ਬੀਬੀ ਅਮਰਜੋਤ ਬਾਰੇ ਇਹ ਕੀ ਕਹਿ ਗਈ ਪਰਿਣੀਤੀ ਚੋਪੜਾ, ਸੋਸ਼ਲ ਮੀਡੀਆ 'ਤੇ ਟ੍ਰੋਲ ਹੋਈ ਅਦਾਕਾਰਾ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਦੀ ਕਾਮਯਾਬੀ ਦਾ ਜਸ਼ਨ ਮਨਾ ਰਹੀ ਹੈ, ਪਰ ਇਸੇ ਵਿਚਾਲੇ ਪਰਿਣੀਤੀ ਚੋਪੜਾ ਆਪਣੇ ਇੱਕ ਇੰਟਰਵਿਊ ਨੂੰ ਲੈ ਕੇ ਟ੍ਰੋਲ ਹੋ ਰਹੀ ਹੈ, ਆਓ ਜਾਣਦੇ ਹਾਂ ਕਿਉਂ।

Written by  Pushp Raj   |  April 24th 2024 12:02 PM  |  Updated: April 24th 2024 12:02 PM

ਬੀਬੀ ਅਮਰਜੋਤ ਬਾਰੇ ਇਹ ਕੀ ਕਹਿ ਗਈ ਪਰਿਣੀਤੀ ਚੋਪੜਾ, ਸੋਸ਼ਲ ਮੀਡੀਆ 'ਤੇ ਟ੍ਰੋਲ ਹੋਈ ਅਦਾਕਾਰਾ

Parineeti Chopra gets trolled: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਦੀ ਕਾਮਯਾਬੀ ਦਾ ਜਸ਼ਨ ਮਨਾ ਰਹੀ ਹੈ, ਪਰ ਇਸੇ ਵਿਚਾਲੇ ਪਰਿਣੀਤੀ ਚੋਪੜਾ ਆਪਣੇ ਇੱਕ ਇੰਟਰਵਿਊ ਨੂੰ ਲੈ ਕੇ ਟ੍ਰੋਲ ਹੋ ਰਹੀ ਹੈ, ਆਓ ਜਾਣਦੇ ਹਾਂ ਕਿਉਂ। 

ਇਨ੍ਹੀਂ ਦਿਨੀਂ ਪਰਿਣੀਤੀ ਚੋਪੜਾ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਪਰਿਣੀਤੀ ਚੋਪੜਾ ਅਤੇ ਦਿਲਜੀਤ ਦੋਸਾਂਝ ਦੀ ਫਿਲਮ 'ਅਮਰ ਸਿੰਘ ਚਮਕੀਲਾ' ਕੁਝ ਦਿਨ ਪਹਿਲਾਂ OTT ਪਲੇਟਫਾਰਮ Netflix 'ਤੇ ਰਿਲੀਜ਼ ਹੋਈ ਹੈ। ਲੋਕ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ।

ਅਮਰ ਸਿੰਘ ਚਮਕੀਲਾ 'ਚ ਪਰਿਣੀਤੀ ਚੋਪੜਾ ਨੇ ਨਿਭਾਇਆ ਬੀਬੀ ਅਮਰਜੋਤ ਦਾ ਕਿਰਦਾਰ 

ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਇਮਤਿਆਜ਼ ਅਲੀ ਦੀ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਇਨ੍ਹੀਂ ਦਿਨੀਂ ਕਾਫੀ ਤਾਰੀਫ ਮਿਲ ਰਹੀ ਹੈ ਅਤੇ ਲੋਕਾਂ 'ਚ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ। ਇਸ ਫਿਲਮ 'ਚ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਅਦਾਕਾਰੀ ਦੀ ਲੋਕ ਤਾਰੀਫ ਕਰ ਰਹੇ ਹਨ। ਇੰਨਾ ਹੀ ਨਹੀਂ ਲੋਕਾਂ ਦਾ ਕਹਿਣਾ ਹੈ ਕਿ ਇਸ ਫਿਲਮ ਲਈ ਦਿਲਜੀਤ ਕਈ ਵੱਡੇ ਐਵਾਰਡ ਵੀ ਜਿੱਤ ਸਕਦੇ ਹਨ।

ਇਸ ਫਿਲਮ 'ਚ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਅਮਰਜੋਤ ਕੌਰ ਦਾ ਕਿਰਦਾਰ ਨਿਭਾਅ ਰਹੀ ਹੈ। ਉਸ ਦੇ ਕਿਰਦਾਰ ਦੀ ਵੀ ਕਾਫੀ ਤਾਰੀਫ ਹੋਈ ਹੈ ਪਰ ਨਿਰਦੇਸ਼ਕ ਇਮਤਿਆਜ਼ ਅਲੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕ ਪਰਿਣੀਤੀ ਚੋਪੜਾ ਦੀ ਤਿੱਖੀ ਆਲੋਚਨਾ ਕਰ ਰਹੇ ਹਨ।

ਦੱਸ ਦੇਈਏ ਕਿ ਪਰਿਣੀਤੀ ਚੋਪੜਾ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਅਮਰਜੋਤ ਦੇ ਰੋਲ ਲਈ ਉਨ੍ਹਾਂ ਨੂੰ ਕਰੀਬ 16 ਤੋਂ 20 ਕਿਲੋ ਭਾਰ ਚੁੱਕਣਾ ਪਿਆ ਸੀ। ਇਮਤਿਆਜ਼ ਅਲੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਪਰਿਣੀਤੀ ਨੂੰ ਆਪਣਾ ਵਜ਼ਨ ਸਿਰਫ਼ 6 ਤੋਂ 7 ਕਿਲੋ ਵਧਾਉਣਾ ਹੈ। ਇਸ ਤੋਂ ਬਾਅਦ ਪਰਿਣੀਤੀ ਨੂੰ ਲੈ ਕੇ ਲੋਕ ਭੰਬਲਭੂਸੇ 'ਚ ਪੈ ਗਏ ਕਿ ਉਹ ਆਪਣੇ ਵਜ਼ਨ ਬਾਰੇ ਸੱਚ ਦੱਸ ਰਹੀ ਹੈ ਜਾਂ ਨਹੀਂ।

 ਪਰਿਣੀਤੀ ਨੇ ਅਮਰਜੋਤ ਬਾਰੇ ਆਖੀ ਇਹ ਗੱਲ 

 ਪਰਿਣੀਤੀ ਨੇ ਅਮਰਜੋਤ ਨੂੰ ਬਦਸੂਰਤ ਕਿਹਾ ਸੀ, ਇਸ ਤੋਂ ਇਲਾਵਾ ਉਸ ਵੀਡੀਓ 'ਚ ਪਰਿਣੀਤੀ ਚੋਪੜਾ ਨੇ ਇਹ ਵੀ ਦੱਸਿਆ ਸੀ ਕਿ ਫਿਲਮ 'ਚ ਉਸ ਨੂੰ ਅਮਰਜੋਤ ਵਾਂਗ ਮੇਕਅੱਪ ਨਾ ਕਰਨ ਕਰਕੇ ਸਭ ਤੋਂ ਖਰਾਬ ਦਿਖਣਾ ਪਿਆ ਸੀ। ਇਸ ਕਮੈਂਟ ਤੋਂ ਬਾਅਦ ਅਦਾਕਾਰਾ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਉਸ ਦੀ ਕਾਫੀ ਆਲੋਚਨਾ ਹੋ ਰਹੀ ਹੈ।

ਹੋਰ ਪੜ੍ਹੋ : ਖ਼ੁਦ ਨੂੰ ਕਿੰਝ ਫਿੱਟ ਰੱਖਦੇ ਨੇ ਚਮਕੀਲਾ ਸਟਾਰ ਦਿਲਜੀਤ ਦੋਸਾਂਝ, ਜਾਣੋ  ਗਾਇਕ ਦੀ ਫਿੱਟਨੈਸ ਰੂਟੀਨ ਬਾਰੇ ਖਾਸ ਗੱਲਾਂ 

ਪਰਿਣੀਤੀਤ ਚੋਪੜਾ ਨੂੰ ਕੀਤਾ ਜਾ ਰਿਹਾ ਹੈ ਟ੍ਰੋਲ

ਲੋਕਾਂ ਦਾ ਕਹਿਣਾ ਹੈ ਕਿ ਪਰਿਣੀਤੀ ਵਾਰ-ਵਾਰ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਅਮਰਜੋਤ ਦਾ ਅਪਮਾਨ ਕਰ ਰਹੀ ਹੈ। ਪਰਿਣੀਤੀ ਦੀ ਇਹ ਗੱਲ ਸੁਨਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਉਸ ਦੇ ਖਿਲਾਫ ਕਾਫੀ ਟਿੱਪਣੀਆਂ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਰਿਣੀਤੀ ਆਪਣੇ ਵਧਦੇ ਭਾਰ ਨੂੰ ਜਾਇਜ਼ ਠਹਿਰਾਉਣ ਲਈ ਦੂਜਿਆਂ ਦੀ ਬੇਇੱਜ਼ਤੀ ਕਰ ਰਹੀ ਹੈ। ਕਈ ਲੋਕ ਕਹਿੰਦੇ ਹਨ ਕਿ ਅਮਰੋਜਤ ਬਹੁਤ ਖੂਬਸੂਰਤ ਸੀ, ਇਸ ਲਈ ਪਰਿਣੀਤੀ ਉਸ ਨੂੰ ਬਦਸੂਰਤ ਨਹੀਂ ਕਹਿ ਸਕਦੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network