ਵਰਲਡ ਕੱਪ ‘ਚ ਕੱਪੜੇ ਉਤਾਰਨ ਤੋਂ ਲੈ ਕੇ ਰਾਜ ਕੁੰਦਰਾ ਦੇ ਨਾਲ ਲੜਾਈ ਤੱਕ, ਜਾਣੋ ਅਦਾਕਾਰਾ ਦੇ ਨਾਲ ਜੁੜੇ ਵਿਵਾਦਾਂ ਬਾਰੇ
ਵਰਲਡ ਕੱਪ ‘ਚ ਕੱਪੜੇ ਉਤਾਰਨ ਤੋਂ ਲੈ ਕੇ ਰਾਜ ਕੁੰਦਰਾ ਦੇ ਨਾਲ ਲੜਾਈ ਤੱਕ, ਜਾਣੋ ਅਦਾਕਾਰਾ ਦੇ ਨਾਲ ਜੁੜੇ ਵਿਵਾਦਾਂ ਬਾਰੇ
ਪੂਨਮ ਪਾਂਡੇ (Poonam Pandey)ਦਾ ਮਹਿਜ਼ ਬੱਤੀ ਸਾਲਾਂ ਦੀ ਉਮਰ ‘ਚ ਦਿਹਾਂਤ (Death)ਹੋ ਗਿਆ । ਇਸ ਖ਼ਬਰ ਦੇ ਕਾਰਨ ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ਅਤੇ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਅਦਾਕਾਰਾ ਮਹਿਜ਼ ਬੱਤੀ ਸਾਲਾਂ ਦੀ ਉਮਰ ‘ਚ ਉਸ ਦਾ ਦਿਹਾਂਤ ਹੋ ਗਿਆ ਹੈ। ਇਸ ਖ਼ਬਰ ਤੋਂ ਬਾਅਦ ਹਰ ਕੋਈ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਜਤਾ ਰਿਹਾ ਹੈ।ਪੂਨਮ ਪਾਂਡੇ ਦਾ ਵਿਵਾਦਾਂ ਦੇ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਵਿਵਾਦਾਂ ਬਾਰੇ ਦੱਸਾਂਗੇ । ਜਿਨ੍ਹਾਂ ਦੇ ਨਾਲ ਅਦਾਕਾਰਾ ਨੇ ਖੂਬ ਸੁਰਖੀਆਂ ਵਟੋਰੀਆਂ ਸਨ ।
/ptc-punjabi/media/media_files/z5Zb1gpCs8veImWki1iy.jpg)
ਹੋਰ ਪੜ੍ਹੋ : ਅਦਾਕਾਰ ਗੋਵਿੰਦਾ ਦੀ ਭਾਣਜੀ ਆਰਤੀ ਸਿੰਘ ਜਲਦ ਕਰਵਾਉਣ ਜਾ ਰਹੀ ਵਿਆਹ, ਜਾਣੋ ਕਿਸ ਨਾਲ ਲਵੇਗੀ ਫੇਰੇ
ਕਾਨਪੁਰ ਦੀ ਰਹਿਣ ਵਾਲੀ ਹੈ ਪੂਨਮ ਪਾਂਡੇ
ਅਦਾਕਾਰਾ ਪੂਨਮ ਪਾਂਡੇ ਕਾਨਪੁਰ ਦੀ ਰਹਿਣ ਵਾਲੀ ਸੀ ਅਤੇ ਉਸ ਦਾ ਬਚਪਨ ਕਾਫੀ ਤੰਗੀਆਂ ਤੁਰਸ਼ੀਆਂ ‘ਚ ਬੀਤਿਆ ਸੀ ।ਲਾਕ ਅੱਪ ‘ਚ ਹਿੱਸਾ ਲੈਣ ਦੇ ਦੌਰਾਨ ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਅਜਿਹੇ ਵੀ ਦਿਨ ਵੇਖੇ ਹਨ ਜਦੋਂ ਘਰ ‘ਚ ਪੈਸੇ ਨਹੀਂ ਸਨ ਹੁੰਦੇ ਅਤੇ ਖਾਣ ਦੇ ਨਾਮ ‘ਤੇ ਚੌਲ ਅਤੇ ਨਮਕ ਹੀ ਹੁੰਦਾ ਸੀ ਅਤੇ ਇਸੇ ਨਾਲ ਉਹ ਅਤੇ ਉਨ੍ਹਾਂ ਦਾ ਪਰਿਵਾਰ ਆਪਣਾ ਪੇਟ ਭਰਦਾ ਸੀ। ਅਦਾਕਾਰਾ ਦੀ ਛੋਟੀ ਜਿਹੀ ਜ਼ਿੰਦਗੀ ਕਾਫੀ ਸੰਘਰਸ਼ ਭਰਪੂਰ ਰਹੀ ਹੈ।
ਵਿਵਾਦਾਂ ਨਾਲ ਰਿਹਾ ਕਰੀਬੀ ਨਾਤਾ
ਗਰੀਬੀ ਹੱਥੋਂ ਪ੍ਰੇਸ਼ਾਨ ਅਦਾਕਾਰਾ ਜ਼ਿੰਦਗੀ ‘ਚ ਅੱਗੇ ਵਧਣ ਦੀ ਆਸ ਨਾਲ ਮਾਇਆਨਗਰੀ ਮੁੰਬਈ ‘ਚ ਆ ਗਈ ਅਤੇ ਇੱਥੇ ਵੀ ਉਸ ਦੇ ਲਈ ਬਾਲੀਵੁੱਡ ਜਗ੍ਹਾ ਬਨਾਉਣਾ ਏਨਾਂ ਆਸਾਨ ਨਹੀਂ ਰਿਹਾ । ਫ਼ਿਲਮ ‘ਨਸ਼ਾ’ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਣ ਵਾਲੀ ਪੂਨਮ ਪਾਂਡੇ ਕਈ ਵਾਰ ਵਿਵਾਦਾਂ ‘ਚ ਰਹੀ ।ਉਸ ਨੇ ਭਾਰਤੀ ਕ੍ਰਿਕੇਟ ਟੀਮ ਦੇ ਲਈ ਦਿੱਤੇ ਬਿਆਨ ਦੇ ਨਾਲ ਦੇਸ਼ ਭਰ ‘ਚ ਖੂਬ ਸੁਰਖੀਆਂ ਵਟੋਰੀਆਂ ਸਨ। ਉਸ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਜੇ 2011 ਦਾ ਵਰਲਡ ਕੱਪ ਮੈਚ ਇੰਡੀਅਨ ਕ੍ਰਿਕੇਟ ਟੀਮ ਜਿੱਤ ਗਈ ਤਾਂ ਉਹ ਆਪਣੇ ਕੱਪੜੇ ਉਤਾਰ ਦੇਵੇਗੀ।ਇਸ ਬਿਆਨ ਕਾਰਨ ਉਹ ਰਾਤੋ ਰਾਤ ਸੁਰਖੀਆਂ ‘ਚ ਆ ਗਈ ਸੀ।
ਪਤੀ ‘ਤੇ ਲਗਾਏ ਗੰਭੀਰ ਇਲਜ਼ਾਮ
ਪੂਨਮ ਪਾਂਡੇ ਨੇ 2020 ‘ਚ ਸੈਮ ਬਾਂਬੇ ਦੇ ਨਾਲ ਵਿਆਹ ਕਰਵਾਇਆ ਸੀ । ਪਰ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਪਾਇਆ।ਅਦਾਕਾਰਾ ਨੇ ਇਲਜ਼ਾਮ ਲਗਾਇਆ ਸੀ ਕਿ ਪਤੀ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਸੀ । ਗੋਆ ‘ਚ ਅਦਾਕਾਰਾ ਨੇ ਪਤੀ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਰਾਜ ਕੁੰਦਰਾ ਦੇ ਨਾਲ ਕਾਨੂੰਨੀ ਲੜਾਈ
ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਡਲਟ ਫ਼ਿਲਮਾਂ ਬਨਾਉਣ ਦੇ ਮਾਮਲੇ ‘ਚ ਚਰਚਾ ‘ਚ ਆਏ ਸਨ ।ਇਸ ਦੌਰਾਨ ਪੂਨਮ ਪਾਂਡੇ ਦੇ ਨਾਲ ਉਨ੍ਹਾਂ ਦੀ ਕਾਨੂੰਨੀ ਲੜਾਈ ਵੀ ਚਰਚਾ ‘ਚ ਰਹੀ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
