ਰਾਧਿਕਾ ਦੀ ਮਾਂ ਨਹੀਂ ਸਗੋਂ ਵੱਡੀ ਭੈਣ ਲੱਗਦੀ ਹੈ ਸ਼ੈਲਾ ਮਰਚੈਂਟ, ਜਾਣੋ ਅਨੰਤ ਅੰਬਾਨੀ ਦੀ ਸੱਸ ਬਾਰੇ

Written by  Pushp Raj   |  March 02nd 2024 04:11 PM  |  Updated: March 02nd 2024 04:11 PM

ਰਾਧਿਕਾ ਦੀ ਮਾਂ ਨਹੀਂ ਸਗੋਂ ਵੱਡੀ ਭੈਣ ਲੱਗਦੀ ਹੈ ਸ਼ੈਲਾ ਮਰਚੈਂਟ, ਜਾਣੋ ਅਨੰਤ ਅੰਬਾਨੀ ਦੀ ਸੱਸ ਬਾਰੇ

Radhika Merchant Mother Shaila Merchant : ਰਾਧਿਕਾ ਮਰਚੈਂਟ  ਅਤੇ ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ (Anant Ambani and Radhika wedding) ਫੰਕਸ਼ਨ ਸ਼ੁਰੂ ਚੁੱਕੇ ਹਨ। ਇਸ ਸਾਲ ਦੀ ਸਭ ਤੋਂ ਵੱਡੀ ਮਸ਼ਹੂਰ ਤੇ ਰੌਇਲ ਵਿਆਹ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ, ਪਰ ਕੀ ਤੁਸੀਂ ਜਾਣਦੇ ਹੋ ਅੰਬਾਨੀ ਪਰਿਵਾਰ (Ambani Family) ਦੀ ਨੂੰਹ ਰਾਧਿਕਾ ਮਰਚੈਂਟ ਦੀ ਮਾਂ ਤੇ ਅਨੰਤ ਅੰਬਾਨੀ ਸ਼ੈਲਾ ਮਰਚੈਂਟ ਬਾਰੇ, ਜੇਕਰ ਨਹੀਂ ਤਾਂ ਅਸੀਂ ਇਸ ਲੇਖ ਰਾਹੀਂ ਤੁਹਾਨੂੰ ਉਨ੍ਹਾਂ ਬਾਰੇ ਜਾਣਕਾਰੀ ਦਿਆਂਗੇ। 

ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ 1 ਮਾਰਚ ਤੋਂ ਸ਼ੁਰੂ ਹੋ ਗਏ ਹਨ। ਅਨੰਤ ਅੰਬਾਨੀ ਦੇ ਪਰਿਵਾਰ ਵਾਂਗ ਹੀ ਰਾਧਿਕਾ ਮਰਚੈਂਟ ਵੀ ਇੱਕ ਬਿਜਨਸ ਕਲਾਸ ਪਰਿਵਾਰ ਨਾਲ ਸਬੰਧਤ ਹੈ। ਜਾਮਨਗਰ ਵਿੱਚ ਜਿੱਥੇ ਸਭ ਦੀਆਂ ਨਜ਼ਰਾਂ ਦੁਲਹਨ ਉੱਤੇ ਸਨ ਉੱਥੇ ਹੀ ਸਭ ਰਾਧਿਕਾ ਦੀ ਮਾਂ ਸ਼ੈਲਾ ਮਰਚੈਂਟ ਦੀ ਖੂਬਸੂਰਤੀ ਤੇ ਫੈਸ਼ਨ ਸੈਂਸ ਤੋਂ ਵੀ ਕਾਫੀ ਪ੍ਰਭਾਵਤ ਸਨ।

ss

ਕਰੋੜਾਂ ਦੀ ਮਾਲਕਣ ਹੈ ਸ਼ੈਲਾ ਮਰਚੈਂਟ

ਰਾਧਿਕਾ ਦੇ ਪਿਤਾ ਵੀਰੇਨ ਇੱਕ ਬਿਜਨੇਸਮੈਨ ਹਨ ਅਤੇ ਰਾਧਿਕਾ ਦੀ ਮਾਂ ਸ਼ੈਲਾ ਵੀ 2000 ਕਰੋੜ ਰੁਪਏ ਦੇ ਬਿਜਨਸ ਦੀ ਮਾਲਕਣ ਹੈ। ਸ਼ੈਲਾ ਦਾ ਵਿਆਹ ਕਾਰੋਬਾਰੀ ਵੀਰੇਨ ਮਰਚੈਂਟ ਨਾਲ ਹੋਇਆ ਹੈ, ਜੋ ਪ੍ਰਸਿੱਧ ਫਾਰਮਾਸਿਊਟੀਕਲ ਕੰਪਨੀ ਐਨਕੋਰ ਹੈਲਥਕੇਅਰ ਦੇ ਸੰਸਥਾਪਕ ਅਤੇ ਸੀ.ਈ.ਓ. ਹਨ। 

ਸ਼ੈਲਾ ਮਰਚੈਂਟ ਦਾ ਫੈਸ਼ਨ ਸੈਂਸ 

ਰਾਧਿਕਾ ਦੀ ਸੱਸ ਨੀਤਾ ਅੰਬਾਨੀ ਵਾਂਗ ਹੀ ਉਸ ਦੀ ਮਾਂ ਸ਼ੈਲਾ ਮਰਚੈਂਟ ਵੀ ਅਕਸਰ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਜਦੋਂ ਵੀ ਕਿਸੇ ਫੰਕਸ਼ਨ ਵਿੱਚ ਰਾਧਿਕਾ ਦੀ ਮਾਂ ਨੂੰ ਸਪਾਟ ਕੀਤਾ ਜਾਂਦਾ ਹੈ ਤੇ ਉਹ ਆਪਣੇ ਆਕਰਸ਼ਕ ਅੰਦਾਜ਼ ਨਾਲ ਲਾਈਮਲਾਈਟ ਵਿੱਚ ਆ ਜਾਂਦੀ ਹੈ। ਉਸ ਨੂੰ ਦੇਖ ਕੇ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਉਹ ਰਾਧਿਕਾ ਦੀ ਮਾਂ ਹੈ। ਕਿਉਂਕਿ ਜਦੋਂ ਵੀ ਦੋਵੇਂ ਇੱਕ ਫੋਟੋ ਲਈ ਫਰੇਮ ਵਿੱਚ ਇਕੱਠੇ ਹੁੰਦੇ ਹਨ ਤਾਂ ਉਹ ਭੈਣਾਂ ਵਾਂਗ ਦਿਖਾਈ ਦਿੰਦੇ ਹਨ। ਇਸ ਲਈ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਉਸ ਦੀ ਉਮਰ ਦਾ ਅੰਦਾਜ਼ਾ ਲਗਾ ਸਕੇ।

ਵਪਾਰ ਜਗਤ ਦੇ ਬਿਜਨਸ ਆਈਕਨ ਚੋਂ ਹੈ ਇੱਕ ਸ਼ੈਲਾ ਮਰਚੈਂਟ  

ਸ਼ੈਲਾ ਵਪਾਰ ਜਗਤ ਦੇ ਵੱਡੇ ਨਾਵਾਂ ਵਿੱਚੋਂ ਇੱਕ ਹੈ। ਸ਼ੈਲਾ ਬਿਜਨਸ ਦੀ ਦੁਨੀਆ ਦੇ ਉਨ੍ਹਾਂ ਅਹਿਮ ਨਾਂਵਾਂ 'ਚੋਂ ਇਕ ਹੈ, ਜੋ ਆਪਣੇ ਪਤੀ ਦੇ ਪੈਸੇ ਦੀ ਦੇਖਭਾਲ ਕਰਦੀ ਹੈ। ਸ਼ੈਲਾ ਨੂੰ ਐਨਕੋਰ ਹੈਲਥਕੇਅਰ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਸ਼ੈਲਾ ਜਿੱਥੇ ਕੰਪਨੀ ਦੀ ਐਮਡੀ ਹੈ, ਉੱਥੇ ਹੀ ਉਸ ਦੀਆਂ ਦੋਵੇਂ ਬੇਟੀਆਂ ਅੰਜਲੀ ਅਤੇ ਰਾਧਿਕਾ ਮੈਨੇਜ਼ਿੰਗ ਬੋਰਡ ਦੀਆਂ ਮੈਂਬਰ ਹਨ।

ਕਈ ਕੰਪਨੀਆਂ ਨੂੰ ਸੰਭਾਲਦੀ ਹੈ ਸ਼ੈਲਾ ਮਰਚੈਂਟ 

ਮੀਡੀਆ ਰਿਪੋਰਟਸ ਦੇ ਮੁਤਾਬਕ, ਸ਼ੈਲਾ ਮਰਚੈਂਟ ਦੀ ਕੁੱਲ ਜਾਇਦਾਦ ਕਥਿਤ ਤੌਰ 'ਤੇ 10 ਕਰੋੜ ਰੁਪਏ ਹੈ। ਸ਼ੈਲਾ ਨੇ ਅਥਰਵ ਇੰਪੈਕਸ ਪ੍ਰਾਈਵੇਟ ਲਿਮਟਿਡ, ਹਵੇਲੀ ਟਰੇਡਰਜ਼ ਪ੍ਰਾਈਵੇਟ ਲਿਮਟਿਡ ਅਤੇ ਸਵਾਸਤਿਕ ਐਗਜ਼ਿਮ ਪ੍ਰਾਈਵੇਟ ਲਿਮਟਿਡ ਵਰਗੀਆਂ ਕਈ ਵੱਡੀਆਂ ਕੰਪਨੀਆਂ ਵਿੱਚ ਨਿਰਦੇਸ਼ਕ ਦਾ ਅਹੁਦਾ ਵੀ ਸੰਭਾਲਿਆ ਹੋਇਆ ਹੈ।

Shaila Merchant  3

 ਹੋਰ ਪੜ੍ਹੋ: ਅਨੰਤ ਤੇ ਰਾਧਿਕਾ ਦੇ ਪ੍ਰੀ ਵੈਡਿੰਗ ਫੰਕਸ਼ਨ 'ਚ ਰਿਹਾਨਾ ਨੇ ਦਿੱਤੀ ਪਰਫਾਰਮੈਂਸ, ਅੰਬਾਨੀ ਪਰਿਵਾਰ ਨੇ ਜਮ ਕੇ ਕੀਤਾ ਡਾਂਸ  

ਧੀਆਂ ਨਾਲ ਹੈ ਪਿਆਰੀ ਸਾਂਝ

ਇਸ ਫੋਟੋ ਵਿੱਚ ਰਾਧਿਕਾ ਮਰਚੈਂਟ ਅਤੇ ਅੰਜਲੀ ਮਰਚੈਂਟ ਦੇ ਨਾਲ ਸ਼ੈਲਾ ਮਰਚੈਂਟ ਆਪਣੀਆਂ ਬੇਟੀਆਂ ਦੀ ਵੱਡੀ ਭੈਣ ਦੀ ਤਰ੍ਹਾਂ ਨਜ਼ਰ ਆ ਰਹੀ ਹੈ। ਇਹ ਫੋਟੋ ਸ਼ੈਲਾ ਦੀ ਵੱਡੀ ਧੀ ਅੰਜਲੀ ਮਰਚੈਂਟ ਦੀ ਹਲਦੀ ਦੌਰਾਨ ਦੀ ਹੈ। ਜਿਸ 'ਚ ਉਹ ਰਵਾਇਤੀ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀਆਂ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network