟਪੱਟ ਅੰਦਾਜ਼ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ।
- PTC PUNJABI