Parineeti Chopra: ਵਿਆਹ ਦੀਆਂ ਖਬਰਾਂ ਦੇ ਵਿਚਾਲੇ ਪਰੀਣੀਤੀ ਚੋਪੜਾ ਦੀ ਵੀਡੀਓ ਹੋਈ ਵਾਇਰਲ, ਕਿਹਾ-'ਕਿਸੇ ਪੌਲੀਟੀਸ਼ੀਅਨ ਨਾਲ ਨਹੀਂ ਕਰਾਂਗੀ ਵਿਆਹ'
ਪਰੀਣੀਤੀ ਤੇ ਰਾਘਵ ਚੱਢਾ ਦੀ ਮੰਗਣੀ ਤੇ ਵਿਆਹ ਦੀਆਂ ਖਬਰਾਂ ਵੀ ਲਗਾਤਾਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਇਨ੍ਹਾਂ ਸਭ ਵਿਚਾਲੇ ਹੁਣ ਪਰੀਣੀਤੀ ਚੋਪੜਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਪਰੀਣੀਤੀ ਕਹਿ ਰਹੀ ਹੈ ਕਿ ਉਹ ਕਦੇ ਵੀ ਕਿਸੇ ਸਿਆਸੀ ਆਗੂ ਨਾਲ ਵਿਆਹ ਨਹੀਂ ਕਰੇਗੀ। ਪਰੀਣੀਤੀ ਦੀ ਇਹ ਵੀਡੀਓ ਵੇਖ ਕੇ ਫੈਨਜ਼ ਹੈਰਾਨ ਹਨ।
Parineeti Chopra: ਵਿਆਹ ਦੀਆਂ ਖਬਰਾਂ ਦੇ ਵਿਚਾਲੇ ਪਰੀਣੀਤੀ ਚੋਪੜਾ ਦੀ ਵੀਡੀਓ ਹੋਈ ਵਾਇਰਲ, ਕਿਹਾ-'ਕਿਸੇ ਪੌਲੀਟੀਸ਼ੀਅਨ ਨਾਲ ਨਹੀਂ ਕਰਾਂਗੀ ਵਿਆਹ'
Parineeti Chopra viral video: ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਇਨ੍ਹੀਂ ਦਿਨੀਂ ਆਪ ਨੇਤਾ ਰਾਘਵ ਚੱਢਾ ਨਾਲ ਡੇਟਿੰਗ ਦੀਆਂ ਖਬਰਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ। ਇਸੇ ਵਿਚਾਲੇ ਪਰੀਣੀਤੀ ਤੇ ਰਾਘਵ ਚੱਢਾ ਦੀ ਮੰਗਣੀ ਤੇ ਵਿਆਹ ਦੀਆਂ ਖਬਰਾਂ ਵੀ ਲਗਾਤਾਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਇਨ੍ਹਾਂ ਸਭ ਵਿਚਾਲੇ ਹੁਣ ਪਰੀਣੀਤੀ ਚੋਪੜਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਵਿਆਹ ਬਾਰੇ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ।

ਸੋਸ਼ਲ ਮੀਡੀਆ 'ਤੇ ਜਿੱਥੇ ਇੱਕ ਪਾਸੇ ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਦੀ ਮੰਗਣੀ ਤੇ ਵਿਆਹ ਦੀਆਂ ਖਬਰਾਂ ਲਗਾਤਾਰ ਸੁਰਖੀਆਂ ਵਿੱਚ ਹਨ, ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਪਰੀਣੀਤੀ ਚੋਪੜਾ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਕਿਉਂਕਿ ਇਸ ਵੀਡੀਓ ਦੇ ਵਿੱਚ ਪਰੀਣੀਤੀ ਚੋਪੜਾ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਕਿਸੇ ਵੀ ਸਿਆਸੀ ਆਗੂ ਨਾਲ ਵਿਆਹ ਨਹੀਂ ਕਰੇਗੀ। ਦਰਅਸਲ ਪਰੀਣੀਤੀ ਦੀ ਇਹ ਵੀਡੀਓ ਇੱਕ ਪੁਰਾਣੇ ਇੰਟਰਵਿਊ ਦੀ ਹੈ। ਇਸ ਵਿੱਚ ਪਰਿਣੀਤੀ ਚੋਪੜਾ ਦੇ ਰੈਪਿਡ ਫਾਇਰ ਰਾਊਂਡ ਨੂੰ ਦੇਖ ਕੇ ਲੋਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਵੀਡੀਓ ਉਨ੍ਹਾਂ ਦੀ ਫਿਲਮ 'ਜਬਰੀਆ ਜੋੜੀ' ਦੇ ਪ੍ਰਮੋਸ਼ਨ ਦੌਰਾਨ ਦਾ ਹੈ।
"I don't want to marry any politician. I don't want to marry any politician ever," said @ParineetiChopra in a fun #RapidFire with me a few years back https://t.co/FMThcsHIwU pic.twitter.com/eQfizKS4ja
— Faridoon Shahryar (@iFaridoon) April 2, 2023
ਪਰਿਣੀਤੀ ਚੋਪੜਾ ਦਾ ਇਹ ਪੁਰਾਣਾ ਇੰਟਰਵਿਊ ਸੋਸ਼ਲ ਮੀਡੀਆ 'ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਇੰਟਰਵਿਊ 'ਚ ਪਰਿਣੀਤੀ ਨੇ ਕਿਹਾ ਸੀ ਕਿ ਉਹ ਕਦੇ ਵੀ ਕਿਸੇ ਰਾਜਨੇਤਾ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ। ਅਦਾਕਾਰਾ ਨੇ ਇਹ ਬਿਆਨ ਸਿਧਾਰਥ ਮਲਹੋਤਰਾ ਨਾਲ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਦਿੱਤਾ ਸੀ, ਜੋ ਕਿ ਹੁਣ ਉਸ ਦੇ ਵਿਆਹ ਤੇ ਮੰਗਣੀ ਦੀਆਂ ਖਬਰਾਂ ਦੇ ਦੌਰਾਨ ਵਾਇਰਲ ਹੋ ਰਿਹਾ ਹੈ। ਫੈਨਜ਼ ਇਸ ਵੀਡੀਓ 'ਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇਸ ਇੰਟਰਵਿਊ ਦੇ ਦੌਰਾਨ ਪਰੀਣੀਤੀ ਨੇ ਕਿਹਾ ਸੀ ਕਿ ਉਹ ਇੱਕ ਆਦਰਸ਼ ਸਾਥੀ ਦੀ ਤਲਾਸ਼ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦਾ ਸਾਥੀ ਮਜ਼ਾਕੀਆ ਹੋਣਾ ਚਾਹੀਦਾ ਹੈ, ਉਹ ਉਸ ਦੀ ਇੱਜ਼ਤ ਕਰੇ। ਹੁਣ ਅਦਾਕਾਰਾ ਆਪਣੇ ਬਿਆਨ ਦੇ ਉਲਟ ਰਿਲੇਸ਼ਨਸ਼ਿਪ ਵਿੱਚ ਹੈ। ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਡਾ ਨਾਲ ਰਿਸ਼ਤੇ ਵਿੱਚ ਹੈ। ਲੋਕ ਇਸ ਜੋੜੇ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
