ਅਦਾਕਾਰ ਧਰਮਿੰਦਰ ਦੀ ਸਿਹਤ ਵਿਗੜੀ, ਪੁੱਤਰ ਸੰਨੀ ਦਿਓਲ ਦੇ ਨਾਲ ਅਮਰੀਕਾ ‘ਚ ਕਰਵਾ ਰਹੇ ਇਲਾਜ

ਅਦਾਕਾਰ ਧਰਮਿੰਦਰ ਦੀ ਸਿਹਤ ਵਿਗੜ ਗਈ ਹੈ । ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਅਮਰੀਕਾ ‘ਚ ਚੱਲ ਰਿਹਾ ਹੈ । ਖਬਰਾਂ ਮੁਤਾਬਕ ਧਰਮਿੰਦਰ ਨੂੰ ਲੈ ਕੇ ਸੰਨੀ ਦਿਓਲ ਅਮਰੀਕਾ ਚਲੇ ਗਏ ਹਨ ਅਤੇ ਕੁਝ ਦਿਨ ਤੱਕ ਉੱਥੇ ਹੀ ਰੁਕਣਗੇ ਤਾਂ ਜੋ ਧਰਮਿੰਦਰ ਦਾ ਇਲਾਜ ਹੋ ਸਕੇ । ਖਬਰਾਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਧਰਮਿੰਦਰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ।

Written by  Shaminder   |  September 12th 2023 10:28 AM  |  Updated: September 12th 2023 10:28 AM

ਅਦਾਕਾਰ ਧਰਮਿੰਦਰ ਦੀ ਸਿਹਤ ਵਿਗੜੀ, ਪੁੱਤਰ ਸੰਨੀ ਦਿਓਲ ਦੇ ਨਾਲ ਅਮਰੀਕਾ ‘ਚ ਕਰਵਾ ਰਹੇ ਇਲਾਜ

ਅਦਾਕਾਰ ਧਰਮਿੰਦਰ (Dharmendra Deol) ਦੀ ਸਿਹਤ ਵਿਗੜ ਗਈ ਹੈ । ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਅਮਰੀਕਾ ‘ਚ ਚੱਲ ਰਿਹਾ ਹੈ । ਖਬਰਾਂ ਮੁਤਾਬਕ ਧਰਮਿੰਦਰ ਨੂੰ ਲੈ ਕੇ ਸੰਨੀ ਦਿਓਲ ਅਮਰੀਕਾ ਚਲੇ ਗਏ ਹਨ ਅਤੇ ਕੁਝ ਦਿਨ ਤੱਕ  ਉੱਥੇ  ਹੀ ਰੁਕਣਗੇ ਤਾਂ ਜੋ ਧਰਮਿੰਦਰ ਦਾ ਇਲਾਜ ਹੋ ਸਕੇ । ਖਬਰਾਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਧਰਮਿੰਦਰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ।

ਹੋਰ ਪੜ੍ਹੋ :  ਰੋਸ਼ਨ ਪ੍ਰਿੰਸ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖਾਸ ਗੱਲਾਂ

ਜਿਸ ਤੋਂ ਬਾਅਦ ਸੰਨੀ ਦਿਓਲ ਆਪਣੇ ਪਿਤਾ ਜੀ ਦੀ ਸੇਵਾ ‘ਚ ਜੁਟ ਗਏ ਹਨ ਅਤੇ ਜਦੋਂ ਤੱਕ ਉਹ ਪੂਰੀ ਠੀਕ ਨਹੀਂ ਹੋ ਜਾਂਦੇ ਸੰਨੀ ਦਿਓਲ ਉਨ੍ਹਾਂ ਦੀ ਦੇਖਭਾਲ ‘ਚ ਜੁਟੇ ਰਹਿਣਗੇ ।  

ਫ਼ਿਲਮ ‘ਗਦਰ-2’ ਨੇ ਤੋੜੇ ਕਮਾਈ ਦੇ ਰਿਕਾਰਡ 

ਫ਼ਿਲਮ ਗਦਰ-2 ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਇਸ ਤੋਂ ਪਹਿਲਾਂ ਧਰਮਿੰਦਰ ਵੀ ਆਪਣੇ ਪੁੱਤਰ ਦੀ ਇਸ ਫ਼ਿਲਮ ਦੀ ਕਾਮਯਾਬੀ ਨੂੰ ਲੈ ਕੇ ਕੀਤੀ ਗਈ ਸਕਸੈੱਸ ਪਾਰਟੀ ‘ਚ ਸ਼ਾਮਿਲ ਹੋਏ ਸਨ । ਇਸ ਫ਼ਿਲਮ ਨੂੰ ਲੈ ਕੇ ਦਿਓਲ ਪਰਿਵਾਰ ਦੇ ਵੱਲੋਂ ਕਈ ਵਾਰ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ ।

ਜਿਸ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ । ਦੱਸ ਦਈਏ ਕਿ ਧਰਮਿੰਦਰ ਦਾ ਛੋਟਾ ਪੋਤਾ ਰਾਜਵੀਰ ਦਿਓਲ ਵੀ ਜਲਦ ਹੀ ਪੂਨਮ ਢਿੱਲੋਂ ਦੀ ਧੀ ਦੇ ਨਾਲ ਫ਼ਿਲਮ ‘ਚ ਨਜ਼ਰ ਆਉਣ ਵਾਲਾ ਹੈ । ਜਿਸ ਨੂੰ ਲੈ ਕੇ ਦਿਓਲ ਪਰਿਵਾਰ ਦੇ ਨਾਲ ਨਾਲ ਸੰਨੀ ਦਿਓਲ ਅਤੇ ਧਰਮਿੰਦਰ ਦੇ ਫੈਨਸ ਵੀ ਕਾਫੀ ਐਕਸਾਈਟਡ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network