ਪੂਨਮ ਪਾਂਡੇ ਦੀ ਮੌਤ ‘ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਦਿੱਤੇ ਰਿਐਕਸ਼ਨ, ਦੱਸਿਆ ‘ਪਬਲੀਸਿਟੀ ਸਟੰਟ’

Written by  Shaminder   |  February 03rd 2024 12:02 PM  |  Updated: February 03rd 2024 12:02 PM

ਪੂਨਮ ਪਾਂਡੇ ਦੀ ਮੌਤ ‘ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਦਿੱਤੇ ਰਿਐਕਸ਼ਨ, ਦੱਸਿਆ ‘ਪਬਲੀਸਿਟੀ ਸਟੰਟ’

ਪੂਨਮ ਪਾਂਡੇ (Poonam Pandey) ਦਾ ਬੀਤੇ ਦਿਨ ਦਿਹਾਂਤ (Death)ਹੋ ਗਿਆ । ਮਹਿਜ਼ 32 ਸਾਲਾਂ ਦੀ ਉਮਰ ‘ਚ ਅਦਾਕਾਰਾ ਦਾ ਸਰਵਾਈਕਲ ਕੈਂਸਰ ਦੇ ਨਾਲ ਦਿਹਾਂਤ ਹੋ ਗਿਆ । ਪਰ ਲੋਕਾਂ ਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਕਿ ਅਦਾਕਾਰਾ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਅਦਾਕਾਰਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਉਸਦੀ ਟੀਮ ਦੇ ਵੱਲੋਂ ਆਫੀਸ਼ੀਅਲ ਤੌਰ ‘ਤੇ ਉਸ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਗਈ ਸੀ । 

Poonam Pandey last video.jpg

ਹੋਰ ਪੜ੍ਹੋ : ਵਹੀਦਾ ਰਹਿਮਾਨ ਦਾ ਅੱਜ ਹੈ ਜਨਮ ਦਿਨ, ਸਲੀਵਲੈੱਸ ਨਾ ਪਾਉਣ ਦੀ ਸ਼ਰਤ ‘ਤੇ ਸਾਈਨ ਕਰਦੀ ਸੀ ਫ਼ਿਲਮਾਂ

ਮੀਡੀਆ ‘ਚ ਆ ਰਹੀਆਂ ਕਈ ਤਰ੍ਹਾਂ ਦੀਆਂ ਖ਼ਬਰਾਂ

ਪੂਨਮ ਪਾਂਡੇ ਦੀ ਮੌਤ ਤੋਂ ਬਾਅਦ ਮੀਡੀਆ ‘ਚ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਕੋਈ ਇਸ ਮੌਤ ‘ਤੇ ਦੁੱਖ ਜਤਾ ਰਿਹਾ ਹੈ ਤੇ ਕਈ ਸੋਸ਼ਲ ਮੀਡੀਆ ਯੂਜ਼ਰ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਇਸ ਨੂੰ ਪਬਲੀਸਿਟੀ ਸਟੰਟ ਦੱਸ ਰਹੇ ਹਨ ।ਅਦਾਕਾਰਾ ਨੇ ਕੰਗਨਾ ਰਣੌਤ ਦੀ ਸੀਰੀਜ਼ ਲਾਕ ਅੱਪ ਦੇ ਪਹਿਲੇ ਸੀਜ਼ਨ ‘ਚ ਵੀ ਭਾਗ ਲਿਆ ਸੀ ਅਤੇ ਇਸ ਸ਼ੋਅ ‘ਚ ਪੂਨਮ ਦੇ ਨਾਲ ਮੁਕਾਬਲਾ ਕਰਨ ਵਾਲੇ ਵਿਨੀਤ ਕੱਕੜ ਨੇ ਅਦਾਕਾਰਾ ਦੀ ਮੌਤ ‘ਤੇ ਪ੍ਰਤੀਕਰਮ ਦਿੰਦੇ ਹੋਏ ਇਸ ਖ਼ਬਰ ਨੂੰ ਸੌ ਫੀਸਦੀ ਫਰਜ਼ੀ ਕਰਾਰ ਦਿੱਤਾ ਹੈ।

Poonam Pandey2.jpg

ਉਸ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਇਹ ਖ਼ਬਰ ਫਰਜ਼ੀ ਹੈ। ਮੈਂ ਪੂਨਮ ਨੂੰ ਜਾਣਦੀ ਹਾਂ । ਉਹ ਇੱਕ ਮਜ਼ਬੂਤ ਕੁੜੀ ਹੈ। ਮੈਂ ਲਾਕ ਅੱਪ ‘ਚ ਉਸ ਦੇ ਨਾਲ ਦੋ ਹਫਤੇ ਬਿਤਾਏ ਹਨ । ਮੈਨੂੰ ਇਹ ਕਦੇ ਵੀ ਨਹੀਂ ਲੱਗਿਆ ਕਿ ਉਹ ਕਿਸੇ ਗੰਭੀਰ ਬੀਮਾਰੀ ਦੇ ਨਾਲ ਪੀੜਤ ਹੈ।ਇਸ ਤੋਂ ਇਲਾਵਾ ਹੋਰ ਕਈ ਸੋਸ਼ਲ ਮੀਡੀਆ ਯੂਜ਼ਰ ਨੇ ਵੀ ਇਸ ਖ਼ਬਰ ‘ਤੇ ਪ੍ਰਤੀਕਰਮ ਦਿੰਦੇ ਹੋਏ ਇਸ ਨੂੰ ਫਰਜ਼ੀ ਦੱਸਿਆ ਹੈ। 

Poonam Pandey death News.jpgਪੂਨਮ ਪਾਂਡੇ ਹਮੇਸ਼ਾ ਰਹੀ ਚਰਚਾ ‘ਚ 

ਪੂਨਮ ਪਾਂਡੇ ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਸੀ ਅਤੇ ਉਹ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਵਿਵਾਦਾਂ ‘ਚ ਰਹੀ । ਭਾਵੇਂ ਉਹ ਵਰਲਡ ਕੱਪ ‘ਚ ਕੱਪੜੇ ਉਤਾਰਨ ਦਾ ਬਿਆਨ ਹੋਵੇ ਜਾਂ ਫਿਰ ਰਾਜ ਕੁੰਦਰਾ ਦੇ ਨਾਲ ਕਾਨੂੰਨੀ ਲੜਾਈ ਹੋਵੇ ।ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਜਨਮੀ ਪੂਨਮ ਦਾ ਬਚਪਨ ਤੰਗੀਆਂ ਤੁਰਸ਼ੀਆਂ ‘ਚ ਬੀਤਿਆ ਸੀ । ਉਹ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਮਾਇਆ ਨਗਰੀ ਮੁੰਬਈ ‘ਚ ਆਈ ਸੀ ।ਇੱਥੇ ਵੀ ਉਸ ਦੀ ਰਾਹ ਏਨੀਂ ਆਸਾਨ ਨਹੀਂ ਰਹੀ ਅਤੇ ਬਾਲੀਵੁੱਡ ‘ਚ ਜਗ੍ਹਾ ਬਨਾਉਣ ਦੇ ਲਈ ਉਸ ਨੂੰ ਕਾਫੀ ਮਿਹਨਤ ਕਰਨੀ ਪਈ ਸੀ। 2013 ‘ਚ ਉਸ ਨੇ ਨਸ਼ਾ ਫ਼ਿਲਮ ‘ਚ ਅਦਾਕਾਰੀ ਕੀਤੀ ਸੀ ।ਇਸੇ ਫ਼ਿਲਮ ਦੇ ਨਾਲ ਉਸ ਨੇ ਬਾਲੀਵੁੱਡ ‘ਚ ਐਂਟਰੀ ਕੀਤੀ ਸੀ। 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network