ਜਨਮਦਿਨ 'ਤੇ ਵਿਸ਼ੇਸ਼: ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਮ ਰਾਓ ਅੰਬੇਡਕਰ ,ਜਾਣੋ ਉਨ੍ਹਾਂ ਦੀ ਜੀਵਨੀ ਬਾਰੇ

ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 133ਵੀਂ ਜਯੰਤੀ ਅੱਜ ਮਨਾਈ ਜਾ ਰਹੀ ਹੈ। ਭੀਮ ਰਾਓ ਅੰਬੇਡਕਰ ਨੂੰ ਭਾਰਤੀ ਸੰਵਿਧਾਨ ਦਾ ਪਿਤਾਮਾ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਦੀ ਜੀਵਨੀ ਬਾਰੇ ਖਾਸ ਗੱਲਾਂ।

Written by  Pushp Raj   |  April 14th 2024 07:00 AM  |  Updated: April 14th 2024 07:00 AM

ਜਨਮਦਿਨ 'ਤੇ ਵਿਸ਼ੇਸ਼: ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਮ ਰਾਓ ਅੰਬੇਡਕਰ ,ਜਾਣੋ ਉਨ੍ਹਾਂ ਦੀ ਜੀਵਨੀ ਬਾਰੇ

Dr. Bhim Rao Ambedkar Birth anniversary : ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 133ਵੀਂ ਜਯੰਤੀ ਅੱਜ ਮਨਾਈ ਜਾ ਰਹੀ ਹੈ।  ਭੀਮ ਰਾਓ ਅੰਬੇਡਕਰ ਨੂੰ ਭਾਰਤੀ ਸੰਵਿਧਾਨ ਦਾ ਪਿਤਾਮਾ ਕਿਹਾ ਜਾਂਦਾ ਹੈ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਸਨ। ਅੰਬੇਡਕਰ ਜਯੰਤੀ ਨੂੰ ਭਾਰਤ ਵਿੱਚ ਸਮਾਨਤਾ ਦਿਵਸ ਅਤੇ ਗਿਆਨ ਦਿਵਸ ਵਜੋਂ ਜਾਣਿਆ ਜਾਂਦਾ ਹੈ।

ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮਰਾਵ ਅੰਬੇਡਕਰ ਦੀ ਜਯੰਤੀ ਦੇਸ਼ ਭਰ 'ਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ।  ਦੇਸ਼ 'ਚ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਸਮਾਗਮ ਕਰਕੇ ਡਾ. ਭੀਮਰਾਵ ਅੰਬੇਡਕਰ ਨੂੰ ਯਾਦ ਕੀਤਾ ਜਾ ਰਿਹਾ ਹੈ। 

ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਵਿੱਚ ਹੋਇਆ ਸੀ। ਉਹ ਇੱਕ ਮਹਾਰ ਪਰਿਵਾਰ ਵਿੱਚ ਹੋਇਆ ਸੀ, ਜਿੱਥੇ ਉਨ੍ਹਾਂ ਦੇ ਪਿਤਾ ਨੇ ਫੌਜ ਵਿੱਚ ਸੇਵਾ ਕੀਤੀ ਸੀ। ਉਨ੍ਹਾਂ ਦਾ ਮੁਢਲਾ ਜੀਵਨ ਸਭ ਤੋਂ ਨੀਵੀਂ ਜਾਤ ਵਿੱਚ ਪੈਦਾ ਹੋਣ, ਵਿਤਕਰੇ ਅਤੇ ਜ਼ੁਲਮ ਦਾ ਸਾਹਮਣਾ ਕਰਨ ਦੀਆਂ ਕਠੋਰ ਹਕੀਕਤਾਂ ਦੇ ਸੰਘਰਸ਼ ਵਿੱਚ ਬੀਤੀਆ। ਸਮਾਜਿਕ-ਆਰਥਿਕ ਚੁਣੌਤੀਆਂ ਦੇ ਬਾਵਜੂਦ, ਨੌਜਵਾਨ ਅੰਬੇਦਕਰ ਨੇ ਬੇਮਿਸਾਲ ਦ੍ਰਿੜਤਾ ਅਤੇ ਗਿਆਨ ਦੀ ਪਿਆਸ ਦਿਖਾਈ। ਉਨ੍ਹਾਂ ਨੇ ਜਾਤ-ਪਾਤ ਦੀ ਬੇਇੱਜ਼ਤੀ ਦਾ ਸਾਮ੍ਹਣਾ ਕੀਤਾ ਅਤੇ ਸਾਰੀਆਂ ਔਕੜਾਂ ਦੇ ਵਿਰੁੱਧ ਸਿੱਖਿਆ ਹਾਸਲ ਕੀਤੀ।

 ਕਨੂੰਨ ਦੇ ਨਾਲ-ਨਾਲ ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਡਿਗਰੀ ਵੀ ਹਾਸਲ ਕੀਤੀ ਸੀ। ਉਨ੍ਹਾਂ ਦਾ  ਜਨਮ ਗ਼ਰੀਬ ਅਛੂਤ ਪ੍ਰਵਾਰ ਵਿਚ ਹੋਇਆ ਸੀ। ਉਨ੍ਹਾਂ ਨੂੰ ਬਾਬਾ ਸਾਹਿਬ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਸੀ। ਬੋਧੀ ਮਹਾਸ਼ਕਤੀਆਂ ਦੇ ਦਲਿਤ ਅੰਦੋਲਨ ਨੂੰ ਅਰੰਭ ਕਰਨ ਦਾ ਸਿਹਰਾ ਵੀ ਉਨ੍ਹਾਂ ਨੂੰ ਹੀ ਜਾਂਦਾ ਹੈ। ਗ਼ਰੀਬ, ਪਛੜੇ ਅਤੇ ਦਲਿਤਾਂ ਦੇ ਹਿਤਾਂ ਦੀ ਰਖਿਆ ਲਈ ਜੋ ਉਨ੍ਹਾਂ ਨੇ ਪਹਿਰਾ ਦਿਤਾ, ਇਹ ਸਮਾਜ ਵੀ ਉਨ੍ਹਾਂ ਨੂੰ  ਅੱਖੋਂ ਉਹਲੇ ਨਹੀਂ ਕਰ ਸਕਦਾ।

ਗ਼ਰੀਬ ਤੇ ਪਛੜੇ ਸਮਾਜ ਲਈ ਜੋ ਨੌਕਰੀਆਂ ਲਈ ਰਾਖਵਾਂਕਰਨ ਕੀਤਾ, ਉਸ ਪਿੱਛੇ ਬਾਬਾ ਅੰਬੇਦਕਰ ਜੀ ਦਾ ਅਹਿਮ ਯੋਗਦਾਨ ਸੀ। 1920 ਈਸਵੀ ਵਿਚ “ਵੀਕਲੀ ਨਾਇਕ” ਸਿਰਲੇਖ ਹੇਠ ਇਕ ਪ੍ਰਕਾਸ਼ਨ ਸ਼ੁਰੂ ਕੀਤਾ ਗਿਆ, ਜਿਸ ਨੂੰ “ਲੀਡਰ ਆਫ਼ ਸਾਇਲੈਂਟ’ ਵੀ ਕਿਹਾ ਜਾਂਦਾ ਹੈ। ਇਸ ਪ੍ਰਕਾਸ਼ਨ ਦਾ ਇਸਤੇਮਾਲ ਛੂਤ ਛਾਤ ਦੀ ਬੀਮਾਰੀ ਵਿਰੁਧ ਲੜਨ ਲਈ ਟੀਕੇ ਜਾਂ ਕੈਪਸੂਲ ਦੀ ਤਰ੍ਹਾਂ ਕੰਮ ਕੀਤਾ ਗਿਆ। ਇਸ ਵਿਚ ਗ਼ਲਤ ਰਾਜਨੀਤੀ ਦੀ ਆਲੋਚਨਾ ਵੀ ਕੀਤੀ ਗਈ। 1926 ਵਿਚ ਡਾ. ਅੰਬੇਦਕਰ ਜੀ ਵਿਧਾਨ ਸਭਾ ਦੇ ਮੈਂਬਰ ਨਿਯੁਕਤ ਕੀਤੇ  ਗਏ। 1927 ਵਿਚ ਛੂਤ ਛਾਤ ਦੀ ਲੜਾਈ ਲਈ ਅੰਦੋਲਨ ਕੀਤਾ,  ਉਸ ਸਮੇਂ ਕੋਈ ਦਲਿਤ ਦੇ ਹੱਥ ਤੋਂ ਪਾਣੀ ਪੀਣ ਲਈ ਤਿਆਰ ਨਹੀਂ ਸੀ।

ਦਲਿਤ ਨੂੰ ਮੰਦਰ ਅੰਦਰ ਦਾਖ਼ਲ ਹੋਣ ਦੀ ਵੀ ਮਨਾਹੀ ਸੀ। ਡਾ. ਅੰਬੇਦਕਰ ਨੇ ਇਸ ਵਿਰੁਧ ਆਵਾਜ਼ ਬਲੰਦ ਕੀਤੀ। ਉਨ੍ਹਾਂ ਦੇ ਅਧਿਕਾਰਾਂ ਦੀ ਰਖਿਆ ਲਈ ਕਦਮ ਉਠਾਏ। ਉਨ੍ਹਾਂ ਨੇ ਪਾਣੀ ਦੀ ਸਮੱਸਿਆ ਪ੍ਰਤੀ ਅਦੋਲਨ ਚਲਾ ਕੇ, ਉਸ ਦਾ ਹੱਲ  ਵੀ ਕਢਿਆ। 1928 ਵਿਚ ਬਾਬਾ ਸਾਹਿਬ ਨੂੰ ਬੰਬੇ ਪ੍ਰਜ਼ੀਡੈਂਸੀ ਕਮੇਟੀ ਵਿਚ ਸਾਰੇ ਯੂਰਪੀ ਸਾਈਮਨ ਕਮਿਸ਼ਨਾਂ ਵਿਚ ਕੰਮ ਕਰਨ ਲਈ ਨਿਯੁਕਤ ਕਰ ਦਿਤਾ ਗਿਆ। 1936 ਵਿਚ ਅਜ਼ਾਦ ਲਾਅ ਪਾਰਟੀ ਦਾ ਨਿਰਮਾਣ ਹੋਇਆ। ਉਨ੍ਹਾਂ ਨੇ ਲੇਬਰ ਮਨਿਸਟਰ ਦੇ ਤੌਰ ’ਤੇ ਕੰਮ ਵੀ ਕੀਤਾ, ਫਿਰ 1939 ਤੋਂ 1945 ਦੌਰਾਨ ਕਈ ਕਿਤਾਬਾਂ ਵੀ ਲਿਖੀਆਂ।  

15 ਅਗੱਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ। 26 ਨਵੰਬਰ 1949 ਨੂੰ ਇਹ  ਸੰਵਿਧਾਨ,  ‘ਸੰਵਿਧਾਨ ਸਭਾ’ ਵਲੋਂ ਅਪਣਾ ਲਿਆ ਗਿਆ। ਆਪ ਜੀ ਦਾ ਲਿਖਿਆ ਇਹ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ। ਸਰਕਾਰ ਵਿਚ ਆਪ ਕਾਨੂੰਨ ਮੰਤਰੀ ਬਣੇ।  29 ਅਗੱਸਤ ਨੂੰ ਬਾਬਾ ਜੀ ਨੂੰ ਸੰਵਿਧਾਨ ਡ੍ਰਾਫ਼ਟ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਹਰ ਸਾਲ 26 ਜਨਵਰੀ ਤੇ ਪੂਰੇ ਦੇਸ਼ ਵਿਚ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੰਵਿਧਾਨ ਹਰ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ। ਆਪ ਜੀ ਨੇ ਜਾਤ ਪਾਤ ਦਾ ਨਾਸ ਕਰਨ ਲਈ ਹਿੰਦੂ ਧਰਮ ਛੱਡ ਕੇ ਬੁਧ ਧਰਮ ਅਪਣਾਇਆ। ਬਾਬਾ ਸਾਹਿਬ ਨੇ ਵਿਸ਼ਵ ਪ੍ਰਸਿੱਧ ਬੁੱਧ ਧਰਮ ਨੂੰ ਇਸ ਲਈ ਅਪਣਾਇਆ ਕਿ ਬਹੁਜਨ ਸਮਾਜ ਦੇ ਲੋਕ ਸਦੀਵੀਂ ਆਜ਼ਾਦੀ ਨਾਲ ਅਮਨ ਚੈਨ ਨਾਲ ਜੀਅ ਸਕਣ।

/

ਹੋਰ ਪੜ੍ਹੋ: ਬਲਰਾਜ ਸਾਹਨੀ ਦੀ ਬਰਸੀ: ਜਾਣੋ ਕਾਬੁਲੀਵਾਲਾ ਫੇਮ ਐਕਟਰ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ

 ਬਾਬਾ ਅੰਬੇਡਕਰ ਡਾਇਬਿਟੀਜ਼ ਦੇ ਰੋਗ ਤੋਂ ਪੀੜਤ ਸਨ। ਫਿਰ 6 ਦਸੰਬਰ 1956 ਨੂੰ ਉਨ੍ਹਾਂ ਨੇ ਦਿੱਲੀ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ ਤੇ ਇੱਥੇ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਭਾਰਤੀ ਸਮਾਜ ਲਈ ਜੋ ਕੁਰਬਾਨੀਆਂ ਦਿਤੀਆਂ ਉਹ ਨਾ (ਭੁੱਲਣ  ਯੋਗ) ਹਨ, ਸਾਰਾ ਜੀਵਨ ਸਮਾਜ ਲਈ ਅਰਪਣ ਕਰ ਦਿਤਾ। ਅੱਜ ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਜੀ ਦੇ ਜਨਮ ਦਿਨ ’ਤੇ ਜਿਨ੍ਹਾਂ ਨੇ ਜਾਤ ਪਾਤ ਦਾ ਖ਼ਾਤਮਾ ਕਰਨ ਲਈ ਦਲਿਤ ਭਾਈਚਾਰੇ ਲਈ ਸੰਘਰਸ਼ ਕੀਤਾ ਹਰ ਵਰਗ ਨੂੰ ਜਾਤ ਪਾਤ ਦਾ ਭੇਤ ਭਾਵ ਮਿਟਾ ਕੇ ਇੱਕਠੇ ਰਹਿਣ ਦਾ ਸੰਦੇਸ਼ ਦਿੱਤਾ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network