ਪ੍ਰਿਯੰਕਾ ਚੋਪੜਾ ਦੇ ਜੇਠ ਤੇ ਨਿੱਕ ਜੋਨਸ ਦੇ ਭਰਾ ਨੂੰ ਹੋਇਆ ਸਕਿਨ ਕੈਂਸਰ, ਹਸਪਤਾਲ ਤੋਂ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

ਗਾਇਕ ਕੇਵਿਨ ਜੋਨਸ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਕੇਵਿਨ ਜੋਨਸ ਪ੍ਰਿਯੰਕਾ ਚੋਪੜਾ ਦੇ ਜੇਠ ਤੇ ਉਸ ਦੇ ਪਤੀ ਗਾਇਕ ਨਿੱਕ ਜੋਨਸ ਦੇ ਵੱਡੇ ਭਰਾ ਹਨ। ਹਾਲ ਹੀ ਵਿੱਚ ਇਹ ਖ਼ਬਰ ਸਾਹਮਣੇ ਆਈ ਹੈ ਕਿ ਕੇਵਿਨ ਜੋਨਸ ਸਕਿਨ ਕੈਂਸਰ ਤੋਂ ਪੀੜਤ ਹਨ।

Reported by: PTC Punjabi Desk | Edited by: Pushp Raj  |  June 13th 2024 12:12 PM |  Updated: June 13th 2024 12:12 PM

ਪ੍ਰਿਯੰਕਾ ਚੋਪੜਾ ਦੇ ਜੇਠ ਤੇ ਨਿੱਕ ਜੋਨਸ ਦੇ ਭਰਾ ਨੂੰ ਹੋਇਆ ਸਕਿਨ ਕੈਂਸਰ, ਹਸਪਤਾਲ ਤੋਂ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

Nick Jonas Brother Kevin Jonas suffers with Skin Cancer :  ਗਾਇਕ ਕੇਵਿਨ ਜੋਨਸ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਕੇਵਿਨ ਜੋਨਸ ਪ੍ਰਿਯੰਕਾ ਚੋਪੜਾ ਦੇ ਜੇਠ ਤੇ ਉਸ ਦੇ ਪਤੀ ਗਾਇਕ ਨਿੱਕ ਜੋਨਸ ਦੇ ਵੱਡੇ ਭਰਾ ਹਨ। ਹਾਲ ਹੀ ਵਿੱਚ ਇਹ ਖ਼ਬਰ ਸਾਹਮਣੇ ਆਈ ਹੈ ਕਿ ਕੇਵਿਨ ਜੋਨਸ ਸਕਿਨ ਕੈਂਸਰ ਤੋਂ ਪੀੜਤ ਹਨ। 

ਦਰਅਸਲ ਕੇਵਿਨ ਜੋਨਸ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਹੈਂਡਲ ਤੋਂ ਇਕ ਪੋਸਟ ਸ਼ੇਅਰ ਕੀਤੀ ਹੈ। ਗਾਇਕ ਨੇ ਆਪਣੀ ਪੋਸਟ ਰਾਹੀਂ ਆਪਣੇ ਫੈਨਜ਼ ਨੂੰ ਆਪਣੀ ਚਮੜੀ ਦੇ ਕੈਂਸਰ ਬਾਰੇ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਚਮੜੀ ਦੇ ਕੈਂਸਰ ਪ੍ਰਤੀ ਜਾਗਰੂਕ ਰਹਿਣ ਦਾ ਸੰਦੇਸ਼ ਵੀ ਦਿੱਤਾ ਹੈ। ਕੇਵਿਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

'ਦਿ ਲੀਵ ਬਿਫੋਰ ਯੂ ਲਵ ਮੀ' ਗੀਤ ਦੇ ਮਸ਼ਹੂਰ ਗਾਇਕ ਕੇਵਿਨ ਦੋ ਪਿਆਰੇ ਬੱਚਿਆਂ ਦਾ ਪਿਤਾ ਹਨ। ਹਾਲ ਹੀ 'ਚ ਉਸ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਲੋਕਾਂ ਨੂੰ ਆਪਣੇ ਸਕਿਨ ਕੈਂਸਰ ਬਾਰੇ ਦੱਸਿਆ। ਵੀਡੀਓ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ, 'ਜਦੋਂ ਤੁਹਾਡੇ ਚਿਹਰੇ 'ਤੇ ਮੁਹਾਸੇ ਨਜ਼ਰ ਆਉਣ ਤਾਂ ਇਸ ਨੂੰ ਨਜ਼ਰਅੰਦਾਜ਼ ਨਾਂ ਕਰੋ, ਆਪਣੀ ਸਿਹਤ ਦਾ ਧਿਆਨ ਰੱਖੋ।'

ਕੇਵਿਨ ਜੋਨਸ ਨੇ ਆਪਣੇ ਵੀਡੀਓ 'ਚ ਕਿਹਾ, 'ਅੱਜ ਮੈਂ ਆਪਣੇ ਸਿਰ ਤੋਂ ਬੇਸਲ ਸੈੱਲ ਕਾਰਸਿਨੋਮਾ ਨੂੰ ਹਟਾ ਰਿਹਾ ਹਾਂ। ਅਸਲ 'ਚ ਇਹ ਛੋਟਾ ਜਿਹਾ ਵਾਰਟ ਸਿਰਫ ਇਕ ਵਾਰਟ ਨਹੀਂ ਹੈ ਸਗੋਂ ਕੈਂਸਰ ਹੈ ਜਿਸ ਲਈ ਸਰਜਰੀ ਕਰਨੀ ਪਵੇਗੀ। ਤੁਸੀਂ ਲੋਕਾਂ ਨੂੰ ਵੀ ਆਪਣੇ ਤਿਲਾਂ ਦੀ ਨਿਯਮਤ ਜਾਂਚ ਕਰਵਾਓ ਅਤੇ ਸਿਹਤ ਪ੍ਰਤੀ ਸੁਚੇਤ ਰਹੋ।

ਇਸ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਦੇ ਪਤੀ ਅਤੇ ਗਾਇਕ ਨਿਕ ਜੋਨਸ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਹ ਬੀਮਾਰ ਹਨ। ਉਨ੍ਹਾਂ ਨੇ ਆਪਣੀ ਹੈਲਥ ਅਪਡੇਟ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਫਲੂ ਹੋ ਗਿਆ ਹੈ ਅਤੇ ਇਸ ਕਾਰਨ ਉਨ੍ਹਾਂ ਦਾ ਟੂਰ ਲੇਟ ਹੋ ਰਿਹਾ ਹੈ।

ਹੋਰ ਪੜ੍ਹੋ : ਗਰਮੀਆਂ 'ਚ ਪੁਦੀਨੇ ਦਾ ਸੇਵਨ ਹੁੰਦਾ ਹੈ ਲਾਭਦਾਇਕ, ਜਾਣੋ ਪੁਦੀਨਾ ਖਾਣ ਦੇ ਫਾਇਦੇ 

ਜਿਵੇਂ ਹੀ ਕੇਵਿਨ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਆਪਣੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਤਾਂ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਲਈ ਦੁਆਵਾਂ ਦੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ ਹਨ। ਯੂਜ਼ਰਸ ਗਾਇਕ ਦੇ 'ਜਲਦ  ਸਿਹਤਯਾਬ ਹੋਣ ਲਈ ਦੁਆ ਕਰ ਰਹੇ ਹਨ।  ਇੱਕ ਯੂਜ਼ਰ ਨੇ ਲਿਖਿਆ, 'ਅਸੀਂ ਸਾਰੇ ਤੁਹਾਡੇ ਲਈ ਰੱਬ ਅੱਗੇ ਅਰਦਾਸ ਕਰ ਰਹੇ ਹਾਂ।'

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network