'ਪਲਾਸਟਿਕ ਸਰਜਰੀ' ਤੋਂ ਬਾਅਦ ਬਦਲਿਆ ਰਾਜਕੁਮਾਰ ਰਾਓ ਦਾ ਲੁੱਕ, ਵਾਇਰਲ ਹੋ ਰਹੀਆਂ ਨੇ ਤਸਵੀਰਾਂ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜਕੁਮਾਰ ਰਾਓ ਜਲਦ ਹੀ ਫਿਲਮ 'ਸ਼੍ਰੀਕਾਂਤ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹਾਲ ਹੀ 'ਚ ਅਦਾਕਾਰ ਦੇ ਬਦਲੇ ਹੋਏ ਲੁੱਕ ਨੇ ਹਰ ਕਿਸੇ ਦਾ ਧਿਆਨ ਖਿਚਿਆ ਹੈ, ਜਿਸ ਤੋਂ ਲੋਕ ਇਹ ਅੰਦਾਜ਼ਾ ਲਗਾ ਰਹੇ ਨੇ ਕਿ ਅਦਾਕਾਰ ਨੇ ਪਲਾਸਟਿਕ ਸਰਜਰੀ ਕਰਵਾਈ ਹੈ।

Written by  Pushp Raj   |  April 15th 2024 11:44 AM  |  Updated: April 15th 2024 11:44 AM

'ਪਲਾਸਟਿਕ ਸਰਜਰੀ' ਤੋਂ ਬਾਅਦ ਬਦਲਿਆ ਰਾਜਕੁਮਾਰ ਰਾਓ ਦਾ ਲੁੱਕ, ਵਾਇਰਲ ਹੋ ਰਹੀਆਂ ਨੇ ਤਸਵੀਰਾਂ

Rajkumar Rao look after surgery : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜਕੁਮਾਰ ਰਾਓ ਜਲਦ ਹੀ ਫਿਲਮ 'ਸ਼੍ਰੀਕਾਂਤ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹਾਲ ਹੀ 'ਚ ਅਦਾਕਾਰ ਦੇ ਬਦਲੇ ਹੋਏ ਲੁੱਕ ਨੇ ਹਰ ਕਿਸੇ ਦਾ ਧਿਆਨ ਖਿਚਿਆ ਹੈ, ਜਿਸ ਤੋਂ ਲੋਕ ਇਹ ਅੰਦਾਜ਼ਾ ਲਗਾ ਰਹੇ  ਨੇ ਕਿ ਅਦਾਕਾਰ ਨੇ ਪਲਾਸਟਿਕ ਸਰਜਰੀ ਕਰਵਾਈ ਹੈ। 

ਦੱਸ ਦਈਏ ਕਿ ਰਾਜਕੁਮਾਰ ਰਾਓ ਆਪਣੀ ਫਿਲਮ 'ਸ਼੍ਰੀਕਾਂਤ' ਵਿੱਚ ਨੇਤਰਹੀਣ ਉਦਯੋਗਪਤੀ ਸ਼੍ਰੀਕਾਂਤ ਬੋਲਾ ਦੀ ਸ਼ਾਨਦਾਰ ਭੂਮਿਕਾ ਨਿਭਾਈ ਹੈ। ਬੀਤੇ ਦਿਨੀਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਜਿਸ ਨੂੰ ਵੇਖ ਕੇ ਫੈਨਜ਼ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਅਭਿਨੇਤਾ ਇਸ ਸਮੇਂ ਆਪਣੇ ਨਵੇਂ ਲੁੱਕ ਕਾਰਨ ਸੁਰਖੀਆਂ 'ਚ ਹੈ।

'ਪਲਾਸਟਿਕ ਸਰਜਰੀ' ਤੋਂ ਬਾਅਦ ਬਦਲਿਆ ਰਾਜਕੁਮਾਰ ਰਾਓ ਦਾ ਲੁੱਕ

ਦੱਸਣਯੋਗ ਹੈ ਕਿ ਹੋਰਨਾਂ ਬਾਲੀਵੁੱਡ ਸੈਲਬਸ ਸਣੇ ਰਾਜਕੁਮਾਰ ਰਾਓ ਵੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਮੁੰਬਈ ਵਿੱਚ ਹੋਏ ਕੰਸਰਟ ਵਿੱਚ ਪਹੁੰਚੇ। ਜਿਵੇਂ ਹੀ ਦਿਲਜੀਤ ਦੇ ਕੰਸਟਰ ਤੋਂ ਰਾਜਕੁਮਾਰ ਰਾਓ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਅਦਾਕਾਰ ਨੇ ਪਲਾਸਟਿਕ ਸਰਜਰੀ ਕਰਵਾਈ ਹੈ।

ਰਾਜਕੁਮਾਰ ਰਾਓ ਦੇ ਫੈਨਜ਼ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਨਵੀਆਂ ਅਤੇ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਦੇ ਲੁੱਕ 'ਚ ਆਏ ਬਦਲਾਅ ਦੀ ਚਰਚਾ ਕਰ ਰਹੇ ਹਨ। ਕੁਝ ਲੋਕ  ਸੋਚਦੇ ਹਨ ਕਿ ਰਾਜਕੁਮਾਰ ਰਾਓ ਨੇ ਆਪਣੀ ਦਿੱਖ ਸੁਧਾਰਨ ਲਈ ਕਾਸਮੈਟਿਕ ਸਰਜਰੀ ਕਰਵਾਈ ਹੈ।

ਕੁਝ ਟਵਿੱਟਰ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ 'ਚਿਨ ਇਮਪਲਾਂਟ' ਕਰਵਾਏ ਹਨ। ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ 'ਫਾਈਟਰ' 'ਚ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਰਾਜਕੁਮਾਰ ਦੇ ਨਵੇਂ ਲੁੱਕ ਦੀ ਤੁਲਨਾ ਅਦਾਕਾਰ ਰਿਸ਼ਭ ਸਾਹਨੀ ਨਾਲ ਕੀਤੀ ਜਾ ਰਹੀ ਹੈ। 

ਕੀ ਰਾਜਕੁਮਾਰ ਰਾਓ ਨੇ ਸੱਚਮੁਚ ਕਰਵਾਈ ਹੈ ਕਾਸਟਮੈਟਿਕ ਸਰਜਰੀ

ਇਸ ਤੋਂ ਪਹਿਲਾਂ ਇੱਕ ਇੰਟਰਵਿਊ ਦੇ ਦੌਰਾਨ ਜਦੋਂ ਹੋਸਟ ਨੇ ਰਾਜਕੁਮਾਰ ਰਾਓ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੇ ਕੋਈ ਪਲਾਸਟਿਕ ਸਰਜਰੀ ਕਰਵਾਈ ਹੈ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ, 'ਨਹੀਂ ਭਰਾ, ਕੋਈ ਪਲਾਸਟਿਕ ਸਰਜਰੀ ਨਹੀਂ ਹੋਈ। ਕੰਮ ਦੀ ਗੱਲ ਕਰੀਏ। '

ਹੋਰ ਪੜ੍ਹੋ : ਜਨਮਦਿਨ 'ਤੇ ਵਿਸ਼ੇਸ਼: ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਮ ਰਾਓ ਅੰਬੇਡਕਰ ਜਨਮਦਿਨ ਅੱਜ, ਜਾਣੋ ਉਨ੍ਹਾਂ ਦੀ ਜੀਵਨੀ ਬਾਰੇ

ਰਾਜਕੁਮਾਰ ਰਾਓ  ਦਾ ਵਰਕ ਫਰੰਟ 

ਰਾਜਕੁਮਾਰ ਰਾਓ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਫਿਲਮ 'ਸ਼੍ਰੀਕਾਂਤ' ਤੋਂ ਇਲਾਵਾ ਫਿਲਮ 'ਮਿਸਟਰ ਐਂਡ ਮਿਸਿਜ਼ ਮਾਹੀ'ਵਿੱਚ ਵੀ ਨਜ਼ਰ ਆਉਣਗੇ। ਇਹ ਫਿਲਮ ਹੁਣ ਨਵੀਂ ਤਰੀਕ 'ਤੇ ਰਿਲੀਜ਼ ਹੋਵੇਗੀ। ਪਹਿਲਾਂ ਇਸ ਫਿਲਮ ਨੂੰ ਅਪ੍ਰੈਲ 'ਚ ਰਿਲੀਜ਼ ਕਰਨ ਦੀ ਯੋਜਨਾ ਸੀ ਪਰ ਹੁਣ ਇਹ 31 ਮਈ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਮਾਤਾ ਕਰਨ ਜੌਹਰ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network