Advertisment

ਮੌਤ ਦੀ ਝੂਠੀ ਖ਼ਬਰ ਫੈਲਾਉਣ ਕਾਰਨ ਟ੍ਰੋਲ ਹੋ ਰਹੀ ਅਦਾਕਾਰਾ ਪੂਨਮ ਪਾਂਡੇ, ਲੋਕਾਂ ਨੇ ਕਿਹਾ ‘ਮੌਤ ਮਜ਼ਾਕ ਨਹੀਂ’

ਮੌਤ ਦੀ ਝੂਠੀ ਖ਼ਬਰ ਫੈਲਾਉਣ ਕਾਰਨ ਆਦਾਕਾਰਾ ਪੂਨਮ ਪਾਂਡੇ ਨੂੰ ਸੋਸ਼ਲ ਮੀਡੀਆ ‘ਤੇ ਆਮ ਲੋਕ ਟ੍ਰੋਲ ਕਰ ਰਹੇ ਹਨ, ਉੱਥੇ ਹੀ ਕੁਝ ਸੈਲੀਬ੍ਰੇਟੀਜ਼ ਨੇ ਵੀ ਇਸ ਤੇ ਰਿਐਕਸ਼ਨ ਦਿੱਤੇ ਹਨ ਅਤੇ ਅਦਾਕਾਰਾ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਹਨ ।

author-image
By Shaminder
New Update
Poonam Pandey Friend.jpg
Listen to this article
0.75x 1x 1.5x
00:00 / 00:00
Advertisment

ਮੌਤ ਦੀ ਝੂਠੀ ਖ਼ਬਰ ਫੈਲਾਉਣ ਕਾਰਨ ਆਦਾਕਾਰਾ ਪੂਨਮ ਪਾਂਡੇ (Poonam Pandey) ਨੂੰ ਸੋਸ਼ਲ ਮੀਡੀਆ ‘ਤੇ ਆਮ ਲੋਕ ਟ੍ਰੋਲ ਕਰ ਰਹੇ ਹਨ, ਉੱਥੇ ਹੀ ਕੁਝ ਸੈਲੀਬ੍ਰੇਟੀਜ਼ ਨੇ ਵੀ ਇਸ ਤੇ ਰਿਐਕਸ਼ਨ ਦਿੱਤੇ ਹਨ ਅਤੇ ਅਦਾਕਾਰਾ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਹਨ ।

Advertisment

Poonam Pandey2.jpg

ਹੋਰ ਪੜ੍ਹੋ  : ਗਿੱਲ ਰੌਂਤਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗਾਇਕ ਗਗਨ ਕੋਕਰੀ ਨੇ ਦਿੱਤੀ ਵਧਾਈ

ਪੂਨਮ ਪਾਂਡੇ ਦੇ ਦੋਸਤ ਸ਼ਾਰਦੂਲ ਪੰਡਤ ਨੇ ਲਗਾਈ ਕਲਾਸ 

Advertisment

ਪੂਨਮ ਪਾਂਡੇ ਦੇ ਖ਼ਾਸ ਦੋਸਤ ਸ਼ਾਰਦੂਲ ਪੰਡਤ ਨੇ ਵੀ ਅਦਾਕਾਰਾ ਦੇ ਇਸ ਰਵੱਈਏ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ‘ਮੈਂ ਉਨ੍ਹਾਂ ਸਭ ਲੋਕਾਂ ਤੋਂ ਮੁਆਫੀ ਮੰਗਦਾ ਹਾਂ, ਜਿਨ੍ਹਾਂ ਨੇ ਮੈਨੂੰ ਉਸ ਬੁਰੇ ਹਾਲ ‘ਚ ਵੇਖਿਆ ਅਤੇ ਮੈਂ ਪੂਨਮ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਪ੍ਰੇਸ਼ਾਨ ਸੀ। ਮੇਰੀ ਮਾਂ ਕੈਂਸਰ ਨਾਲ ਮਰੀ ਸੀ ਅਤੇ ਮੌਤ ਕੋਈ ਮਜ਼ਾਕ ਨਹੀਂ ਹੈ। ਹਾਲਾਂਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੂਨਮ ਜਿਉਂਦੀ ਹੈ।ਸ਼ਾਰਦੂਲ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।

Poonam Troll.jpg

ਸੋਸ਼ਲ ਮੀਡੀਆ ਯੂਜ਼ਰ ਨੇ ਲਗਾਈ ਕਲਾਸ 

Advertisment


ਸੋਸ਼ਲ ਮੀਡੀਆ ਯੂਜ਼ਰ ਅਦਕਾਰਾ ਦੀ ਹਰਕਤ ਤੋਂ ਕਾਫੀ ਨਾਰਾਜ਼ ਹਨ ਅਤੇ ਅਦਾਕਾਰਾ ਨੂੰ ਟਰੋਲ ਕਰ ਰਹੇ ਹਨ ।ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਮੈਂ ਉਸ ਨੂੰ ਜਿਉਂਦਾ ਵੇਖ ਕੇ ਖੁਸ਼ ਹਾਂ, ਪਰ ਇਸ ਡਰਾਮੇ ਤੇ ਪਬਲੀਸਿਟੀ ਸਟੰਟ ਦੇ ਲਈ ਉਸ ਨੂੰ ਗ੍ਰਿਫਤਾਰ ਕਰੋ’। ਜਦੋਂਕਿ ਇੱਕ ਹੋਰ ਨੇ ਕਿਹਾ ਕਿ ‘ਅਗਲੀ ਵਾਰ ਲੋਕ ਤੁਹਾਡੇ ‘ਤੇ ਵਿਸ਼ਵਾਸ ਨਹੀਂ ਕਰਨਗੇ’। 

Advertisment


ਬੀਤੇ ਦਿਨ ਆਈ ਸੀ ਮੌਤ ਦੀ ਖ਼ਬਰ

ਬੀਤੇ ਦਿਨ ਅਦਾਕਾਰਾ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਉਸ ਦੀ ਟੀਮ ਦੇ ਵੱਲੋਂ ਸਾਂਝੀ ਕੀਤੀ ਗਈ ਸੀ ਕਿ ਪੂਨਮ ਪਾਂਡੇ ਦੀ ਮੌਤ ਸਰਵਾਈਕਲ ਕੈਂਸਰ ਦੇ ਕਾਰਨ ਹੋ ਗਈ ਸੀ। ਉਸ ਵੇਲੇ ਵੀ ਲੋਕਾਂ ਨੂੰ ਯਕੀਨ ਨਹੀਂ ਸੀ ਆਇਆ ਕਿ ਮਹਿਜ਼ ੩੨ ਸਾਲਾਂ ਦੀ ਉਮਰ ‘ਚ ਅਦਾਕਾਰਾ ਦਾ ਦਿਹਾਂਤ ਹੋ ਗਿਆ ਹੈ । ਇਸ ਤੋਂ ਇਲਾਵਾ ਕਈ ਸੈਲੀਬ੍ਰੇਟੀਜ਼ ਨੇ ਤਾਂ ਉਸ ਦੀ ਮੌਤ ਖ਼ਬਰ ਨੂੰ ਸੱਚ ਸਮਝ ਕੇ ਸੋਗ ਜਤਾਉਣਾ ਵੀ ਸ਼ੁਰੂ ਕਰ ਦਿੱਤਾ ਸੀ। ਪਰ ਅੱਜ ਯਾਨੀ ਕਿ ਤਿੰਨ ਫਰਵਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਕੇ ਸਪੱਸ਼ਟ ਕੀਤਾ ਸੀ ਕਿ ਉਹ ਜਿਉਂਦੀ ਹੈ। ਇਹ ਸਿਰਫ਼ ਮਹਿਲਾਵਾਂ ਅਤੇ ਕੁੜੀਆਂ ਨੂੰ ਸਰਵਾਈਕਲ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਚਲਾਈ ਮੁਹਿੰਮ ਦਾ ਹਿੱਸਾ ਸੀ। 

Advertisment

 

 

Advertisment

Stay updated with the latest news headlines.

Follow us:
Advertisment
Advertisment
Latest Stories
Advertisment