ਪਰੀਣੀਤੀ ਚੋਪੜਾ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਖੂਬਸੂਰਤ ਤਸਵੀਰਾਂ

ਅਦਾਕਾਰਾ ਪਰੀਣੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਵਿਆਹ ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।

Reported by: PTC Punjabi Desk | Edited by: Shaminder  |  September 25th 2023 11:06 AM |  Updated: September 25th 2023 11:06 AM

ਪਰੀਣੀਤੀ ਚੋਪੜਾ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਖੂਬਸੂਰਤ ਤਸਵੀਰਾਂ

ਅਦਾਕਾਰਾ ਪਰੀਣੀਤੀ ਚੋਪੜਾ (Parineeti Chopra)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਵਿਆਹ ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਅਦਾਕਾਰਾ ਨੇ ਬਹੁਤ ਹੀ ਖੂਬਸੂਰਤ ਕੈਪਸ਼ਨ ਲਿਖਿਆ ‘ਨਾਸ਼ਤੇ ਦੀ ਮੇਜ਼ ‘ਤੇ ਪਹਿਲੀ ਗੱਲਬਾਤ ਤੋਂ, ਸਾਨੂੰ ਪਤਾ ਸੀ। ਲੰਮੇ ਸਮੇਂ ਤੋਂ ਇਸ ਦਿਨ ਦੀ ਉਡੀਕ ਕਰ ਰਹੇ ਸੀ । ਇਸ ਲਈ ਆਖਿਰਕਾਰ ਸ਼੍ਰੀਮਾਨ ਅਤੇ ਸ਼੍ਰੀਮਤੀ ਬਣਨ ਦੇ ਲਈ ਮੁਬਾਰਕ’।

ਹੋਰ ਪੜ੍ਹੋ  : ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ : ਸੂਫੀ ਨਾਈਟ ‘ਚ ਸ਼ਾਮਿਲ ਹੋਏ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ

ਪਰੀਣੀਤੀ ਚੋਪੜਾ ਦੇ ਵੱਲੋਂ ਸਾਂਝੀਆਂ ਕੀਤੀਆ ਗਈਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਇਸ ਨਵ-ਵਿਆਹੀ ਜੋੜੀ ਨੂੰ ਵਧਾਈ ਦੇ ਰਿਹਾ ਹੈ । 

ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝੀ ਅਦਾਕਾਰਾ 

ਪਰੀਣੀਤੀ ਤੇ ਰਾਘਵ ਚੱਢਾ ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝੇ ਸਨ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ । ਰਾਘਵ ਅਤੇ ਪਰੀਣੀਤੀ ਪਿਛਲੇ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ । ਪਰ ਦੋਵਾਂ ਨੇ ਕਦੇ ਵੀ ਕਿਸੇ ਨੂੰ ਇਸ ਦੀ ਭਿਣਕ ਤੱਕ ਨਹੀਂ ਸੀ ਲੱਗਣ ਦਿੱਤੀ ।

ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਦੋਵਾਂ ਨੂੰ ਇੱਕ ਰੈਸਟੋਰੈਂਟ ਦੇ ਬਾਹਰ ਸਪਾਟ ਕੀਤਾ ਗਿਆ ਸੀ ।ਜਿਸ ਤੋਂ ਬਾਅਦ ਦੋਵਾਂ ਦਾ ਰੋਕਾ ਹੋਇਆ ਅਤੇ ਹੁਣ ਆਖਿਰਕਾਰ ਇਸ ਜੋੜੀ ਨੇ ਇਸ ਰਿਸ਼ਤੇ ਨੂੰ ਨਾਮ ਦੇ ਦਿੱਤਾ ਹੈ ।  

- PTC PUNJABI


Popular Posts