ਪ੍ਰਿਯੰਕਾ ਚੋਪੜਾ ਦੇ ਚਿਹਰੇ ‘ਤੇ ਜ਼ਖਮਾਂ ਦੇ ਨਿਸ਼ਾਨ, ਹਾਲਤ ਵੇਖ ਪ੍ਰਸ਼ੰਸਕ ਚਿੰਤਾ ‘ਚ ਪਏ

ਅਦਾਕਾਰਾ ਪ੍ਰਿਯੰਕਾ ਚੋਪੜਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ।ਜਿਸ ‘ਚ ਅਦਾਕਾਰਾ ਜ਼ਖਮੀ ਹਾਲਤ ‘ਚ ਨਜ਼ਰ ਆ ਰਹੀ ਹੈ । ਜਿਸ ਨੂੰ ਵੇਖ ਕੇ ਪ੍ਰਸ਼ੰਸਕ ਵੀ ਚਿੰਤਾ ‘ਚ ਪੈ ਗਏ ਹਨ ਕਿ ਆਖਿਰਕਾਰ ਅਦਾਕਾਰਾ ਨੂੰ ਹੋਇਆ ਕੀ ਹੈ।

Written by  Shaminder   |  May 26th 2023 10:46 AM  |  Updated: May 26th 2023 10:46 AM

ਪ੍ਰਿਯੰਕਾ ਚੋਪੜਾ ਦੇ ਚਿਹਰੇ ‘ਤੇ ਜ਼ਖਮਾਂ ਦੇ ਨਿਸ਼ਾਨ, ਹਾਲਤ ਵੇਖ ਪ੍ਰਸ਼ੰਸਕ ਚਿੰਤਾ ‘ਚ ਪਏ

ਅਦਾਕਾਰਾ ਪ੍ਰਿਯੰਕਾ ਚੋਪੜਾ (Priyanka Chopra) ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ।ਜਿਸ ‘ਚ ਅਦਾਕਾਰਾ ਜ਼ਖਮੀ ਹਾਲਤ ‘ਚ ਨਜ਼ਰ ਆ ਰਹੀ ਹੈ । ਜਿਸ ਨੂੰ ਵੇਖ ਕੇ ਪ੍ਰਸ਼ੰਸਕ ਵੀ ਚਿੰਤਾ ‘ਚ ਪੈ ਗਏ ਹਨ ਕਿ ਆਖਿਰਕਾਰ ਅਦਾਕਾਰਾ ਨੂੰ ਹੋਇਆ ਕੀ ਹੈ। ਪਰ ਜ਼ਿਆਦਾ ਹੈਰਾਨ ਅਤੇ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ । ਕਿਉਂਕਿ ਇਹ ਤਸਵੀਰਾਂ ਪ੍ਰਿਯੰਕਾ ਦੇ ਕਿਸੇ ਪ੍ਰੋਜੈਕਟ ਦੇ ਸ਼ੂਟ ਦੌਰਾਨ ਦੀਆਂ ਹਨ । ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। 

ਹੋਰ ਪੜ੍ਹੋ : ਆਰ ਨੇਤ ਦੀ ਇਸ ਗੀਤ ਦੇ ਨਾਲ ਪੰਜਾਬੀ ਇੰਡਸਟਰੀ ‘ਚ ਚੜ੍ਹੀ ਸੀ ਗੁੱਡੀ, ਅਸਲ ਜ਼ਿੰਦਗੀ ਦੇ ਨਾਲ ਮੇਲ ਖਾਂਦਾ ਹੈ ਗੀਤ

ਪ੍ਰਿਯੰਕਾ ਚੋਪੜਾ ਦੀ ਵੈੱਬ ਸੀਰੀਜ਼ ਦੀਆਂ ਹਨ ਤਸਵੀਰਾਂ 

ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਇੱਕ ਵੈੱਬ ਸੀਰੀਜ਼ ਦੇ ਸ਼ੂਟ ‘ਚ ਰੁੱਝੀ ਹੋਈ ਹੈ । ਜਿਸ ਤੋਂ ਉਹ ਲਗਾਤਾਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰ ਰਹੀ ਹੈ । ਇਸ ਵੈੱਬ ਸੀਰੀਜ਼ ‘ਚ ਅਦਾਕਾਰਾ ਸਟੰਟ ਅਤੇ ਖਤਰਨਾਕ ਐਕਸ਼ਨ ਸੀਨ ਕਰਦੀ ਹੋਈ ਨਜ਼ਰ ਆਏਗੀ ।ਅਦਾਕਾਰਾ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ ।

ਜਿਸ ‘ਚ ਉਹ ਦੱਸਦੀ ਹੋਈ ਨਜ਼ਰ ਆ ਰਹੀ ਹੈ ਕਿ ਇਸ ਸੀਰੀਜ਼ ਨੂੰ ਸ਼ੂਟ ਕਰਨਾ ਕਿੰਨਾ ਜ਼ਿਆਦਾ ਮੁਸ਼ਕਿਲ ਸੀ । ਇਸ ‘ਚ ਅਦਾਕਾਰਾ ਨਾਦੀਆ ਸਿੰਘ ਦੇ ਲੁੱਕ ‘ਚ  ਨਜ਼ਰ ਆ ਰਹੀ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਖੁਨ,ਪਸੀਨਾ ਅਤੇ ਅੱਥਰੂ, ਸਿਟਾਡੇਲ ਦੇ ਸੈੱਟ ‘ਤੇ ਸ਼ਾਨਦਾਰ ਸਟੰਟ ਕੋਆਰਡੀਨੇਟਰਾਂ ਦੀ ਟੀਮ ਦਾ ਧੰਨਵਾਦ’। 

ਪ੍ਰਿਯੰਕਾ ਚੋਪੜਾ ਦੀ ਨਿੱਜੀ ਜ਼ਿੰਦਗੀ

ਪ੍ਰਿਯੰਕਾ ਚੋਪੜਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਵਿਦੇਸ਼ੀ ਮੂਲ ਦੇ ਗਾਇਕ ਨਿੱਕ ਜੋਨਾਸ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਤੋਂ ਬਾਅਦ ਅਦਾਕਾਰਾ ਸੈਰੋਗੇਸੀ ਦੇ ਜ਼ਰੀਏ ਮਾਂ ਬਣੀ ਹੈ ਅਤੇ ਉਹ ਆਪਣੀ ਧੀ ਮਾਲਤੀ ਦੇ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network