ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਅਦਾਕਾਰ ਰਣਦੀਪ ਹੁੱਡਾ, ਵੇਖੋ ਤਸਵੀਰਾਂ

Written by  Pushp Raj   |  March 23rd 2024 05:28 PM  |  Updated: March 23rd 2024 05:28 PM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਅਦਾਕਾਰ ਰਣਦੀਪ ਹੁੱਡਾ, ਵੇਖੋ ਤਸਵੀਰਾਂ

Randeep Hooda Visit Golden Temple Amritsar : ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਇਨ੍ਹੀਂ ਦਿਨੀਂ ਆਪਣੀ ਨਵੀਂ ਰਿਲੀਜ਼ ਹੋਈ ਫਿਲਮ 'ਵੀਰ ਸਾਵਰਕਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਰਣਦੀਪ ਹੁੱਡਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। 

 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਣਦੀਪ ਹੁੱਡਾ

ਦੱਸ ਦਈਏ ਅੱਜ ਰਣਦੀਪ ਹੁੱਡਾ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ। ਇੱਥੇ ਰਣਦੀਪ ਹੁੱਡਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਰਣਦੀਪ ਹੁੱਡਾ ਨੇ ਗੁਰਬਾਣੀ ਵੀ ਸਰਵਣ ਕੀਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। 

ਰਣਦੀਪ ਹੁੱਡਾ ਨੇ ਆਪਣੀ ਇਸ ਧਾਰਮਿਕ ਯਾਤਰਾ ਦੀਆਂ ਕੁਝ ਝਲਕੀਆਂ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਟ ਉੱਤੇ ਸ਼ੇਅਰ ਕੀਤੀਆਂ ਹਨ। ਅਦਾਕਾਰ ਨੇ ਆਪਣੀ ਤਸਵੀਰਾਂ ਇੰਸਟਾ ਸਟੋਰੀ ਉੱਤੇ ਸ਼ੇਅਰ ਕਰਦਿਆਂ ਲਿਖਿਆ, 'ਵਾਹਿਗੁਰੂ ਦਾ ਸ਼ੁਕਰ ਹੈ। '

ਇਸ ਮੌਕੇ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਅਦਾਕਾਰ ਨੇ ਕਿਹਾ ਕਿ ਉਹ ਇੱਥੇ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਆਏ ਹਨ ਤੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਮਿਹਰ ਸਭ ਉੱਤੇ ਬਣੀ ਰਹੇ। ਇਸ ਦੌਰਾਨ ਉਨ੍ਹਾਂ ਫਿਲਮ ਬਾਰੇ ਸਵਾਲ ਪੁੱਛਣ ਉੱਤੇ ਕਿਹਾ ਕਿ ਕਿਰਪਾ ਕਰਕੇ ਫਿਲਮ ਨਾਲ ਸਬੰਧਤ ਸਵਾਲ ਨਾਂ ਪੁੱਛੇ ਜਾਣ। ਮੈਂ ਇੱਥੇ ਗੁਰੂ ਘਰ ਦੇ ਦਰਸ਼ਨਾਂ ਲਈ ਹੀ ਆਇਆ ਹਾਂ ਕਿਉਂਕਿ ਮੈਨੂੰ ਇੱਥੇ ਆ ਕੇ ਬਹੁਤ ਸੁਕੂਨ ਮਿਲਦਾ ਹੈ। 

ਹੋਰ ਪੜ੍ਹੋ : ਬਾਬਾ ਮਹਾਕਾਲ ਦੇ ਦਰਸ਼ਨਾਂ ਲਈ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ ਗੋਵਿੰਦਾ, ਵੇਖੋ ਤਸਵੀਰਾਂ

ਰਣਦੀਪ ਹੁੱਡਾ ਦਾ ਵਰਕ ਫਰੰਟ

ਰਣਦੀਪ ਹੁੱਡਾ ਬੀਤੇ ਲੰਮੇਂ ਸਮੇਂ ਤੋਂ ਬਾਲੀਵੁੱਡ ਵਿੱਚ ਬਤੌਰ ਅਦਾਕਾਰ ਸਰਗਰਮ ਹਨ। ਹਾਲ ਹੀ ਵਿੱਚ ਰਣਦੀਪ ਦੀ ਨਵੀਂ ਫਿਲਮ ਵੀਰ ਸਾਵਰਕਰ ਰਿਲੀਜ਼ ਹੋਈ ਹੈ। ਇਹ ਫਿਲਮ ਮਸ਼ਹੂਰ ਸੁਤੰਤਰਤਾ ਸੇਨਾਨੀ ਵੀਰ ਸਾਵਰਕਰ ਦੇ ਜੀਵਨ 'ਤੇ ਬਣੀ ਹੈ ਅਤੇ ਇਸ ਵਿੱਚ ਰਣਦੀਪ ਲੀਡ ਰੋਲ ਨਿਭਾ ਰਹੇ ਹਨ। ਦਰਸ਼ਕਾਂ ਨੂੰ ਇਹ ਫਿਲਮ ਕਾਫੀ ਪਸੰਦ ਆ ਰਹੀ ਹੈ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network