ਰਣਬੀਰ ਕਪੂਰ ਨੇ ਛੱਡਿਆ ਮੀਟ ਸ਼ਰਾਬ, ਜਾਣੋ ਕਿਵੇਂ ਆਇਆ ਜ਼ਿੰਦਗੀ ‘ਚ ਪਰਿਵਰਤਨ

ਅੱਜ ਅਸੀਂ ਤੁਹਾਨੂੰ ਰਣਬੀਰ ਕਪੂਰ ਦੀ ਜ਼ਿੰਦਗੀ ‘ਚ ਆਏ ਬਦਲਾਅ ਦੇ ਬਾਰੇ ਦੱਸਣ ਜਾ ਰਹੇ ਹਾਂ । ਕਿਉਂਕਿ ਇਹ ਖ਼ਬਰ ਸਭ ਨੂੰ ਹੈਰਾਨ ਕਰ ਰਹੀ ਹੈ।

Reported by: PTC Punjabi Desk | Edited by: Shaminder  |  October 15th 2023 07:00 AM |  Updated: October 15th 2023 07:00 AM

ਰਣਬੀਰ ਕਪੂਰ ਨੇ ਛੱਡਿਆ ਮੀਟ ਸ਼ਰਾਬ, ਜਾਣੋ ਕਿਵੇਂ ਆਇਆ ਜ਼ਿੰਦਗੀ ‘ਚ ਪਰਿਵਰਤਨ

ਰਣਬੀਰ ਕਪੂਰ (Ranbir Kapoor) ਬਾਲੀਵੁੱਡ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਹਨ । ਉਨ੍ਹਾਂ ਨੇ  ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਰੌਕ ਸਟਾਰ, ਬਰਫੀ, ਜੱਗਾ ਜਾਸੂਸ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਪਰ ਅੱਜ ਅਸੀਂ ਤੁਹਾਨੂੰ ਰਣਬੀਰ ਕਪੂਰ ਦੀ ਜ਼ਿੰਦਗੀ ‘ਚ ਆਏ ਬਦਲਾਅ ਦੇ ਬਾਰੇ ਦੱਸਣ ਜਾ ਰਹੇ ਹਾਂ । ਕਿਉਂਕਿ ਇਹ ਖ਼ਬਰ ਸਭ ਨੂੰ ਹੈਰਾਨ ਕਰ ਰਹੀ ਹੈ। 

ਹੋਰ ਪੜ੍ਹੋ  :  ਪੰਜਾਬੀ ਗਾਇਕ ਗੀਤਾ ਜ਼ੈਲਦਾਰ ਦਾ ਅੱਜ ਹੈ ਜਨਮ ਦਿਨ, ਜਾਣੋ ਕਿਸ ਗੀਤ ਦੇ ਨਾਲ ਇੰਡਸਟਰੀ ‘ਚ ਬਣੀ ਪਛਾਣ

ਰਣਬੀਰ ਕਪੂਰ ਨੇ ਛੱਡਿਆ ਮਾਸ ਸ਼ਰਾਬ ਦਾ ਸੇਵਨ 

ਰਣਬੀਰ ਕਪੂਰ  ਨਿਤੀਸ਼ ਤਿਵਾਰੀ ਦੀ ਫ਼ਿਲਮ ‘ਰਮਾਇਣ’ ‘ਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸਾਊਥ ਇੰਡੀਅਨ ਅਦਾਕਾਰ ਸਾਈ ਪੱਲਵੀ ਵੀ ਵਿਖਾਈ ਦੇਵੇਗੀ । ਸ਼੍ਰੀ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਰਣਬੀਰ ਕਪੂਰ ਬਾਰੇ ਰਿਪੋਰਟਸ ਸਾਹਮਣੇ ਆ ਰਹੀਆਂ ਹਨ ਕਿ ਉਨ੍ਹਾਂ ਨੇ ਇਸ ਕਿਰਦਾਰ ਨੂੰ ਨਿਭਾਉਣ ਦੇ ਲਈ ਮਾਸ ਅਤੇ ਸ਼ਰਾਬ ਦਾ ਸੇਵਨ ਬੰਦ ਕਰ ਦਿੱਤਾ ਹੈ ।

ਫ਼ਿਲਮ ‘ਚ ਸਾਈ ਪੱਲਵੀ ਮਾਂ ਸੀਤਾ ਦਾ ਕਿਰਦਾਰ ਨਿਭਾਏਗੀ ਅਤੇ ਫ਼ਿਲਮ ਦਾ ਸ਼ੁਟ 2024 ‘ਚ ਸ਼ੁਰੂ ਹੋਵੇਗਾ। ਇਸ ਫ਼ਿਲਮ ਦੇ ਸ਼ੂਟ ਤੋਂ ਪਹਿਲਾਂ ਅਦਾਕਾਰ ਨੇ ਮਾਸ ਸ਼ਰਾਬ ਦਾ ਸੇਵਨ ਬੰਦ ਕਰ ਦਿੱਤਾ ਹੈ ।

ਰਣਬੀਰ ਕਪੂਰ ਨੇ ਇਹ ਕਦਮ ਸਿਰਫ਼ ਫ਼ਿਲਮ ਦੇ ਲਈ ਹੀ ਨਹੀਂ, ਬਲਕਿ ਆਪਣੇ ਨਿੱਜੀ ਜੀਵਨ ‘ਚ ਵੀ ਇਸ ਨੂੰ ਅਪਨਾਉਣ ਦਾ ਫੈਸਲਾ ਕੀਤਾ ਹੈ । ਉਹ ਸ਼੍ਰੀ ਰਾਮ ਚੰਦਰ ਜੀ ਵਾਂਗ ਆਪਣੇ ਜੀਵਨ ਨੂੰ ਪਵਿੱਤਰ ਤਰੀਕੇ ਦੇ ਨਾਲ ਜਿਉਣਾ ਚਾਹੁੰਦੇ ਹਨ । ਵੈਸੇ ਵੀ ਰਣਬੀਰ ਕਪੂਰ ਪਾਰਟੀਆਂ ਤੋਂ ਦੂਰ ਰਹਿੰਦੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network