ਰੋਸ਼ਨ ਪ੍ਰਿੰਸ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖਾਸ ਗੱਲਾਂ
ਰੋਸ਼ਨ ਪ੍ਰਿੰਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਸਭ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਨਿੱਜੀ ਚੈਨਲ ‘ਤੇ ਹੋਣ ਵਾਲੇ ਰਿਆਲਟੀ ਸ਼ੋਅ ‘ਚ ਆਪਣੀ ਪਰਫਾਰਮੈਂਸ ਦਿੱਤੀ ਸੀ । ਜਿਸ ਤੋਂ ਬਾਅਦ ਗਾਇਕੀ ਦੇ ਖੇਤਰ ‘ਚ ਉਨ੍ਹਾਂ ਨੂੰ ਪਛਾਣ ਮਿਲੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਗੀਤ ਗਾਉਣੇ ਸ਼ੁਰੂ ਕੀਤੇ ।
ਰੋਸ਼ਨ ਪ੍ਰਿੰਸ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖਾਸ ਗੱਲਾਂ
ਅਦਾਕਾਰ ਅਤੇ ਗਾਇਕ ਰੋਸ਼ਨ ਪ੍ਰਿੰਸ (Roshan Prince)ਦਾ ਅੱਜ ਜਨਮ ਦਿਨ ਹੈ ।ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਰੋਸ਼ਨ ਪ੍ਰਿੰਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਸਭ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਨਿੱਜੀ ਚੈਨਲ ‘ਤੇ ਹੋਣ ਵਾਲੇ ਰਿਆਲਟੀ ਸ਼ੋਅ ‘ਚ ਆਪਣੀ ਪਰਫਾਰਮੈਂਸ ਦਿੱਤੀ ਸੀ ।
ਹੋਰ ਪੜ੍ਹੋ : ਯੂ-ਟਿਊਬਰ ਅਰਮਾਨ ਮਲਿਕ ਨੇ ਸਾਂਝੀ ਕੀਤੀ ਖੁਸ਼ਖ਼ਬਰੀ, ਪੰਜਵੀਂ ਵਾਰ ਪਿਤਾ ਬਣਨ ਜਾ ਰਹੇ ਹਨ
ਜਿਸ ਤੋਂ ਬਾਅਦ ਗਾਇਕੀ ਦੇ ਖੇਤਰ ‘ਚ ਉਨ੍ਹਾਂ ਨੂੰ ਪਛਾਣ ਮਿਲੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਗੀਤ ਗਾਉਣੇ ਸ਼ੁਰੂ ਕੀਤੇ । ਹੁਣ ਤੱਕ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ।ਜਿਸ ‘ਚ ਉਹ ਮੇਰੀ ਲੁੱਕ ‘ਤੇ ਮਰਦੀ ਸੀ, ਦਿਲ ਦੇ ਵਰਕੇ, ਰੰਗ ਪੱਕਾ, ਗੁਜ਼ਾਰਿਸ਼ਾਂ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਲਿਸਟ ‘ਚ ਸ਼ਾਮਿਲ ਹਨ ।

ਵਧੀਆ ਗਾਇਕ ਅਦਾਕਾਰ ਹੋਣ ਦੇ ਨਾਲ ਨਾਲ ਵਧੀਆ ਲੇਖਣੀ ‘ਚ ਮਾਹਿਰ
ਰੋਸ਼ਨ ਪ੍ਰਿੰਸ ਜਿੱਥੇ ਵਧੀਆ ਗਾਇਕ ਅਤੇ ਅਦਾਕਾਰ ਹਨ, ਉੱਥੇ ਹੀ ਵਧੀਆ ਲੇਖਣੀ ਦੇ ਮਾਲਕ ਵੀ ਹਨ । ਉਹਨਾਂ ਨੇ ਕਈ ਗੀਤ ਲਿਖੇ ਹਨ । ਜਿਨ੍ਹਾਂ ਨੂੰ ਕਈ ਗਾਇਕਾਂ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਰੋਸ਼ਨ ਪ੍ਰਿੰਸ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ।

ਰੋਸ਼ਨ ਪ੍ਰਿੰਸ ਦੀ ਨਿੱਜੀ ਜ਼ਿੰਦਗੀ
ਰੋਸ਼ਨ ਪ੍ਰਿੰਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਹ ਦੋ ਬੱਚਿਆਂ ਦੇ ਪਿਤਾ ਹਨ । ਇੱਕ ਧੀ ਅਤੇ ਇੱਕ ਪੁੱਤਰ । ਉਹ ਆਪਣੀ ਹੈਪਿਲੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
