ਵਿਆਹ ਤੋਂ ਬਾਅਦ ਪਤਨੀ ਨਾਲ ਪਹਿਲਾ ਨਵਾਂ ਸਾਲ ਮਨਾਉਣ ਨਿਕਲੇ ਰਣਦੀਪ ਹੁੱਡਾ , ਵੀਡੀਓ ਹੋਈ ਵਾਇਰਲ

Written by  Pushp Raj   |  December 30th 2023 08:03 PM  |  Updated: December 30th 2023 08:03 PM

ਵਿਆਹ ਤੋਂ ਬਾਅਦ ਪਤਨੀ ਨਾਲ ਪਹਿਲਾ ਨਵਾਂ ਸਾਲ ਮਨਾਉਣ ਨਿਕਲੇ ਰਣਦੀਪ ਹੁੱਡਾ , ਵੀਡੀਓ ਹੋਈ ਵਾਇਰਲ

Randeep Hooda-Lin Laishram Vacation: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਦੀਪ ਹੁੱਡਾ ਇਨ੍ਹੀਂ ਆਪਣੀ ਮੈਰਿਡ ਲਾਈਫ ਦਾ ਆਨੰਦ ਮਾਣ ਰਹੇ ਹਨ। ਹਾਲ ਹੀ ਵਿੱਚ ਰਣਦੀਪ ਹੁੱਡਾ ਆਪਣੀ ਪਤਨੀ ਲਿਨ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਵਕੇਸ਼ਨ 'ਤੇ ਰਵਾਨਾ ਹੋਏ ਹਨ। ਅਦਾਕਾਰ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। 

ਦੱਸ ਦਈਏ ਕਿ ਰਣਦੀਪ ਹੁੱਡਾ ਤੇ ਲਿਨ ਨੇ 29 ਨਵੰਬਰ ਨੂੰ ਮਨੀਪੁਰੀ ਰਵਾਇਤਾਂ ਮੁਤਾਬਕ ਵਿਆਹ ਕਰਵਾ ਲਿਆ। ਉਦੋਂ ਤੋਂ, ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਪਸੰਦੀਦਾ ਜੋੜਿਆਂ ਵਿੱਚੋਂ ਇੱਕ ਬਣ ਗਏ ਹਨ।

ਹਾਲ ਹੀ ਵਿੱਚ ਰਣਦੀਪ ਹੁੱਡਾ ਤੇ ਲਿਨ ਲੈਸ਼ਰਾਮ ਨੂੰ ਪੈਪਰਾਜ਼ੀਸ ਵੱਲੋਂ ਮੁੰਬਈ ਏਅਰਪੋਰਟ ਉੱਤੇ ਸਪਾਟ ਕੀਤਾ ਗਿਆ। ਇਹ ਜੋੜਾ ਵਿਆਹ ਤੋਂ ਬਾਅਦ ਪਹਿਲੀ ਵਾਰ ਇੱਕਠੇ ਨਵਾਂ ਸਾਲ ਮਨਾਉਣ ਜਾ ਰਿਹਾ ਹੈ। 

ਬਾਲੀਵੁੱਡ ਦੇ ਕਈ ਸੈਲੇਬਸ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਨਿਕਲ ਚੁੱਕੇ ਹਨ। ਉੱਥੇ ਹੀ ਨਵੇਂ ਵਿਆਹੇ ਜੋੜੇ ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਵੀ ਵਿਆਹ ਤੋਂ ਬਾਅਦ ਆਪਣਾ ਪਹਿਲਾ ਨਵਾਂ ਸਾਲ ਮਨਾਉਣ ਲਈ ਰਵਾਨਾ ਹੋਏ ਹਨ। ਇਸ ਜੋੜੇ ਨੂੰ ਅੱਜ ਸਵੇਰੇ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਲਿਨ ਅਤੇ ਰਣਦੀਪ ਕਾਫੀ ਕੂਲ ਅਤੇ ਸਟਾਈਲਿਸ਼ ਲੱਗ ਰਹੇ ਸਨ।

ਹੋਰ ਪੜ੍ਹੋ: ਪਤਨੀ ਨਾਲ ਜਲੰਧਰ ਪਹੁੰਚੇ ਕਾਮੇਡੀਅਨ ਕਪਿਲ ਸ਼ਰਮਾ, ਰੇਹੜੀ 'ਤੇ ਖੜ੍ਹ ਕੇ ਚਾਹ ਤੇ ਪਰੌਠੇ ਦਾ ਲੁਤਫ ਲੈਂਦੇ ਆਏ ਨਜ਼ਰਰਣਦੀਪ ਅਤੇ ਲਿਨ ਦਾ ਏਅਰਪੋਰਟ ਲੁੱਕ ਕਾਫ਼ੀ ਡੈਸ਼ਿੰਗ ਸੀ ਪਰ ਜਿਸ ਚੀਜ਼ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਉਹ ਸੀ ਲਿਨ ਦਾ ਆਪਣੇ ਪਤੀ ਰਣਦੀਪ ਲਈ ਦੇਖਭਾਲ ਕਰਨ ਵਾਲਾ ਸੁਭਾਅ। ਦਰਅਸਲ, ਇਸ ਦੌਰਾਨ ਲਿਨ ਆਪਣੇ ਪਤੀ ਦੇ ਵਾਲ ਠੀਕ ਕਰਦੀ ਨਜ਼ਰ ਆਈ। ਇਸ ਦੌਰਾਨ ਨਵੇਂ ਵਿਆਹੇ ਜੋੜੇ ਨੇ ਪੈਪਰਾਜ਼ੀਜ ਲਈ ਪੋਜ਼ ਵੀ ਦਿੱਤੇ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network