Priyanka Chopra: ਪ੍ਰਿੰਯਕਾ ਚੋਪੜਾ ਨੇ ਪੋਸਟ ਸ਼ੇਅਰ ਕਰ ਨਵ ਵਿਆਹੇ ਜੋੜੇ ਨੂੰ ਦਿੱਤੀ ਵਧਾਈ, ਕਿਹਾ 'ਮੇਰੀਆ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਹਨ'

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ 24 ਸਤੰਬਰ ਨੂੰ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਬੰਧਨ 'ਚ ਬੱਝ ਚੁੱਕੇ ਹਨ । ਇਸ ਪਿਆਰੇ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਪਰਿਣੀਤੀ ਦੀ 'ਮਿਮੀ ਦੀਦੀ' ਯਾਨੀ ਕਿ ਪ੍ਰਿਯੰਕਾ ਚੋਪੜਾ ਕਿਸੇ ਕਾਰਨ ਵਿਆਹ 'ਚ ਸ਼ਾਮਿਲ ਨਹੀਂ ਹੋਈ। ਹਾਲਾਂਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਪਰਿਣੀਤੀ-ਰਾਘਵ ਨੂੰ ਕਾਫੀ ਪਿਆਰ ਤੇ ਵਧਾਈ ਦਿੱਤੀ ਹੈ।

Reported by: PTC Punjabi Desk | Edited by: Pushp Raj  |  September 25th 2023 01:16 PM |  Updated: September 25th 2023 01:16 PM

Priyanka Chopra: ਪ੍ਰਿੰਯਕਾ ਚੋਪੜਾ ਨੇ ਪੋਸਟ ਸ਼ੇਅਰ ਕਰ ਨਵ ਵਿਆਹੇ ਜੋੜੇ ਨੂੰ ਦਿੱਤੀ ਵਧਾਈ, ਕਿਹਾ 'ਮੇਰੀਆ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਹਨ'

Priyanka Chopra on Ragneeti Wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ  24 ਸਤੰਬਰ ਨੂੰ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਬੰਧਨ 'ਚ ਬੱਝ ਚੁੱਕੇ ਹਨ । ਇਸ ਪਿਆਰੇ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਪਰਿਣੀਤੀ ਦੀ 'ਮਿਮੀ ਦੀਦੀ' ਯਾਨੀ ਕਿ ਪ੍ਰਿਯੰਕਾ ਚੋਪੜਾ ਕਿਸੇ ਕਾਰਨ ਵਿਆਹ 'ਚ ਸ਼ਾਮਿਲ ਨਹੀਂ ਹੋਈ। ਹਾਲਾਂਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਪਰਿਣੀਤੀ-ਰਾਘਵ ਨੂੰ ਕਾਫੀ ਪਿਆਰ ਤੇ ਵਧਾਈ ਦਿੱਤੀ ਹੈ।  

ਪ੍ਰਿਯੰਕਾ ਚੋਪੜਾ ਨੇ ਇੱਕ ਪੋਸਟ ਰਾਹੀਂ ਰਾਘਵ ਅਤੇ ਪਰਿਣੀਤੀ ਨੂੰ ਉਨ੍ਹਾਂ ਦੇ ਵਿਆਹ ਲਈ ਵਧਾਈ ਦਿੱਤੀ ਹੈ। ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀਆਂ ਦੋਵਾਂ ਪੋਸਟਾਂ 'ਤੇ ਟਿੱਪਣੀ ਕਰਦੇ ਹੋਏ ਪਰਿਣੀਤੀ ਦੀ 'ਮਿਮੀ ਦੀਦੀ' ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਮੈਂਟ ਕਰਦੇ ਹੋਏ ਲਿਖਿਆ, 'ਮੇਰਾ ਆਸ਼ੀਰਵਾਦ ਤੁਹਾਡੇ ਦੋਹਾਂ ਦੇ ਨਾਲ ਹੈ।' ਇਸ ਦੇ ਨਾਲ ਹੀ 'ਦਿਲ, ਇਸ ਦੇ ਨਾਲ ਹੀ ਵਿਆਹ 'ਚ ਸ਼ਾਮਿਲ ਨਾਂ ਹੋ ਸਕਣ 'ਤੇ ਅਦਾਕਾਰਾ ਨੇ ਸੈਡ ਇਮੋਜੀ' ਸ਼ੇਅਰ ਕੀਤਾ ਹੈ।

ਪਰਿਣੀਤੀ-ਰਾਘਵ ਦੇ ਵਿਆਹ ਦੀਆਂ ਫੋਟੋਆਂ 'ਤੇ ਪ੍ਰਿਯੰਕਾ ਦੇ ਦਿਲ ਅਤੇ ਫਾਈਰ ਈਮੋਜੀ ਤੋਂ ਸਾਫ ਹੈ ਕਿ ਉਹ ਆਪਣੀ ਭੈਣ ਦੇ  ਵਿਆਹ ਤੋਂ ਬਹੁਤ ਖੁਸ਼ ਹੈ। ਉਦਾਸ ਇਮੋਜੀ ਰਾਹੀਂ ਉਹ ਵਿਆਹ 'ਚ ਸ਼ਾਮਿਲ ਨਾ ਹੋ ਸਕਣ ਦਾ ਦੁੱਖ ਪ੍ਰਗਟ ਕਰ ਰਹੀ ਹੈ। ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦੀਆਂ ਫੋਟੋਆਂ 'ਤੇ ਪ੍ਰਿਯੰਕਾ ਦੀ ਪ੍ਰਤੀਕਿਰਿਆ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਪਰਿਣੀਤੀ-ਰਾਘਵ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, 'ਸਾਡੇ ਦਿਲ ਨਾਸ਼ਤੇ ਦੀ ਮੇਜ਼ 'ਤੇ ਪਹਿਲੀ ਵਾਰਤਾਲਾਪ ਤੋਂ ਇੱਕ ਦੂਜੇ ਨੂੰ ਜਾਣਦੇ ਸਨ। ਸਾਨੂੰ ਲੰਬੇ ਸਮੇਂ ਤੋਂ ਇਸ ਪਲ ਦੀ ਉਡੀਕ ਸੀ. ਆਖਿਰਕਾਰ ਉਹ ਸਮਾਂ ਆ ਗਿਆ ਜਦੋਂ ਅਸੀਂ ਇੱਕ ਦੂਜੇ ਦੇ Mr. and Mrs. ਬਣ ਗਏ ਹਾਂ । ਉਸਨੇ ਅੱਗੇ ਲਿਖਿਆ, 'ਸ਼ਾਇਦ ਅਸੀਂ ਇੱਕ ਦੂਜੇ ਦੇ ਬਿਨਾਂ ਨਹੀਂ ਰਹਿ ਸਕਦੇ। ਅਸੀਂ ਹਮੇਸ਼ਾ ਲਈ ਇੱਕ ਨਵੀਂ ਸ਼ੁਰੂਆਤ ਕਰ ਰਹੇ ਹਾਂ।

ਹੋਰ ਪੜ੍ਹੋ: Parineeti Raghav wedding: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਫੈਨਜ਼ ਨੇ ਨਵ ਵਿਆਹੇ ਜੋੜੇ ਨੂੰ ਦਿੱਤੀਆਂ ਵਧਾਈਆਂ 

 ਦੱਸ ਦੇਈਏ ਕਿ ਪਰਿਣੀਤੀ-ਰਾਘਵ ਨੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ। ਫੈਨਜ਼ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਨ੍ਹਾਂ ਤਸਵੀਰਾਂ 'ਚ ਦੋਵੇਂ ਕਾਫੀ ਕਿਊਟ ਲੱਗ ਰਹੇ ਹਨ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਪਿਛਲੇ ਕੁਝ ਮਹੀਨਿਆਂ ਵਿੱਚ ਬਾਲੀਵੁੱਡ ਦੀ ਪਾਵਰ ਕਪਲ ਬਣ ਗਏ ਹਨ। ਪ੍ਰਸ਼ੰਸਕਾਂ ਦਾ ਧਿਆਨ ਇਸ ਜੋੜੀ ਵੱਲ ਖਿੱਚਿਆ ਗਿਆ ਜਦੋਂ ਉਨ੍ਹਾਂ ਨੂੰ ਇਕੱਠੇ ਲੰਚ ਡੇਟ ਦਾ ਆਨੰਦ ਲੈਂਦੇ ਦੇਖਿਆ ਗਿਆ।

- PTC PUNJABI


Popular Posts