ਗਾਇਕ ਰੋਸ਼ਨ ਪ੍ਰਿੰਸ ਮਨਾ ਰਹੇ ਆਪਣੇ ਪੁੱਤਰ ਦਾ ਜਨਮ ਦਿਨ, ਬੇਟੇ ਦੀ ਤਸਵੀਰ ਕੀਤੀ ਸਾਂਝੀ

written by Shaminder | March 06, 2020

ਰੋਸ਼ਨ ਪ੍ਰਿੰਸ ਅੱਜ ਆਪਣੇ ਪੁੱਤਰ ਗੌਰਿਕ ਦਾ ਜਨਮ ਦਿਨ ਮਨਾ ਰਹੇ ਨੇ । ਉਨ੍ਹਾਂ ਨੇ ਆਪਣੇ ਪੁੱਤਰ ਦੇ ਪਹਿਲੇ ਜਨਮ ਦਿਨ 'ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ "ਅੱਜ ਸਾਡੇ ਗੁਰਿਕ ਦਾ ਪਹਿਲਾ ਜਨਮ ਦਿਨ ਹੈ ਦਿਓ ਆਸ਼ੀਰਵਾਦ, ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਗੁਰਿਕ ਦੇ ਬਰਥਡੇ 'ਤੇ ਇਹ ਗਾਣਾ ਰਿਲੀਜ਼ ਕੀਤਾ ਦਿੱਲੀ ਵਾਲੀ ਸੁਣ ਕੇ ਦੱਸਿਓ ਕਿਵੇਂ ਲੱਗਿਆ"। ਹੋਰ ਵੇਖੋ:ਰੋਸ਼ਨ ਪ੍ਰਿੰਸ ਅਤੇ ਪਾਇਲ ਦੇਵ ਦੇ ਗੀਤ ‘ਦਿੱਲੀ ਵਾਲੀ’ ‘ਚ ਦਿਖਿਆ ਰੋਸ਼ਨ ਪ੍ਰਿੰਸ ਦਾ ਬਿਲਕੁਲ ਵੱਖਰਾ ਅੰਦਾਜ਼ https://www.instagram.com/p/B9WiNNIgTJ4/ ਦੱਸ ਦਈਏ ਕਿ ਪਿਛਲੇ ਸਾਲ ਯਾਨੀ ਕਿ 2019 'ਚ ਉਨ੍ਹਾਂ ਦੇ ਘਰ ਗੁਰਿਕ ਨੇ ਜਨਮ ਲਿਆ ਸੀ ।ਦੱਸ ਦਈਏ ਇਸ ਤੋਂ ਪਹਿਲਾਂ ਪ੍ਰਮਾਤਮਾ ਨੇ ਉਹਨਾਂ ਨੂੰ ਧੀ ਦੀ ਦਾਤ ਦਿੱਤੀ ਸੀ। ਰੋਸ਼ਨ  ਪ੍ਰਿੰਸ ਦੀ ਇਸ ਪੋਸਟ ਉੱਤੇ ਸਾਰੇ ਹੀ ਪੰਜਾਬੀ ਸਿਤਾਰਿਆਂ ਨੇ ਆਪਣੀ ਵਧਾਈਆਂ ਦਿੱਤੀਆਂ ਨੇ। https://www.instagram.com/p/B5SkAmkAqSW/ ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਨੂੰ ਕਈ ਫ਼ਿਲਮਾਂ ਵੀ ਦਿੱਤੀਆਂ ਹਨ ।

0 Comments
0

You may also like