ਪੂਨਮ ਪਾਂਡੇ ਦੀ ਆਖਰੀ ਵੀਡੀਓ ਹੋ ਰਹੀ ਵਾਇਰਲ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  February 02nd 2024 05:39 PM |  Updated: February 02nd 2024 05:39 PM

ਪੂਨਮ ਪਾਂਡੇ ਦੀ ਆਖਰੀ ਵੀਡੀਓ ਹੋ ਰਹੀ ਵਾਇਰਲ, ਵੇਖੋ ਵੀਡੀਓ

ਪੂਨਮ ਪਾਂਡੇ (Poonam Pandey) ਦੀ ਬੇਵਕਤੀ ਮੌਤ (Death) ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੀ ਮੌਤ ਨੂੰ ਲੈ ਕੇ ਹਰ ਕੋਈ ਹੈਰਾਨ ਹੈ ਅਤੇ ਕਿਸੇ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਹੱਸਦੀ ਖੇਡਦੀ ਪੂਨਮ ਪਾਂਡੇ ਮਹਿਜ਼ 32 ਸਾਲਾਂ ਦੀ ਛੋਟੀ ਜਿਹੀ ਜ਼ਿੰਦਗੀ ਹੰਡਾ ਕੇ ਹਮੇਸ਼ਾ ਦੇ ਲਈ ਇਸ ਦੁਨੀਆ ਤੋਂ ਰੁਖਸਤ ਹੋ ਜਾਵੇਗੀ। ਅਦਾਕਾਰਾ ਦੇ ਫੈਨਸ ਨੂੰ ਜਿੱਥੇ ਧੱਕਾ ਲੱਗਿਆ ਹੈ ਉੱਥੇ ਹੀ ਬਾਲੀਵੁੱਡ ਜਗਤ ਵੀ ਹੈਰਾਨ ਹੈ।

Poonam Pandey Controversy.jpg ਹੋਰ ਪੜ੍ਹੋ  : ਵਰਲਡ ਕੱਪ ‘ਚ ਕੱਪੜੇ ਉਤਾਰਨ ਤੋਂ ਲੈ ਕੇ ਰਾਜ ਕੁੰਦਰਾ ਦੇ ਨਾਲ ਲੜਾਈ ਤੱਕ, ਜਾਣੋ ਅਦਾਕਾਰਾ ਦੇ ਨਾਲ ਜੁੜੇ ਵਿਵਾਦਾਂ ਬਾਰੇ

ਆਖਰੀ ਵੀਡੀਓ ਵਾਇਰਲ    

 ਪੂਨਮ ਪਾਂਡੇ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਸੀ ਅਤੇ ਅਕਸਰ ਆਪਣੀ ਹਰ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦੀ ਰਹਿੰਦੀ ਸੀ । ਬੀਤੇ ਦਿਨੀਂ ਉਸ ਨੇ ਇੱਕ ਸਮੁੰਦਰੀ ਜਹਾਜ਼ ‘ਚ ਸਫ਼ਰ ਦੇ ਦੌਰਾਨ ਦੀ ਇੱਕ ਵੀਡੀਓ (Last Video) ਸਾਂਝੀ ਕੀਤੀ ਹੈ। ਜਿਸ ‘ਚ ਅਦਾਕਾਰਾ ਕਾਫੀ ਖੁਸ਼ ਨਜ਼ਰ ਆ ਰਹੀ ਹੈ ਅਤੇ ਸੋਸ਼ਲ ਮੀਡੀਆ ‘ਤੇ ਉਹ ਐਕਟਿਵ ਸੀ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦੇ ਚਿਹਰੇ ‘ਤੇ ਮੁਸਕਰਾਹਟ ਸੀ । ਉਹ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਪੀੜਤ ਨਹੀਂ ਸੀ ਲੱਗ ਰਹੀ ।

ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦੇ ਘਰ 'ਚ ਲੱਗੀ ਭਿਆਨਕ ਅੱਗ, ਸਮਾਨ ਸੜ ਕੇ ਹੋਇਆ ਸੁਆਹ ਤੇ ਪਾਲਤੂ ਕੁੱਤੇ ਨੂੰ ਕੀਤਾ ਗਿਆ ਰੈਸਕਿਊਪੂਨਮ ਦੀ ਟੀਮ ਨੇ ਮੌਤ ਦੀ ਖ਼ਬਰ ਕੀਤੀ ਸਾਂਝੀ  

ਅਦਾਕਾਰਾ ਪੂਨਮ ਪਾਂਡੇ ਦੀ ਟੀਮ ਨੇ ਅਦਾਕਾਰਾ ਦੀ ਮੌਤ ਦੀ ਖਬਰ ਸਾਂਝੀ ਕੀਤੀ ਹੈ ਕਿ ਉਸ ਦੀ ਮੌਤ ਸਰਵਾਈਕਲ ਕੈਂਸਰ ਦੇ ਕਾਰਨ ਹੋਈ ਹੈ। ਜਿਸ ਤੋਂ ਬਾਅਦ ਇੱਕ ਵਾਰ ਤਾਂ ਕਿਸੇ ਨੂੰ ਯਕੀਨ ਹੀ ਨਹੀਂ ਸੀ ਹੋਇਆ ਕਿ ਸੱਚਮੁੱਚ ਅਦਾਕਾਰਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਹੈ। ਫਿਰ ਜਦੋਂ ਉਸ ਦੇ ਆਫੀਸ਼ੀਅਲ ਇੰਸਟਾਗ੍ਰਾਮ ਨੂੰ ਘੋਖਿਆ ਗਿਆ ਤਾਂ ਇਸ ਖ਼ਬਰ ਦੀ ਪੁਸ਼ਟੀ ਹੋਈ ਅਤੇ ਸਭ ਮੀਡੀਆ ਹਾਊਸ ਵੱਲੋਂ ਇਸ ਖ਼ਬਰ ਨੂੰ ਨਸ਼ਰ ਕੀਤਾ ਗਿਆ । 

ਯੂਪੀ ਦੇ ਕਾਨਪੁਰ ਨਾਲ ਸੀ ਸਬੰਧ

 ਅਦਾਕਾਰਾ ਪੂਨਮ ਪਾਂਡੇ ਕਾਨਪੁਰ ਦੀ ਰਹਿਣ ਵਾਲੀ ਸੀ ਅਤੇ ਉਸ ਦਾ ਬਚਪਨ ਕਾਫੀ ਤੰਗੀਆਂ ਤੁਰਸ਼ੀਆਂ ‘ਚ ਬੀਤਿਆ ਸੀ ।ਲਾਕ ਅੱਪ ‘ਚ ਹਿੱਸਾ ਲੈਣ ਦੇ ਦੌਰਾਨ ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਅਜਿਹੇ ਵੀ ਦਿਨ ਵੇਖੇ ਹਨ ਜਦੋਂ ਘਰ ‘ਚ ਪੈਸੇ ਨਹੀਂ ਸਨ ਹੁੰਦੇ ਅਤੇ ਖਾਣ ਦੇ ਨਾਮ ‘ਤੇ ਚੌਲ ਅਤੇ ਨਮਕ ਹੀ ਹੁੰਦਾ ਸੀ ਅਤੇ ਇਸੇ ਨਾਲ ਉਹ ਅਤੇ ਉਨ੍ਹਾਂ ਦਾ ਪਰਿਵਾਰ ਆਪਣਾ ਪੇਟ ਭਰਦਾ ਸੀ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network