ਪਰੀਣੀਤੀ ਚੋਪੜਾ ਨੇ ਅਮਰਿੰਦਰ ਗਿੱਲ ਦਾ ਗਾਣਾ ‘ਦਿਲਦਾਰੀਆਂ’ ਗਾਇਆ, ਵੀਡੀਓ ਹੋਇਆ ਵਾਇਰਲ

ਪਰੀਣੀਤੀ ਚੋਪੜਾ ਦੀ ਹਾਲ ਹੀ ‘ਚ ਮੰਗਣੀ ਹੋਈ ਹੈ । ਰਾਘਵ ਚੱਢਾ ਦੇ ਨਾਲ ਮੰਗਣੀ ਤੋਂ ਬਾਅਦ ਅਦਾਕਾਰਾ ‘ਤੇ ਪੰਜਾਬੀ ਰੰਗ ਚੜ੍ਹਿਆ ਹੋਇਆ ਨਜ਼ਰ ਆ ਰਿਹਾ ਹੈ । ਕੁਝ ਦਿਨ ਪਹਿਲਾਂ ਜਿੱਥੇ ਪਰੀਣੀਤੀ ਚੋਪੜਾ ਦਾ ਪੰਜਾਬੀ ਗੀਤ ਗਾਉਂਦੇ ਹੋਏ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਮੁੜ ਤੋਂ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ।

Written by  Shaminder   |  August 19th 2023 11:04 AM  |  Updated: August 19th 2023 11:04 AM

ਪਰੀਣੀਤੀ ਚੋਪੜਾ ਨੇ ਅਮਰਿੰਦਰ ਗਿੱਲ ਦਾ ਗਾਣਾ ‘ਦਿਲਦਾਰੀਆਂ’ ਗਾਇਆ, ਵੀਡੀਓ ਹੋਇਆ ਵਾਇਰਲ

ਪੰਜਾਬੀ ਗੀਤਾਂ ਦਾ ਜਾਦੂ ਹਰ ਕਿਸੇ ਦੇ ਸਿਰ ‘ਤੇ ਚੜ੍ਹ ਕੇ ਬੋਲ ਰਿਹਾ ਹੈ । ਕਾਲੇ ਗੋਰੇ ਵਿਦੇਸ਼ੀ ਵੀ ਪੰਜਾਬੀ ਗੀਤ ਗਾਉਂਦੇ ਅਤੇ ਪੰਜਾਬੀ ਗੀਤਾਂ ‘ਤੇ ਥਿਰਕਦੇ ਆਮ ਵੇਖੇ ਜਾ ਸਕਦੇ ਹਨ । ਪਰੀਣੀਤੀ ਚੋਪੜਾ (Parineeti Chopra) ਦੀ ਹਾਲ ਹੀ ‘ਚ ਮੰਗਣੀ ਹੋਈ ਹੈ । ਰਾਘਵ ਚੱਢਾ ਦੇ ਨਾਲ ਮੰਗਣੀ ਤੋਂ ਬਾਅਦ ਅਦਾਕਾਰਾ ‘ਤੇ ਪੰਜਾਬੀ ਰੰਗ ਚੜ੍ਹਿਆ ਹੋਇਆ ਨਜ਼ਰ ਆ ਰਿਹਾ ਹੈ ।

ਹੋਰ ਪੜ੍ਹੋ :  ਸਿੱਧੂ ਮੂਸੇਵਾਲਾ ਦੇ ਕਾਲਜ ਸਮੇਂ ਦੇ ਦੌਰਾਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ, ਫੈਨਸ ਨੂੰ ਆ ਰਿਹਾ ਪਸੰਦ

ਕੁਝ ਦਿਨ ਪਹਿਲਾਂ ਜਿੱਥੇ ਪਰੀਣੀਤੀ ਚੋਪੜਾ ਦਾ ਪੰਜਾਬੀ ਗੀਤ ਗਾਉਂਦੇ ਹੋਏ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਮੁੜ ਤੋਂ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਅਦਾਕਾਰਾ ਅਮਰਿੰਦਰ ਗਿੱਲ ਦਾ ਗੀਤ ‘ਦਿਲਦਾਰੀਆਂ’ ਗਾਉਂਦੀ ਹੋਈ ਨਜ਼ਰ ਆ ਰਹੀ ਹੈ ।ਇਸ ਵੀਡੀਓ ‘ਤੇ ਅਦਾਕਾਰਾ ਦੇ ਫੈਨਸ ਵੀ ਖੂਬ ਰਿਐਕਸ਼ਨ ਦੇ ਰਹੇ ਹਨ ਅਤੇ ਅਦਾਕਾਰਾ ਦੇ ਗਾਇਕੀ ਦੇ ਅੰਦਾਜ਼ ਦੀ ਤਾਰੀਫ ਕਰ ਰਹੇ ਹਨ । 

ਅਦਾਕਾਰਾ ਨੇ ਰਾਘਵ ਚੱਢਾ ਦੇ ਨਾਲ ਕਰਵਾਈ ਮੰਗਣੀ 

ਪਰੀਣੀਤੀ ਚੋਪੜਾ ਨੇ ਕੁਝ ਦਿਨ ਪਹਿਲਾਂ ਹੀ ਰਾਘਵ ਚੱਢਾ ਦੇ ਨਾਲ ਮੰਗਣੀ ਕਰਵਾਈ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਮੰਗਣੀ ‘ਚ ਪਰੀਣੀਤੀ ਅਤੇ ਰਾਘਵ ਚੱਢਾ ਦੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ ।

ਜਲਦ ਹੀ ਦੋਵੇਂ ਵਿਆਹ ਦੇ ਬੰਧਨ ‘ਚ ਵੀ ਬੱਝਣ ਜਾ ਰਹੇ ਹਨ ਅਤੇ ਦੋਵਾਂ ਨੇ ਆਪਣੀ ਵੈਡਿੰਗ ਡੈਸਟੀਨੇਸ਼ਨ ਵੀ ਪਲਾਨ ਕਰ ਲਈ ਹੈ ।  

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network