Advertisment

ਵਹੀਦਾ ਰਹਿਮਾਨ ਦਾ ਅੱਜ ਹੈ ਜਨਮ ਦਿਨ, ਸਲੀਵਲੈੱਸ ਨਾ ਪਾਉਣ ਦੀ ਸ਼ਰਤ ‘ਤੇ ਸਾਈਨ ਕਰਦੀ ਸੀ ਫ਼ਿਲਮਾਂ

ਅਦਾਕਾਰਾ ਵਹੀਦਾ ਰਹਿਮਾਨ ਦਾ ਅੱਜ ਜਨਮ ਦਿਨ ਹੈ। ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਨੇ ਬਾਲੀਵੁੱਡ ‘ਚ ਆਪਣੀਆਂ ਸ਼ਰਤਾਂ ‘ਤੇ ਫ਼ਿਲਮਾਂ ‘ਚ ਕੰਮ ਕੀਤਾ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।

author-image
By Shaminder
New Update
Waheeda Rehman.jpg
Listen to this article
0.75x 1x 1.5x
00:00 / 00:00
Advertisment

ਅਦਾਕਾਰਾ ਵਹੀਦਾ ਰਹਿਮਾਨ (Waheeda Rehman) ਦਾ ਅੱਜ ਜਨਮ ਦਿਨ ਹੈ। ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਨੇ ਬਾਲੀਵੁੱਡ ‘ਚ ਆਪਣੀਆਂ ਸ਼ਰਤਾਂ ‘ਤੇ ਫ਼ਿਲਮਾਂ ‘ਚ ਕੰਮ ਕੀਤਾ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਬਾਰੇ । 

Advertisment

Waheeda Rehman 2.jpg

ਹੋਰ ਪੜ੍ਹੋ  : ਕੌਰ ਬੀ ਨੇ ਭਤੀਜੇ ਦੇ ਜਨਮ ਦਿਨ ‘ਤੇ ਦਿੱਤੀ ਵਧਾਈ, ਸਾਂਝੀਆਂ ਕੀਤੀਆਂ ਤਸਵੀਰਾਂ

86  ਸਾਲ ਦੀ ਉਮਰ ‘ਚ ਫੋਟੋਗ੍ਰਾਫੀ ਦਾ ਸ਼ੌਂਕ 

Advertisment

ਵਹੀਦਾ ਰਹਿਮਾਨ 86 ਸਾਲ ਦੀ ਹੋ ਚੁੱਕੀ ਹੈ। ਉਮਰ ਦੇ ਇਸ ਪੜਾਅ ‘ਤੇ ਵੀ ਅਦਾਕਾਰਾ ਸਰਗਰਮ ਹੈ ਅਤੇ ਆਪਣੇ ਸ਼ੌਂਕਾਂ ਨੂੰ ਪੂਰਾ ਕਰ ਰਹੀ ਹੈ। ਅਦਾਕਾਰਾ ਨੂੰ ਫੋੋਟੋਗ੍ਰਾਫੀ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਅਤੇ ਇਸ ਸ਼ੌਂਕ ਨੂੰ ਉਹ ਪੂਰਾ ਕਰ ਰਹੀ ਹੈ।

Waheeda Rehman 3.jpg

ਕਈ ਸਨਮਾਨ ਮਿਲੇ 

Advertisment

ਅਦਾਕਾਰਾ ਨੂੰ ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਦਾਦਾ ਸਾਹਿਬ ਫਾਲਕੇ ਸਣੇ ਕਈ ਅਵਾਰਡ ਮਿਲੇ ਹਨ ।ਅਦਾਕਾਰਾ ਨੇ ਮਹਿਜ਼ ਸਤਾਰਾਂ ਸਾਲ ਦੀ ਉਮਰ ‘ਚ ਹਿੰਦੀ ਸਿਨੇਮਾ ‘ਚ ਐਂਟਰੀ ਕੀਤੀ ਸੀ । ਉਨ੍ਹਾਂ ਦੇ ਇਸ ਦੌਰਾਨ ਕਈ ਫ਼ਿਲਮਾਂ ਜਿਵੇਂ ਕਿ ਸੀਆਈਡੀ,ਪਿਆਸਾ, ਨੀਲਕਮਲ, ਚੌਦਵੀਂ ਕਾ ਚਾਂਦ, ਕਾਗਜ਼ ਕੇ ਫੂਲ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ।  

Waheeda Rehman 4.jpg

ਆਪਣੀਆਂ ਸ਼ਰਤਾਂ ‘ਤੇ ਕੀਤਾ ਫ਼ਿਲਮਾਂ ‘ਚ ਕੰਮ 

Advertisment

ਸਤਾਰਾਂ ਸਾਲ ਦੀ ਉਮਰ ‘ਚ ਫ਼ਿਲਮਾਂ ‘ਚ ਐਂਟਰੀ ਕਰਨ ਵਾਲੀ ਵਹੀਦਾ ਰਹਿਮਾਨ ਨੇ ਫ਼ਿਲਮਾਂ ‘ਚ ਆਪਣੀਆਂ ਸ਼ਰਤਾਂ ‘ਤੇ ਕੰਮ ਕੀਤਾ ਅਤੇ ਕਦੇ ਵੀ ਅਸ਼ਲੀਲ ਕੱਪੜੇ ਨਹੀਂ ਪਹਿਨੇ। ਅਦਾਕਾਰਾ ਨੇ ਕਿਹਾ ਸੀ ਉਹ ਕਦੇ ਵੀ ਪਰਦੇ ‘ਤੇ ਰਿਵੀਲਿੰਗ ਜਾਂ ਛੋਟੇ ਕੱਪੜੇ ਨਹੀਂ ਪਾਏਗੀ।ਇਸ ਦੇ ਨਾਲ ਹੀ ਜੋ ਨਾਮ ਉਸ ਦੇ ਮਾਪਿਆਂ ਨੇ ਦਿੱਤਾ ਹੈ ਉਸੇ ਨਾਮ ਦੇ ਨਾਲ ਉਹ ਫ਼ਿਲਮਾਂ ‘ਚ ਪਛਾਣ ਬਣਾਏਗੀ।ਇਸ ਤੋਂ ਇਲਾਵਾ ਫ਼ਿਲਮਾਂ ਦੇ ਸੈੱਟ ‘ਤੇ ਉਨ੍ਹਾਂ ਦੀ ਮਾਂ ਹਮੇਸ਼ਾ ਉਨ੍ਹਾਂ ਦੇ ਨਾਲ ਮੌਜੂਦ ਰਹੇਗੀ।  

Waheeda Rehman 4 (2).jpg
ਵਹੀਦਾ ਰਹਿਮਾਨ ਬਣਨਾ ਚਾਹੁੰਦੀ ਸੀ ਡਾਕਟਰ

ਵਹੀਦਾ ਰਹਿਮਾਨ ਫ਼ਿਲਮਾਂ ‘ਚ ਨਹੀਂ ਬਲਕਿ ਡਾਕਟਰੀ ‘ਚ ਆਪਣਾ ਕਰੀਅਰ ਬਨਾਉਣਾ ਚਾਹੁੰਦੀ ਸੀ। ਪਰ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਇਹ ਸੁਫ਼ਨਾ ਅਧੂਰਾ ਰਹਿ ਗਿਆ ਅਤੇ ਘਰ ਦੇ ਗੁਜ਼ਾਰੇ ਦੇ ਲਈ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨਾ ਪਿਆ । ਅਦਾਕਾਰਾ ਮਹਿਜ਼ ਤੇਰਾਂ ਸਾਲ ਦੀ ਸੀ ਜਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਮਾਂ ਵੀ ਅਕਸਰ ਬੀਮਾਰ ਰਹਿਣ ਲੱਗ ਪਈ। ਜਿਸ ਤੋਂ ਬਾਅਦ ਘਰ ਦੇ ਹਾਲਾਤ ਬਦ ਤੋਂ ਬਦਤਰ ਹੋਣ ਲੱਗ ਪਏ । ਅਜਿਹੇ ‘ਚ ਉਸ ਨੇ ਆਪਣੇ ਭਾਰਤ ਨਾਟਿਅਮ ਦੇ ਹੁਨਰ ਦੇ ਨਾਲ ਰੀਜਨਲ ਸਿਨੇਮਾ ‘ਚ ਛੋਟੇ ਮੋਟੇ ਰੋੋਲ ਕਰਨੇ ਸ਼ੁਰੂ ਕਰ ਦਿੱਤੇ । ਇਸ ਤਰ੍ਹਾਂ ਵਹੀਦਾ ਰਹਿਮਾਨ ਦੀ ਫ਼ਿਲਮਾਂ ‘ਚ ਐਂਟਰੀ ਹੋਈ । 

Advertisment


    
 

 

Advertisment

Stay updated with the latest news headlines.

Follow us:
Advertisment
Advertisment
Latest Stories
Advertisment