ਆਪਣੇ ਪਰਿਵਾਰ ਦੇ ਨਾਲ ਵਿਦੇਸ਼ ‘ਚ ਮਸਤੀ ਕਰਦੇ ਨਜ਼ਰ ਆਏ ਸੰਨੀ ਦਿਓਲ, ਵੇਖੋ ਵੀਡੀਓ

ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਦੀ ਕਾਮਯਾਬੀ ਨੂੰ ਲੈ ਕੇ ਪੱਬਾਂ ਭਾਰ ਹਨ। ਦਿਓਲ ਪਰਿਵਾਰ ਦੇ ਇਸ ਫ਼ਿਲਮ ਦੀ ਕਾਮਯਾਬੀ ਦਾ ਜਸ਼ਨ ਮਨਾਇਆ ਗਿਆ ।ਜਿਸ ਤੋਂ ਬਾਅਦ ਦਿਓਲ ਪਰਿਵਾਰ ਵਿਦੇਸ਼ ‘ਚ ਕੁਆਲਿਟੀ ਟਾਈਮ ਬਿਤਾ ਰਿਹਾ ਹੈ ।

Written by  Shaminder   |  September 13th 2023 11:10 AM  |  Updated: September 13th 2023 11:10 AM

ਆਪਣੇ ਪਰਿਵਾਰ ਦੇ ਨਾਲ ਵਿਦੇਸ਼ ‘ਚ ਮਸਤੀ ਕਰਦੇ ਨਜ਼ਰ ਆਏ ਸੰਨੀ ਦਿਓਲ, ਵੇਖੋ ਵੀਡੀਓ

ਸੰਨੀ ਦਿਓਲ (Sunny Deol)ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਦੀ ਕਾਮਯਾਬੀ ਨੂੰ ਲੈ ਕੇ ਪੱਬਾਂ ਭਾਰ ਹਨ। ਦਿਓਲ ਪਰਿਵਾਰ ਦੇ ਇਸ ਫ਼ਿਲਮ ਦੀ ਕਾਮਯਾਬੀ ਦਾ ਜਸ਼ਨ ਮਨਾਇਆ ਗਿਆ ।ਜਿਸ ਤੋਂ ਬਾਅਦ ਦਿਓਲ ਪਰਿਵਾਰ ਵਿਦੇਸ਼ ‘ਚ ਕੁਆਲਿਟੀ ਟਾਈਮ ਬਿਤਾ ਰਿਹਾ ਹੈ । ਅਦਾਕਾਰ ਸੰਨੀ ਦਿਓਲ ਵੀ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ   :  ਗਾਇਕ ਹਰਫ ਚੀਮਾ ਦਾ ਅੱਜ ਹੈ ਜਨਮ ਦਿਨ, ਫੈਨਸ ਵੀ ਗਾਇਕ ਨੂੰ ਦੇ ਰਹੇ ਵਧਾਈ

ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਆਪਣੇ ਪਰਿਵਾਰਕ ਮੈਬਰਾਂ ਅਤੇ ਦੋਸਤਾਂ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਵੀਡੀਓ ਨੂੰ ਸਾਂਝਾ ਕਰਦੇ ਹੋਏ ਸੰਨੀ ਦਿਓਲ ਨੇ ਲਿਖਿਆ ‘ਪੀਜ਼ਾ ਪਾਰਟੀ, ਇਨਜੁਆਏ’।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਸੰਨੀ ਦਿਓਲ ਦਾ ਛੋਟੇ ਬੇਟੇ ਦੀ ਵੀ ਆ ਰਹੀ ਫ਼ਿਲਮ

ਸੰਨੀ ਦਿਓਲ ਜਿੱਥੇ ਖੁਦ ਫ਼ਿਲਮਾਂ ‘ਚ ਸਰਗਰਮ ਹਨ । ਉੱਥੇ ਹੀ ਉਨ੍ਹਾਂ ਦਾ ਛੋਟਾ ਬੇਟਾ ਰਾਜਵੀਰ ਵੀ ਫ਼ਿਲਮਾਂ ‘ਚ ਆ ਰਿਹਾ ਹੈ । ਜਲਦ ਹੀ ਪੂਨਮ ਢਿੱਲੋਂ ਦੀ ਧੀ ਦੇ ਨਾਲ ਰਾਜਵੀਰ ਦੀ ਫ਼ਿਲਮ ਆ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਦਿਓਲ ਪਰਿਵਾਰ ਐਕਸਾਈਟਡ ਹੈ ।

ਇਸ ਤੋਂ ਪਹਿਲਾਂ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਦੀ ਫ਼ਿਲਮ’ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਫ਼ਿਲਮ ਵੀ ਆਈ ਸੀ । ਇਸ ਫ਼ਿਲਮ ‘ਚ ਸ਼ਬਾਨਾ ਦੇ ਨਾਲ ਉਨ੍ਹਾਂ ਦੇ ਲਿਪਲੌਕ ਸੀਨ ‘ਤੇ ਕਾਫੀ ਚਰਚਾ ਹੋਈ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network