ਰਾਜਵੀਰ ਦਿਓਲ ਦੀ ਫ਼ਿਲਮ ‘ਦੋਨੋ’ ਦਾ ਗੀਤ ‘ਅੱਗ ਲੱਗਦੀ’ ਰਿਲੀਜ਼, ਦਿੱਸੀ ਪਾਲੋਮਾ ਅਤੇ ਰਾਜਵੀਰ ਦੀ ਰੋਮਾਂਟਿਕ ਕਮਿਸਟਰੀ

ਸੰਨੀ ਦਿਓਲ ਦੇ ਬੇਟੇ ਰਾਜਵੀਰ ਦਿਓਲ ਅਤੇ ਪਾਲੋਮਾ ਢਿੱਲੋਂ ਦੀ ਫ਼ਿਲਮ ‘ਦੋਨੋਂ’ ਦਾ ਗੀਤ ‘ਅੱਗ ਲੱਗਦੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਇਰਸ਼ਾਦ ਕਾਮਿਲ ਦੇ ਵੱਲੋਂ ਲਿਖੇ ਗਏ ਹਨ । ਇਹ ਗੀਤ ਮਸਤੀ ਭਰਿਆ ਗੀਤ ਹੈ ।ਜਿਸ ‘ਚ ਰਾਜਵੀਰ ਤੇ ਪਾਲੋਮਾ ਦਾ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।

Written by  Shaminder   |  September 15th 2023 02:36 PM  |  Updated: September 15th 2023 02:36 PM

ਰਾਜਵੀਰ ਦਿਓਲ ਦੀ ਫ਼ਿਲਮ ‘ਦੋਨੋ’ ਦਾ ਗੀਤ ‘ਅੱਗ ਲੱਗਦੀ’ ਰਿਲੀਜ਼, ਦਿੱਸੀ ਪਾਲੋਮਾ ਅਤੇ ਰਾਜਵੀਰ ਦੀ ਰੋਮਾਂਟਿਕ ਕਮਿਸਟਰੀ

ਸੰਨੀ ਦਿਓਲ (Sunny Deol)ਦੇ ਬੇਟੇ ਰਾਜਵੀਰ ਦਿਓਲ ਅਤੇ ਪਾਲੋਮਾ ਢਿੱਲੋਂ ਦੀ ਫ਼ਿਲਮ ‘ਦੋਨੋਂ’ ਦਾ ਗੀਤ ‘ਅੱਗ ਲੱਗਦੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਇਰਸ਼ਾਦ ਕਾਮਿਲ ਦੇ ਵੱਲੋਂ ਲਿਖੇ ਗਏ ਹਨ । ਇਹ ਗੀਤ ਮਸਤੀ ਭਰਿਆ ਗੀਤ ਹੈ ।ਜਿਸ ‘ਚ ਰਾਜਵੀਰ ਤੇ ਪਾਲੋਮਾ ਦਾ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । 

ਹੋਰ ਪੜ੍ਹੋ :  ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਸਾਬਕਾ ਅਦਾਕਾਰਾ ਆਰਤੀ ਗੌਰੀ ਦਾ ਦਿਹਾਂਤ

ਫ਼ਿਲਮ ‘ਦੋਨੋਂ’ ਦਾ ਬੇਸਬਰੀ ਦੇ ਨਾਲ ਇੰਤਜ਼ਾਰ 

ਫ਼ਿਲਮ ‘ਦੋਨੋਂ’ ਦਾ ਫੈਨਸ ਦੇ ਵੱਲੋਂ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । ਇਸ ਫ਼ਿਲਮ ਨੂੰ ਲੈ ਕੇ ਜਿੱਥੇ ਫੈਨਸ ਬੇਹੱਦ ਐਕਸਾਈਟਿਡ ਹਨ । ਉੱਥੇ ਹੀ ਦਿਓਲ ਪਰਿਵਾਰ ਵੀ ਪੱਬਾਂ ਭਾਰ ਹੈ ।ਕਿਉਂਕਿ ਰਾਜਵੀਰ ਦਿਓਲ ਦੀ ਇਹ ਪਹਿਲੀ ਫ਼ਿਲਮ ਹੈ ਅਤੇ ਪਾਲੋਮਾ ਵੀ ਇਸੇ ਫ਼ਿਲਮ ਦੇ ਨਾਲ ਬਾਲੀਵੁੱਡ ਇੰਡਸਟਰੀ ‘ਚ ਕਦਮ ਰੱਖਣ ਜਾ ਰਹੀ ਹੈ ।

ਇਸ ਤੋਂ ਪਹਿਲਾਂ ਸੰਨੀ ਦਿਓਲ ਦਾ ਵੱਡਾ ਪੁੱਤਰ ਕਰਣ ਦਿਓਲ ਵੀ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹੈ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ । ਹਾਲਾਂ ਕਿ ਪਿਤਾ ਸੰਨੀ ਦਿਓਲ ਦੇ ਵਾਂਗ ਉਸ ਦੀ ਫ਼ਿਲਮ ਨੂੰ ਏਨੀਂ ਕਾਮਯਾਬੀ ਨਹੀਂ ਮਿਲੀ ਹੈ ।ਕਰਣ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਿਹਾ ਹੈ । ਹਾਲ ਹੀ ‘ਚ ਕਰਣ ਦਿਓਲ ਦਾ ਵਿਆਹ ਹੋਇਆ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।  

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network