Parineeti Raghav wedding: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਫੈਨਜ਼ ਨੇ ਨਵ ਵਿਆਹੇ ਜੋੜੇ ਨੂੰ ਦਿੱਤੀਆਂ ਵਧਾਈਆਂ
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਰਾਘਵ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਪਹਿਨੀ ਤੇ ਪਰਿਣੀਤੀ ਨੇ ਆਫ ਵ੍ਹਾਈਟ ਰੰਗ ਦਾ ਲਹਿੰਗਾ ਪਾਇਆ ਹੈ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।
Parineeti Raghav wedding: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਫੈਨਜ਼ ਨੇ ਨਵ ਵਿਆਹੇ ਜੋੜੇ ਨੂੰ ਦਿੱਤੀਆਂ ਵਧਾਈਆਂ
Parineeti Raghav wedding pics: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਰਾਘਵ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਪਹਿਨੀ ਤੇ ਪਰਿਣੀਤੀ ਨੇ ਆਫ ਵ੍ਹਾਈਟ ਰੰਗ ਦਾ ਲਹਿੰਗਾ ਪਾਇਆ ਹੈ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।
-(6)_722687d5641dd303f2cc7c3a5a74692b_1280X720.webp)
ਵਿਆਹ ਤੋਂ ਪਹਿਲਾਂ ਲਾੜੇ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਇਹ ਤਸਵੀਰਾਂ ਪਰਿਣੀਤੀ ਚੋਪੜਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।
ਪਰਿਣੀਤੀ ਵਲੋਂ ਤਸਵੀਰਾਂ ਸ਼ੇਅਰ ਕਰਦਿਆਂ ਹੀ ਸੋਸ਼ਲ ਮੀਡੀਆਂ 'ਤੇ ਵਾਇਰਲ ਹੋ ਗਈਆਂ। ਜੋੜੇ ਦੇ ਫੈਨਜ਼ ਕੁਮੈਂਟ ਬਾਕਸ 'ਚ ਉਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। ਰਿਸੈਪਸ਼ਨ ਦੌਰਾਨ ਪਰਿਣੀਤੀ ਚੋਪੜਾ ਨੇ ਪਿੰਕ ਕਲਰ ਦੀ ਸਾੜ੍ਹੀ ਪਾਈ ਸੀ, ਜਦੋਂਕਿ ਰਾਘਵ ਬਲੈਕ ਸੂਟ 'ਚ ਨਜ਼ਰ ਆਏ ਸਨ।
ਦੱਸ ਦਈਏ ਕਿ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੇ ਵਿਆਹ ਲਈ ਲੀਲਾ ਪੈਲੇਸ 'ਚ ਸਵੀਮਿੰਗ ਪੂਲ 'ਤੇ ਮੰਡਪ ਬਣਾਇਆ ਗਿਆ ਸੀ। ਪਾਣੀ ਨਾਲ ਭਰੇ ਤਲਾਅ ਦੇ ਵਿਚਕਾਰ ਦੋਵੇਂ ਨੇ ਸੱਤ ਫੇਰੇ ਲਏ ਅਤੇ ਸਦਾ ਲਈ ਇਕ-ਦੂਜੇ ਦੇ ਹੋ ਗਏ ਹਨ।
ਹੋਰ ਪੜ੍ਹੋ: Parineeti Raghav wedding: ਜਾਣੋ ਕਿਉਂ ਭੈਂਣ ਪਰਿਣੀਤੀ ਚੋਪੜਾ ਦੇ ਵਿਆਹ 'ਚ ਸ਼ਾਮਿਲ ਨਹੀਂ ਹੋਈ ਪ੍ਰਿੰਯਕਾ ਚੋਪੜਾ ?
ਫੈਨਜ਼ ਇਸ ਕਪਲ 'ਤੇ ਖੂਬ ਸਾਰਾ ਪਿਆਰ ਬਰਸਾ ਰਹੇ ਹਨ। ਅਦਾਕਾਰਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਤੇ ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਤੇ ਨਾਲ-ਨਾਲ ਇਸ ਜੋੜੇ ਨੂੰ ਵਿਆਹ ਲਈ ਵਧਾਈ ਵੀ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ 'ਨਾਈਸ ਜੋੜੀ', ।ਇੱਕ ਹੋਰ ਨੇ ਲਿਖਿਆ, 'ਮੇਡ ਫਾਰ ਇਚ ਅਦਰ , ਹਮੇਸ਼ਾ ਖੁਸ਼ ਰਹੋ ਪਰੀ'। ਫੈਨਜ਼ ਦੇ ਨਾਲ-ਨਾਲ ਕਪਲ ਦੇ ਨੇੜਲੇ ਦੋਸਤ ਤੇ ਸਹਕਰਮੀ ਤੇ ਬਾਲੀਵੁੱਡ ਸੈਲਬਸ ਵੀ ਇਸ ਜੋੜੇ ਨੂੰ ਵਧਾਈ ਦੇ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
