Ali Sethi’s Marriage Rumours: ਕੀ ‘ਪਸੂਰੀ' ਗੀਤ ਦੇ ਗਾਇਕ ਅਲੀ ਸੇਠੀ ਨੇ ਕਰਵਾ ਲਿਆ ਸਮਲਿੰਗੀ ਵਿਆਹ? ਜਾਣੋ ਕੀ ਹੈ ਅਸਲ ਸੱਚ

ਮਸ਼ਹੂਰ ਗਾਇਕ ਅਲੀ ਸੇਠੀ ਇਨ੍ਹੀਂ ਦਿਨੀਂ ਸੁਰਖ਼ੀਆਂ 'ਚ ਹਨ। ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਉਸ ਨੇ ਨਿਊਯਾਰਕ 'ਚ ਕਲਾਕਾਰ ਸਲਮਾਨ ਤੂਰ ਨਾਲ ਸਮਲਿੰਗੀ ਵਿਆਹਕਰ ਲਿਆ ਹੈ, ਜਿਸ ਤੋਂ ਬਾਅਦ ਹੁਣ ਕਲਾਕਾਰ ਨੇ ਪੋਸਟ ਸਾਂਝੀ ਕਰ ਇਸ 'ਤੇ ਆਪਣੀ ਚੁੱਪੀ ਤੋੜੀ ਹੈ।

Written by  Pushp Raj   |  August 13th 2023 09:00 AM  |  Updated: August 13th 2023 09:00 AM

Ali Sethi’s Marriage Rumours: ਕੀ ‘ਪਸੂਰੀ' ਗੀਤ ਦੇ ਗਾਇਕ ਅਲੀ ਸੇਠੀ ਨੇ ਕਰਵਾ ਲਿਆ ਸਮਲਿੰਗੀ ਵਿਆਹ? ਜਾਣੋ ਕੀ ਹੈ ਅਸਲ ਸੱਚ

Ali Sethi’s Marriage Rumours: 'ਪਸੂਰੀ' ਗੀਤ ਨਾਲ ਮਸ਼ਹੂਰ ਹੋਏ ਗਾਇਕ ਅਲੀ ਸੇਠੀ ਨੇ ਪਾਕਿਸਤਾਨ  ਦੇ ਨਾਲ-ਨਾਲ ਭਾਰਤ 'ਚ ਵੀ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਮਸ਼ਹੂਰ ਗਾਇਕ ਅਲੀ ਸੇਠੀ ਇਨ੍ਹੀਂ ਦਿਨੀਂ ਸੁਰਖ਼ੀਆਂ 'ਚ ਹਨ। ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਉਨ੍ਹਾਂ ਨੇ ਨਿਊਯਾਰਕ 'ਚ  ਰਹਿਣ ਵਾਲੇ ਕਲਾਕਾਰ ਸਲਮਾਨ ਤੂਰ ਨਾਲ ਸਮਲਿੰਗੀ ਵਿਆਹ ਕਰ ਲਿਆ ਹੈ, ਜਿਸ ਤੋਂ ਬਾਅਦ ਹਰ ਪਾਸੇ, ਖ਼ਾਸ ਕਰਕੇ ਪਾਕਿਸਤਾਨ 'ਚ ਹੰਗਾਮਾ ਹੋ ਗਿਆ ਸੀ। ਹੁਣ ਕਲਾਕਾਰ ਨੇ ਇਸ ਮੁੱਦੇ 'ਤੇ ਆਪਣੀ ਚੁੱਪੀ ਤੋੜਦੇ ਹੋਏ ਸੱਚਾਈ ਦੱਸੀ ਹੈ। 

ਹਾਲਾਂਕਿ ਹੁਣ ਗਾਇਕ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਇਨ੍ਹਾਂ ਅਫਵਾਹਾਂ 'ਤੇ ਚੁੱਪੀ ਤੋੜੀ ਹੈ।'ਪਸੂਰੀ' ਗੀਤ ਦੇ ਗਾਇਕ ਅਲੀ ਸੇਠੀ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਲਿਖਿਆ, ''ਮੈਂ ਅਜੇ ਵਿਆਹਿਆ ਨਹੀਂ ਹਾਂ। ਮੈਨੂੰ ਨਹੀਂ ਪਤਾ ਕਿ ਇਹ ਅਫਵਾਹ ਕਿਸ ਨੇ ਸ਼ੁਰੂ ਕੀਤੀ ਸੀ।''

ਹੋਰ ਪੜ੍ਹੋ: Sunny Deol : ਗਦਰ 2 ਤੋਂ ਇਲਾਵਾ ਜਾਣੋ ਸੰਨੀ ਦਿਓਲ ਦੀਆਂ ਉਨ੍ਹਾਂ ਫ਼ਿਲਮਾਂ ਬਾਰੇ, ਜਿਨ੍ਹਾਂ ਦਾ ਸੀਕਵਲ ਵੇਖਣਾ ਚਾਹੁੰਦੇ ਨੇ ਫੈਨਜ਼

ਅਲੀ ਸੇਠੀ ਇਕ ਗਾਇਕ ਹੋਣ ਦੇ ਨਾਲ-ਨਾਲ ਇਕ ਗੀਤਕਾਰ, ਸੰਗੀਤਕਾਰ ਤੇ ਲੇਖਕ ਵੀ ਹੈ। ਉਸ ਦੇ ਗੀਤ ਉਸ ਦੇ ਦੇਸ਼ ਦੇ ਨਾਲ-ਨਾਲ ਭਾਰਤ 'ਚ ਵੀ ਬਹੁਤ ਮਸ਼ਹੂਰ ਹਨ। ਉੱਥੇ ਹੀ ਜੇਕਰ ਸਲਮਾਨ ਤੂਰ ਦੀ ਗੱਲ ਕਰੀਏ ਤਾਂ ਉਹ ਪਾਕਿਸਤਾਨ 'ਚ ਪੈਦਾ ਹੋਇਆ ਇਕ ਅਮਰੀਕੀ ਪੇਂਟਰ ਹੈ। ਉਹ ਨਿਊਯਾਰਕ 'ਚ ਰਹਿੰਦਾ ਹੈ ਤੇ ਉਥੇ ਕੰਮ ਕਰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਲੀ ਤੇ ਸਲਮਾਨ ਕਰੀਬੀ ਦੋਸਤ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network