ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਬਨਣ ਜਾ ਰਹੇ ਨੇ ਐਕਟਰ, ਆਪਣੀ ਜ਼ਿੰਦਗੀ ਨਾਲ ਜੁੜੇ ਵਿਵਾਦਾਂ 'ਤੇ ਬਣ ਰਹੀ ਫ਼ਿਲਮ 'ਚ ਨਿਭਾਉਣਗੇ ਮੁਖ ਕਿਰਦਾਰ

ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨਾਂ ਸਿਰਫ ਆਪਣੀ ਪਤਨੀ ਕਾਰਨ ਸੁਰਖੀਆਂ ‘ਚ ਰਹਿੰਦੇ ਹਨ, ਸਗੋਂ ਉਹ ਆਪਣੇ ‘ਤੇ ਲੱਗੇ ਦੋਸ਼ਾਂ ਕਾਰਨ ਵੀ ਸੁਰਖੀਆਂ ‘ਚ ਰਹਿੰਦੇ ਹਨ। ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਜਲਦ ਹੀ ਐਕਟਿੰਗ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ, ਰਾਜ ਕੁਦਰਾ ਆਪਣੀ ਜ਼ਿੰਦਗੀ ਨਾਲ ਜੁੜੇ ਵਿਵਾਦਾਂ 'ਤੇ ਬਣ ਰਹੀ ਫ਼ਿਲਮ 'ਚ ਮੁਖ ਕਿਰਦਾਰ ਨਿਭਾਉਣਗੇ।

Written by  Pushp Raj   |  July 20th 2023 02:25 PM  |  Updated: July 20th 2023 03:40 PM

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਬਨਣ ਜਾ ਰਹੇ ਨੇ ਐਕਟਰ, ਆਪਣੀ ਜ਼ਿੰਦਗੀ ਨਾਲ ਜੁੜੇ ਵਿਵਾਦਾਂ 'ਤੇ ਬਣ ਰਹੀ ਫ਼ਿਲਮ 'ਚ ਨਿਭਾਉਣਗੇ ਮੁਖ ਕਿਰਦਾਰ

Raj Kundra play lead role in film:  ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨਾ ਸਿਰਫ ਆਪਣੀ ਪਤਨੀ ਕਾਰਨ ਸੁਰਖੀਆਂ ‘ਚ ਰਹਿੰਦੇ ਹਨ, ਸਗੋਂ ਉਹ ਆਪਣੇ ‘ਤੇ ਲੱਗੇ ਦੋਸ਼ਾਂ ਕਾਰਨ ਵੀ ਸੁਰਖੀਆਂ ‘ਚ ਰਹਿੰਦੇ ਹਨ। ਰਾਜ ਕੁੰਦਰਾ ਦਾ ਨਾਂ ਇਤਰਾਜ਼ਯੋਗ ਫਿਲਮਾਂ ਦੇ ਮਾਮਲੇ ‘ਚ ਉਲਝਿਆ ਹੈ, ਜਿਸ ਤਹਿਤ ਕਈ ਅਭਿਨੇਤਰੀਆਂ ਨੇ ਉਨ੍ਹਾਂ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਸਨ। ਇਸ ਮਾਮਲੇ ਵਿੱਚ ਉਸ ਨੂੰ ਦੋ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ। ਹਾਲਾਂਕਿ ਬਾਅਦ ‘ਚ ਉਸ ਨੂੰ ਜ਼ਮਾਨਤ ਮਿਲ ਗਈ ਸੀ।

ਰਾਜ ਕੁੰਦਰਾ ਨਾਲ ਜੁੜੇ ਇਸ ਹਾਈ ਪ੍ਰੋਫਾਈਲ ਕੇਸ ਨੇ ਕਾਫੀ ਸੁਰਖੀਆਂ ਬਟੋਰੀਆਂ, ਜਿਸ ਕਾਰਨ ਉਹ ਬਦਨਾਮ ਵੀ ਹੋਇਆ, ਪਰ ਹੁਣ ਖਬਰ ਆ ਰਹੀ ਹੈ ਕਿ ਇਹ ਸਾਰਾ ਮਾਮਲਾ ਸਿਨੇਮਾ ਦੇ ਕਲਰ ਸਕ੍ਰੀਨ ‘ਤੇ ਦਿਖਾਇਆ ਜਾਵੇਗਾ, ਜਿਸ ‘ਚ ਰਾਜ ਕੁੰਦਰਾ ਖੁਦ ਮੁੱਖ ਭੂਮਿਕਾ ਨਿਭਾਉਣਗੇ।

ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੇ ਪੋਰਨੋਗ੍ਰਾਫੀ ਮਾਮਲੇ ‘ਚ ਸਜ਼ਾ ਦੇ ਤੌਰ ‘ਤੇ 63 ਦਿਨ ਜੇਲ ‘ਚ ਕੱਟੇ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਵੀ ਰਾਜ ਕੁੰਦਰਾ ਲੋਕਾਂ ਦੇ ਸਾਹਮਣੇ ਆਉਣ ਤੋਂ ਪਰਹੇਜ਼ ਕਰਦੇ ਸਨ ਪਰ ਹੁਣ ਕੁਝ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਲ 2021 ‘ਚ ਹੋਏ ਇਸ ਪੂਰੇ ਘਟਨਾਕ੍ਰਮ ‘ਤੇ ਫਿਲਮ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 

ਖਬਰਾਂ ਦੀ ਮੰਨੀਏ ਤਾਂ ਰਾਜ ਕੁੰਦਰਾ ਦੀ ਇਸ ਜੇਲ ਫੇਰੀ ‘ਤੇ ਜਲਦ ਹੀ ਫਿਲਮ ਬਨਣ ਵਾਲੀ ਹੈ। ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਿਰਮਾਤਾ ਰਾਜ ਦੀਆਂ ਘਟਨਾਵਾਂ ਦੇ ਨਾਲ-ਨਾਲ ਰਾਜ ਦੇ ਜੀਵਨ ਨਾਲ ਜੁੜੇ ਵਿਵਾਦਾਂ ਦਾ ਵਰਣਨ ਕਰਨ ਲਈ ਇੱਕ ਫਿਲਮ ਬਣਾਉਣ ਲਈ ਤਿਆਰ ਹੈ।

ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੀ ਫਿਲਮ ਰਾਜ ਕੁੰਦਰਾ ਦੇ ਆਰਥਰ ਰੋਡ ਜੇਲ੍ਹ ਵਿੱਚ ਕੈਦ ਦੌਰਾਨ ਦੇ ਅਨੁਭਵਾਂ ਨੂੰ ਦਰਸ਼ਕਾਂ ਦੇ ਸਾਹਮਣੇ ਲਿਆਵੇਗੀ। ਦਰਅਸਲ, ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਾਜ ਖੁਦ ਫਿਲਮ ਵਿੱਚ ਅਭਿਨੈ ਕਰਨਗੇ ਅਤੇ ਪ੍ਰੋਡਕਸ਼ਨ ਤੋਂ ਲੈ ਕੇ ਸਕ੍ਰਿਪਟਿੰਗ ਤੱਕ ਯੋਗਦਾਨ ਦੇਣਗੇ।

ਹੋਰ ਪੜ੍ਹੋ: Manipur Violence: ਅਕਸ਼ੈ ਕੁਮਾਰ ਤੋਂ ਲੈ ਕੇ ਰਿਚਾ ਚੱਢਾ ਤੱਕ ਬਾਲੀਵੁੱਡ ਸਿਤਾਰਿਆਂ ਨੇ ਮਨੀਪੁਰ ਦੀ ਘਟਨਾ 'ਤੇ ਜਤਾਈ ਨਾਰਾਜ਼ਗੀ, ਸਰਕਾਰ ਤੋਂ ਕੀਤੀ ਅਜਿਹੇ ਅਪਰਾਧਾਂ 'ਤੇ ਰੋਕ ਲਾਉਣ ਦੀ ਮੰਗ

 ਹਾਲਾਂਕਿ ਇਸ ਖਬਰ ‘ਚ ਬਿਜ਼ਨੈੱਸਮੈਨ ਦੇ ਐਕਟਰ ਬਨਣ ਦੀ ਗੱਲ ਚੱਲ ਰਹੀ ਹੈ, ਪਰ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਫਿਲਮ ਦੇ ਨਿਰਦੇਸ਼ਨ ਦੀ ਕਮਾਨ ਕਿਸ ਨੂੰ ਦਿੱਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਫਿਲਮ ਇਸ ਸਮੇਂ ਪੋਸਟ ਪ੍ਰੋਡਕਸ਼ਨ ‘ਚ ਹੈ ਅਤੇ ਜਲਦੀ ਹੀ ਫਲੋਰ ‘ਤੇ ਜਾਵੇਗੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network