ਅਕਸ਼ੈ ਕੁਮਾਰ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਬੋਲੀ ਰਵੀਨਾ ਟੰਡਨ, ਕਿਹਾ 'ਅਸੀਂ ਅੱਜ ਵੀ ਚੰਗੇ ਦੋਸਤ ਹਾਂ...'

90 ਦੇ ਦਹਾਕੇ ਵਿੱਚ ਅਕਸ਼ੈ ਕੁਮਾਰ ਤੇ ਰਵੀਨਾ ਟੰਡਨ ਦੀ ਜੋੜੀ ਸੁਪਰ ਹਿੱਟ ਮੰਨੀ ਜਾਂਦੀ ਸੀ। ਇਸ ਤੋਂ ਬਾਅਦ ਦੋਵਾਂ ਨੇ ਡੇਟਿੰਗ ਕੀਤੀ ਤੇ ਵਿਆਹ ਕਰਵਾਉਣ ਦਾ ਫ਼ੈਸਲਾ ਵੀ ਕਰ ਲਿਆ ਸੀ ਪਰ ਗੱਲ ਸਿਰੇ ਨਹੀਂ ਚੜ੍ਹ ਸਕੀ। ਹਾਲ ਹੀ ਵਿੱਚ ਰਵੀਨਾ ਟੰਡਨ ਨੇ ਇੱਕ ਇੰਟਰਵਿਊ ਵਿੱਚ ਆਪਣੇ ਤੇ ਅਕਸ਼ੈ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

Written by  Entertainment Desk   |  May 19th 2023 05:44 PM  |  Updated: May 19th 2023 05:45 PM

ਅਕਸ਼ੈ ਕੁਮਾਰ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਬੋਲੀ ਰਵੀਨਾ ਟੰਡਨ, ਕਿਹਾ 'ਅਸੀਂ ਅੱਜ ਵੀ ਚੰਗੇ ਦੋਸਤ ਹਾਂ...'

Raveena Tandon on relationship with Akshay Kumar: ਰਵੀਨਾ ਟੰਡਨ ਇੱਕ ਅਜਿਹੀ ਅਦਾਕਾਰਾ ਹਨ ਜਿਨ੍ਹਾਂ 90 ਦੇ ਦਹਾਕੇ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆਂ। ਆਪਣੀ ਅਦਾਕਾਰੀ ਲਈ ਰਵੀਨਾ ਟੰਡਨ ਨੂੰ ਰਾਸ਼ਟਰੀ ਫ਼ਿਲਮ ਅਵਾਰਡ, ਦੋ ਫਿਲਮਫੇਅਰ ਅਵਾਰਡ ਅਤੇ ਇੱਕ ਫਿਲਮਫੇਅਰ ਓਟੀਟੀ ਅਵਾਰਡ ਮਿਲ ਚੁੱਕੇ ਹਨ। ਉਨ੍ਹਾਂ ਦੀ ਖ਼ੂਬਸੂਰਤੀ ਤੇ ਅਦਾਕਾਰੀ ਦਾ ਫੈਨਬੇਸ ਅਜੇ ਵੀ ਬਰਕਰਾਰ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਮੀਡੀਆ ਹਾਊਸ ਨੂੰ ਇੰਟਰਵਿਊ ਦਿੱਤਾ ਸੀ ਜਿਸ ਵਿੱਚ ਰਵੀਨਾ ਟੰਡਨ ਨੇ ਅਕਸ਼ੈ ਕੁਮਾਰ ਅਤੇ ਸ਼ਿਲਪਾ ਸ਼ੈੱਟੀ ਦੋਵਾਂ ਨਾਲ ਆਪਣੇ ਰਿਸ਼ਤੇ ਬਾਰੇ ਕਾਫ਼ੀ ਨਿੱਜੀ ਜਾਣਕਾਰੀ ਸਾਂਝੀ ਕੀਤੀ ਹੈ। 


ਅਕਸ਼ੈ ਨਾਲ ਆਪਣੇ ਰਿਸ਼ਤੇ ਬਾਰੇ ਅਦਾਕਾਰਾ ਨੇ ਇਹ ਖ਼ੁਲਾਸਾ ਕੀਤਾ ਕਿ ਉਹ ਅਜੇ ਵੀ ਉਨ੍ਹਾਂ ਦੇ ਬਹੁਤ ਚੰਗੇ ਦੋਸਤ ਹਨ। ਅਕਸ਼ੈ ਦੀ ਤਾਰੀਫ ਕਰਦੇ ਹੋਏ ਰਵੀਨਾ ਨੇ ਕਿਹਾ ਕਿ "ਅਕਸ਼ੈ ਅਤੇ ਮੈਂ ਅਜੇ ਵੀ ਦੋਸਤ ਹਾਂ। ਹਰ ਕੋਈ ਜ਼ਿੰਦਗੀ ਵਿੱਚ ਵੱਖੋ-ਵੱਖਰੇ ਸਫ਼ਰ ਵਿੱਚੋਂ ਲੰਘਦਾ ਹੈ, ਅਤੇ ਇਸ ਦਾ ਸਨਮਾਨ ਕਰਨਾ ਅਤੇ ਅੱਗੇ ਵਧਣਾ ਜ਼ਰੂਰੀ ਹੈ।"

ਅਦਾਕਾਰਾ ਸ਼ਿਲਪਾ ਸ਼ੈੱਟੀ ਨਾਲ ਆਪਣੇ ਰਿਸ਼ਤੇ ਬਾਰੇ ਬੋਲਦਿਆਂ ਰਵੀਨਾ ਨੇ ਕਿਹਾ ਕਿ ਉਹ ਉਨ੍ਹਾਂ ਦੀ ਬਹੁਤ ਚੰਗੀ ਦੋਸਤ ਹੋ ਜਿਸ ਨੇ ਚੰਗੇ ਤੇ ਮਾੜੇ ਸਮੇਂ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਹੈ। ਰਵੀਨਾ ਨੇ ਇਹ ਵੀ ਦੱਸਿਆ ਕਿ ਸ਼ਿਲਪਾ ਦੀ ਭੈਣ ਸ਼ਮਿਤਾ, ਸ਼ਿਲਪਾ ਅਤੇ ਉ ਸਦੇ ਪਤੀ ਅਨਿਲ ਥਡਾਨੀ ਵੀ ਪੁਰਾਣੇ ਦੋਸਤ ਹਨ। ਹਰ ਚੰਗੇ ਮਾੜੇ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਦੇਣ ਕਾਰਨ ਹੀ ਰਵੀਨਾ ਤੇ ਸ਼ਿਲਪਾ ਸ਼ੈੱਟੀ ਦੀ ਦੋਸਤੀ ਇੰਨੀ ਮਜ਼ਬੂਤ ਹੈ।


ਤੁਹਾਨੂੰ ਦਸ ਦੇਈਏ ਕਿ ਹਾਲ ਹੀ ਵਿੱਚ ਰਵੀਨਾ ਅਤੇ ਅਕਸ਼ੈ ਇੱਕ ਇਵੈਂਟ ਵਿੱਚ ਇੱਕ ਦੂਜੇ ਦੇ ਨਾਲ ਬੈਠੇ ਨਜ਼ਰ ਆਏ ਹਨ। ਇਸ ਇਵੈਂਟ ਦੌਰਾਨ ਉਨ੍ਹਾਂ ਦੋਵਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਨੇ ਕਈ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਕਿਉਂਕਿ ਦੋਵੇਂ ਸਿਤਾਰ ਬਹੁਤ ਸਮੇਂ ਬਾਅਦ ਇੱਕ ਸਟੇਜ ਉੱਤੇ ਇਕੱਠੇ ਨਜ਼ਰ ਆਏ ਸਨ। ਤੁਹਾਨੂੰ ਦਸ ਦੇਈਏ ਕਿ ਦੋਵੇਂ ਕਲਾਕਾਰ 'ਮੋਹਰਾ', ਖਿਲਾੜੀਓਂ ਕਾ ਖਿਲਾੜੀ, ਅਤੇ ਬਾਰੂਦ ਵਰਗੀਆਂ 90 ਦੇ ਦਹਾਕੇ ਦੀਆਂ ਹਿੱਟ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ।


ਹੋਰ ਪੜ੍ਹੋ: ਦੁਖਦ ਖ਼ਬਰ ! ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ  ਤੇ ਮਸ਼ਹੂਰ ਜੋਤਸ਼ੀ ਪੀ ਖੁਰਾਨਾ ਦਾ ਹੋਇਆ ਦਿਹਾਂਤ

 ਦੋਵਾਂ ਨੇ ਇੱਕ ਸਮੇਂ ਇੱਕ ਦੂਜੇ ਨੂੰ ਡੇਟ ਵੀ ਕਰ ਚੁੱਕੇ ਹਨ। ਦੋਵਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਵੀ ਕਰ ਲਿਆ ਸੀ ਤੇ ਦੋਵਾਂ ਨੇ ਮੰਗਣੀ ਵੀ ਕਰ ਲਈ ਸੀ ਪਰ ਕਹਿੰਦੇ ਹਨ ਕਿ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਤੇ ਦੋਵੇਂ ਵੱਖ ਹੋ ਗਏ। ਇਸੇ ਨੂੰ ਲੈ ਰਵੀਨਾ ਨੇ ਇੰਟਰਵਿਊ ਵਿੱਚ ਕਿਹਾ ਸੀ ਕਿ ਲੋਕ ਜ਼ਿੰਦਗੀ ਵਿਚ ਅੱਗੇ ਵਧਦੇ ਹਨ, ਜਿਸ ਵਿਚ ਤਲਾਕ ਵੀ ਸ਼ਾਮਲ ਹੈ, ਇਸ ਲਈ ਇਸ ਵਿਚ ਕੋਈ ਵੱਡੀ ਗੱਲ ਨਹੀਂ ਹੋਣੀ ਚਾਹੀਦੀ। ਦਰਅਸਲ ਜੀਵਨ ਦੇ ਉਤਾਰ ਚੜ੍ਹਾਅ ਤੋਂ ਬਾਅਦ ਵੀ ਦੋਸਤਾਨਾ ਸਬੰਧਾਂ ਨੂੰ ਬਣਾਈ ਰੱਖਣ ਦੀ ਉਨ੍ਹਾਂ ਦੀ ਯੋਗਤਾ ਫ਼ਿਲਮ ਉਦਯੋਗ ਦੇ ਅੰਦਰ ਰਵੀਨਾ ਟੰਡਨ ਦੀ ਸਮਝਦਾਰੀ  ਤੇ ਸਤਿਕਾਰ ਨੂੰ ਦਰਸਾਉਂਦੀ ਹੈ।


- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network