Advertisment

Pathaan: ਫ਼ਿਲਮ 'ਪਠਾਨ' 'ਚ 'ਸਲਾਮ' ਕਹਿਣ 'ਤੇ ਦੀਪਿਕਾ ਪਾਦੂਕੋਣ ਹੋਈ ਟ੍ਰੋਲ, ਯੂਜ਼ਰਸ ਨੂੰ ਨਹੀਂ ਪਸੰਦ ਆਇਆ ਅਦਾਕਾਰਾ ਦਾ ਅੰਦਾਜ਼

ਅਦਾਕਾਰਾ ਦੀਪਿਕਾ ਪਾਦੂਕੋਣ ਅਕਸਰ ਫ਼ਿਲਮ 'ਪਠਾਨ' ਦੇ ਗੀਤ 'ਬੇਸ਼ਰਮ ਰੰਗ' ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਵਿਵਾਦਾਂ 'ਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵਾਰ ਦੀਪਿਕਾ ਨੂੰ 'ਚ 'ਸਲਾਮ' ਕਹਿਣ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।

author-image
By Pushp Raj
New Update
Pathaan: ਫ਼ਿਲਮ 'ਪਠਾਨ' 'ਚ 'ਸਲਾਮ' ਕਹਿਣ 'ਤੇ ਦੀਪਿਕਾ ਪਾਦੂਕੋਣ ਹੋਈ ਟ੍ਰੋਲ, ਯੂਜ਼ਰਸ ਨੂੰ ਨਹੀਂ ਪਸੰਦ ਆਇਆ ਅਦਾਕਾਰਾ ਦਾ ਅੰਦਾਜ਼
Advertisment

Deepika Padukone trolled: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਫ਼ਿਲਮ 'ਪਠਾਨ' ਦੇ ਗੀਤ ਬੇਸ਼ਰਮ ਰੰਗ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਇਸ ਫ਼ਿਲਮ ਨਾਲ ਜੁੜੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਵਾਰ ਦੀਪਿਕਾ ਬਿਕਨੀ ਜਾਂ ਕਿਸੇ ਰੰਗ ਨੂੰ ਲੈ ਕੇ ਨਹੀਂ ਸਗੋਂ 'ਸਲਾਮ' ਕਹਿਣ 'ਤੇ ਟ੍ਰੋਲ ਹੋ ਰਹੀ ਹੈ , ਆਓ ਜਾਣਦੇ ਹਾਂ ਕਿਉਂ

Advertisment


ਦੀਪਿਕਾ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਹਾਲ ਹੀ ਚ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ ਪਠਾਨ ਨੇ ਸਿਨੇਮਾਘਰਾਂ 'ਚ ਧਮਾਲ ਮਚਾਈ ਤੇ ਇਹ ਫ਼ਿਲਮ ਸੁਪਰਹਿੱਟ ਰਹੀ। ਇਸ ਫ਼ਿਲਮ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਇਸ ਦੇ ਨਾਲ ਹੀ ਪਠਾਨ ਨੇ ਵਿਸ਼ਵ ਪੱਧਰ 'ਤੇ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। 

ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਅਤੇ ਜਾਨ ਇਬ੍ਰਾਹਿਮ ਨੇ ਵੀ ਅਭਿਨੈਅ ਕੀਤਾ ਹੈ। ਪਠਾਨ ਨੂੰ ਹਾਲ ਹੀ ਵਿੱਚ ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ 'ਤੇ ਸਟ੍ਰੀਮ ਕੀਤਾ ਗਿਆ। ਫ਼ਿਲਮ ਦੇ ਸਾਰੇ ਸੀਨ ਓਟੀਟੀ ਤੇ ਦਿਖਾਏ ਗਏ ਹਨ, ਜਿਨ੍ਹਾਂ ਨੂੰ ਰਿਲੀਜ਼ ਦੌਰਾਨ ਹਟਾ ਵੀ ਦਿੱਤਾ ਗਿਆ ਸੀ, ਪਰ ਲੋਕਾਂ ਨੇ ਫ਼ਿਲਮ 'ਚ ਦੀਪਿਕਾ ਦੇ ਮੁਸਲਿਮ ਕਿਰਦਾਰ ਨੂੰ ਲੈ ਕੇ ਕਾਫੀ ਨੈਗੇਟਿਵ ਕਮੈਂਟਸ ਕੀਤੇ ਹਨ।

Advertisment


ਇੱਕ ਯੂਜ਼ਰ ਨੇ ਲਿਖਿਆ- ਮੈਨੂੰ ਸਮਝ ਨਹੀਂ ਆਈ, ਉਸ ਨੇ ਇੱਕ ਫ਼ਿਲਮ 'ਚ ਮੁਸਲਮਾਨ ਦਾ ਕਿਰਦਾਰ ਨਿਭਾਇਆ ਸੀ ਅਤੇ ਉਹ ਸਿਰਫ ਮੁਸਲਿਮ ਹੀ ਕਰਦੇ ਸਨ ਕਿ ਸਲਾਮ ਨੂੰ ਸਹੀ ਢੰਗ ਨਾਲ ਕਹੋ, ਜੋ ਉਸ ਨੇ ਨਹੀਂ ਕੀਤਾ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ- ਕੀ ਬੇਸ਼ਕ ਉਹ ਸ਼ਾਹਰੁਖ ਵਾਂਗ ਮੁਸਲਮਾਨ ਨਹੀਂ ਹੈ, ਪਰ ਫਿਰ ਵੀ ਅਜਿਹੇ ਕਲਾਸਿਕ ਇਸਲਾਮੀ ਸ਼ਬਦ ਦਾ ਉਚਾਰਨ ਸਹੀ ਕਰਨਾ ਚਾਹੀਦਾ ਹੈ।  ਇੱਕ ਹੋਰ ਯੂਜ਼ਰ ਨੇ ਲਿਖਿਆ- ਬਾਲੀਵੁੱਡ ਨੂੰ ਮੁਸਲਮਾਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਸਲਾਮ ਕਿਵੇਂ ਕਰਨਾ ਹੈ, ਇਹ ਸਲਾਮ ਅਲਾਇਕਮ ਨਹੀਂ ਹੈ, ਇਹ ਅਸਾਲਮ ਓ ਅਲਾਇਕਮ ਹੈ। 


Advertisment

ਹੋਰ ਪੜ੍ਹੋ: Taapsee Pannu: ਤਾਪਸੀ ਪੰਨੂ 'ਤੇ ਲੱਗੇ ਹਿੰਦੂ ਦੇਵੀ-ਦੇਵਤਿਆਂ ਦੇ ਅਪਮਾਨ ਕਰਨ ਦੇ ਇਲਜ਼ਾਮ,ਜਾਣੋ ਕਿਉਂ 

ਉੱਥੇ ਹੀ ਦੂਜੇ ਪਾਸੇ ਅਭਿਨੇਤਰੀ ਦੇ ਫੈਨਜ਼ ਉਸ ਦਾ ਬਚਾਅ ਕਰਦੇ ਹੋਏ ਨਜ਼ਰ ਆਏ। ਹਾਲਾਂਕਿ, ਕੁਝ ਲੋਕਾਂ ਨੇ ਉਸ ਦਾ ਬਚਾਅ ਕਰਦੇ ਹੋਏ ਕਿਹਾ, ਕਿ ਇਹ ਸਿਰਫ ਅਭਿਨੇਤਰੀ ਦੀ ਗ਼ਲਤੀ ਨਹੀਂ ਹੈ, ਜਿਸ ਤਰ੍ਹਾਂ ਦਾ ਡਾਇਲਾਗ ਉਸ ਨੂੰ ਦਿੱਤਾ ਗਿਆ ਹੈ, ਉਸ ਨੇ ਇਸ ਨੂੰ ਚੰਗੀ ਤਰ੍ਹਾਂ ਨਿਭਾਇਆ ਹੈ। 


Advertisment

Stay updated with the latest news headlines.

Follow us:
Advertisment
Advertisment
Latest Stories
Advertisment