ਯੂ-ਟਿਊਬਰ ਅਰਮਾਨ ਮਲਿਕ ਨੇ ਸਾਂਝੀ ਕੀਤੀ ਖੁਸ਼ਖ਼ਬਰੀ, ਪੰਜਵੀਂ ਵਾਰ ਪਿਤਾ ਬਣਨ ਜਾ ਰਹੇ ਹਨ

ਯੂਟਿਊਬਰ ਅਰਮਾਨ ਮਲਿਕ ਨੇ ਇੱਕ ਖੁਸ਼ਖਬਰੀ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤੀ ਹੈ । ਉਹ ਇਹ ਹੈ ਕਿ ਅਰਮਾਨ ਮਲਿਕ ਪੰਜਵੀਂ ਵਾਰ ਪਿਤਾ ਬਣਨ ਜਾ ਰਹੇ ਹਨ । ਅਰਮਾਨ ਮਲਿਕ ਦੀ ਦੂਜੀ ਪਤਨੀ ਪੰਜ ਮਹੀਨੇ ਬਾਅਦ ਮੁੜ ਤੋਂ ਪ੍ਰੈਗਨੇਂਟ ਹੋਈ ਹੈ ।

Reported by: PTC Punjabi Desk | Edited by: Shaminder  |  September 11th 2023 04:23 PM |  Updated: September 11th 2023 04:23 PM

ਯੂ-ਟਿਊਬਰ ਅਰਮਾਨ ਮਲਿਕ ਨੇ ਸਾਂਝੀ ਕੀਤੀ ਖੁਸ਼ਖ਼ਬਰੀ, ਪੰਜਵੀਂ ਵਾਰ ਪਿਤਾ ਬਣਨ ਜਾ ਰਹੇ ਹਨ

ਯੂਟਿਊਬਰ ਅਰਮਾਨ ਮਲਿਕ ਨੇ ਇੱਕ ਖੁਸ਼ਖਬਰੀ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤੀ ਹੈ । ਉਹ ਇਹ ਹੈ ਕਿ ਅਰਮਾਨ ਮਲਿਕ ਪੰਜਵੀਂ ਵਾਰ ਪਿਤਾ ਬਣਨ ਜਾ ਰਹੇ ਹਨ । ਅਰਮਾਨ ਮਲਿਕ ਦੀ ਦੂਜੀ ਪਤਨੀ ਪੰਜ ਮਹੀਨੇ ਬਾਅਦ ਮੁੜ ਤੋਂ ਪ੍ਰੈਗਨੇਂਟ ਹੋਈ ਹੈ । ਜਿਸ ਦੇ ਬਾਰੇ ਉਸ ਨੇ ਆਪਣੇ ਯੂਟਿਊਬ ਚੈਨਲ ‘ਤੇ ਜਾਣਕਾਰੀ ਸਾਂਝੀ ਕੀਤੀ ਹੈ । 

ਹੋਰ ਪੜ੍ਹੋ :  ਅਮਾਇਰਾ ਦਸਤੂਰ, ਸ਼ਰਨ ਕੌਰ ਅਤੇ ਸ਼ਿਵਜੋਤ ਦੀ ਫ਼ਿਲਮ ‘ਚਿੜ੍ਹੀਆਂ ਦਾ ਚੰਬਾ’ 13 ਅਕਤੂਬਰ ਨੂੰ ਹੋਣ ਜਾ ਰਹੀ ਰਿਲੀਜ਼

ਕ੍ਰਿਤਿਕਾ ਨੇ 5 ਮਹੀਨੇ ਪਹਿਲਾਂ ਬੇਟੇ ਨੂੰ ਦਿੱਤਾ ਸੀ ਜਨਮ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕ੍ਰਿਤਿਕਾ ਨੇ ਪੰਜ ਮਹੀਨੇ ਪਹਿਲਾਂ ਇੱਕ ਬੇਟੇ ਨੂੰ ਜਨਮ ਦਿੱਤਾ ਸੀ । ਜਿਸ ਦਾ ਨਾਮ ਜ਼ੈਦ ਰੱਖਿਆ ਹੈ । ਇਸ ਨਾਮ ਨੂੰ ਲੈ ਕੇ ਕਈ ਵਾਰ ਅਰਮਾਨ ਮਲਿਕ ਨੂੰ ਟਰੋਲ ਵੀ ਕੀਤਾ ਗਿਆ ਸੀ । ਕ੍ਰਿਤਿਕਾ ਨੇ ਅਰਮਾਨ ਮਲਿਕ ਅਤੇ ਪੂਰੇ ਪਰਿਵਾਰ ਦੇ ਨਾਲ ਆਪਣੀ ਪ੍ਰੈਗਨੇਂਸੀ ਦੀ ਖ਼ਬਰ ਸ਼ੇਅਰ ਕੀਤੀ । ਕ੍ਰਿਤਿਕਾ ਵੀ ਇਸ ਖ਼ਬਰ ਨੂੰ ਸੁਣ ਕੇ ਖੁਸ਼ੀ ਦੇ ਨਾਲ ਝੂਮ ਉੱਠੀ । 

ਅਰਮਾਨ ਮਲਿਕ ਵੀ ਹਨ ਉਤਸ਼ਾਹਿਤ 

 ਅਰਮਾਨ ਮਲਿਕ ਵੀ ਆਪਣੇ ਪੰਜਵੇਂ ਬੱਚੇ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਬੇਸਬਰੀ ਦੇ ਨਾਲ ਆਪਣੇ ਪੰਜਵੇਂ ਬੱਚੇ ਦਾ ਇੰਤਜ਼ਾਰ ਕਰ ਰਹੇ ਹਨ । ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਦੋਵਾਂ ਪਤਨੀਆਂ ਦੇ ਘਰ ਬੱਚਿਆਂ ਨੇ ਜਨਮ ਲਿਆ ਸੀ । ਪੂਰਾ ਪਰਿਵਾਰ ਇਸ ਖੁਸ਼ ਖਬਰੀ ਸੁਣਨ ਤੋਂ ਬਾਅਦ ਪੱਬਾਂ ਭਾਰ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network