ਕੌਰ ਬੀ ਨੇ ਭਤੀਜੇ ਦੇ ਜਨਮ ਦਿਨ ‘ਤੇ ਦਿੱਤੀ ਵਧਾਈ, ਸਾਂਝੀਆਂ ਕੀਤੀਆਂ ਤਸਵੀਰਾਂ
ਕੌਰ ਬੀ ਨੇ ਭਤੀਜੇ ਦੇ ਜਨਮ ਦਿਨ ‘ਤੇ ਦਿੱਤੀ ਵਧਾਈ, ਸਾਂਝੀਆਂ ਕੀਤੀਆਂ ਤਸਵੀਰਾਂ
ਕੌਰ ਬੀ (Kaur B)ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਗਾਇਕਾ ਆਪਣੇ ਫੈਨਸ ਦੇ ਨਾਲ ਅਕਸਰ ਦਿਲ ਦੇ ਜਜ਼ਬਾਤ ਸਾਂਝੇ ਕਰਦੀ ਰਹਿੰਦੀ ਹੈ। ਉਸ ਦੇ ਭਤੀਜੇ ਦਾ ਅਰਮਾਨ ਦਾ ਅੱਜ ਜਨਮ ਦਿਨ (Nephew Birthday) ਹੈ। ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਭਤੀਜੇ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਭਤੀਜੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਨ੍ਹਾਂ ਤਸਵੀਰਾਂ ਨੂੰ ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਸਾਂਝਾ ਕੀਤਾ ਹੈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਭਤੀਜਿਆਂ ਦੇ ਨਾਲ ਲਾਡ ਲਡਾਉਂਦੀ ਹੋਈ ਨਜ਼ਰ ਆ ਰਹੀ ਹੈ।
/ptc-punjabi/media/media_files/dPaz2HGdoYf0Fz31ei9s.jpg)
ਹੋਰ ਪੜ੍ਹੋ : ਜੱਸ ਮਾਣਕ ਦੇ ਇਸ ਗੀਤ ਨੇ ਯੂਟਿਊਬ ‘ਤੇ ਮਚਾਈ ਧਮਾਲ, 1 ਅਰਬ ਤੋਂ ਜ਼ਿਆਦਾ ਤੋਂ ਮਿਲੇ ਵਿਊਜ਼
ਕੌਰ ਬੀ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਗਾਇਕਾ ਕੌਰ ਬੀ ਨੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਇਹ ਲਿਸਟ ਕਾਫੀ ਲੰਮੀ ਹੈ, ਪਰ ਇੱਥੇ ਉਨ੍ਹਾਂ ਦੇ ਕੁਝ ਕੁ ਚੋਣਵੇਂ ਗੀਤਾਂ ਦੀ ਗੱਲ ਕਰਾਂਗੇ । ਜਿਸ ‘ਚ ਬਜਟ, ਪੀਜ਼ਾ ਹੱਟ, ਮਿੱਤਰਾਂ ਦੇ ਬੂਟ, ਫੁਲਕਾਰੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
/ptc-punjabi/media/media_files/Y3SEWUfl0I1opz1HJMH8.jpg)
ਕੌਰ ਬੀ ਆਪਣੇ ਸਟਾਈਲ ਲਈ ਮਸ਼ਹੂਰ
ਕੌਰ ਬੀ ਆਪਣੇ ਵਧੀਆ ਸਟਾਈਲ ਲਈ ਵੀ ਜਾਣੀ ਜਾਂਦੀ ਹੈ। ਉਹ ਅਕਸਰ ਪੰਜਾਬੀ ਸੂਟਾਂ ‘ਚ ਨਜ਼ਰ ਆਉਂਦੀ ਹੈ। ਇਸ ਤੋਂ ਇਲਾਵਾ ਉਹ ਵੈਸਟਨ ਡਰੈੱਸਾਂ ‘ਚ ਵੀ ਬਹੁਤ ਫੱਬਦੀ ਹੈ।ਉਸ ਦੇ ਜੁੱਤੀਆਂ ਦੀ ਵੀ ਵੱਡੀ ਕਲੈਕਸ਼ਨ ਹੈ ।ਆਪਣੇ ਗੀਤਾਂ ਕਰਕੇ ਦੁਨੀਆ ‘ਚ ਉਹ ਮਸ਼ਹੂਰ ਹੈ, ਪਰ ਉਸ ਨੇ ਕਦੇ ਵੀ ਆਪਣੀ ਕਾਮਯਾਬੀ ਨੂੰ ਖੁਦ ‘ਤੇ ਹਾਵੀ ਨਹੀਂ ਹੋਣ ਦਿੱਤਾ।ਉਹ ਜ਼ਮੀਨ ਨਾਲ ਜੁੜੀ ਕਲਾਕਾਰ ਹੈ ਅਤੇ ਆਪਣੇ ਪਿੰਡ ਅਤੇ ਖੇਤਾਂ ‘ਚ ਅਕਸਰ ਸਮਾਂ ਬਿਤਾਉਂਦੀ ਹੋਈ ਨਜ਼ਰ ਆਉਂਦੀ ਹੈ ਅਤੇ ਅਕਸਰ ਆਪਣੇ ਵੀਡੀਓ ਸਾਂਝੇ ਕਰਦੀ ਹੈ।ਬੀਤੇ ਦਿਨੀਂ ਉਹ ਸਰ੍ਹੋਂ ਦੇ ਖੇਤਾਂ ‘ਚ ਆਪਣੇ ਭਤੀਜੇ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆਈ ਸੀ । ਉਸ ਦਾ ਸਬੰਧ ਪਟਿਆਲਾ ਦੇ ਨਜ਼ਦੀਕ ਪਿੰਡ ਨਵਾਂ ਗਾਓਂ ਦੇ ਨਾਲ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
