ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁੜੀ ਦਾ ਰੁਪਿੰਦਰ ਹਾਂਡਾ ਨੇ ਸਾਂਝਾ ਕੀਤਾ ਵੀਡੀਓ, ਲੋਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ

ਗਾਇਕਾ ਰੁਪਿੰਦਰ ਕੋਰ ਨੇ ਕੁਲਵਿੰਦਰ ਕੌਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਉਨ੍ਹਾਂ ਨੇ ਆਪਣੇ ਗੀਤ ਦੇ ਨਾਲ ਸ਼ੇਅਰ ਕੀਤਾ ਹੈ।ਦੱਸ ਦਈਏ ਕਿ ਬੀਤੇ ਦਿਨ ਚੰਡੀਗੜ੍ਹ ਏਅਰਪੋਰਟ ‘ਤੇ ਭਾਜਪਾ ਦੀ ਨਵੀਂ ਚੁਣੀ ਗਈ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਨੂੰ ਸੀਆਈਐੱਸਐੱਫ ਦੀ ਇੱਕ ਮਹਿਲਾ ਜਵਾਨ ਦੇ ਵੱਲੋਂ ਥੱਪੜ ਮਾਰਿਆ ਗਿਆ ਸੀ।

Reported by: PTC Punjabi Desk | Edited by: Shaminder  |  June 07th 2024 09:48 AM |  Updated: June 07th 2024 09:55 AM

ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁੜੀ ਦਾ ਰੁਪਿੰਦਰ ਹਾਂਡਾ ਨੇ ਸਾਂਝਾ ਕੀਤਾ ਵੀਡੀਓ, ਲੋਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ

ਗਾਇਕਾ ਰੁਪਿੰਦਰ  ਹਾਂਡਾ (Rupinder Handa) ਨੇ ਕੁਲਵਿੰਦਰ ਕੌਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਉਨ੍ਹਾਂ ਨੇ ਆਪਣੇ ਗੀਤ ਦੇ ਨਾਲ ਸ਼ੇਅਰ ਕੀਤਾ ਹੈ।ਦੱਸ ਦਈਏ ਕਿ ਬੀਤੇ ਦਿਨ ਚੰਡੀਗੜ੍ਹ ਏਅਰਪੋਰਟ ‘ਤੇ ਭਾਜਪਾ ਦੀ ਨਵੀਂ ਚੁਣੀ ਗਈ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਨੂੰ ਸੀਆਈਐੱਸਐੱਫ ਦੀ ਇੱਕ ਮਹਿਲਾ ਜਵਾਨ ਦੇ ਵੱਲੋਂ ਥੱਪੜ ਮਾਰਿਆ ਗਿਆ ਸੀ। ਇਸ ਮਹਿਲਾ ਜਵਾਨ ਦੀ ਪਛਾਣ ਕੁਲਵਿੰਦਰ ਕੌਰ ਦੇ ਤੌਰ ‘ਤੇ ਹੋਈ ਹੈ। ਉਸ ਦਾ ਕਹਿਣਾ ਸੀ ਕਿ ਜਿਸ ਵੇਲੇ ਅਦਾਕਾਰਾ ਨੇ ਬਿਆਨ ਦਿੱਤਾ ਸੀ ਉਸ ਵੇਲੇ ਧਰਨੇ ‘ਤੇ ਮੇਰੀ ਮਾਂ ਬੈਠੀ ਸੀ’ । 

ਹੋਰ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਪਿੰਕਾ ਜਰਗ, ਬਿਨ੍ਹਾਂ ਲੱਤ ਦੇ ਸ਼ਖਸ ਨੂੰ ਲਾਇਆ ਦੌੜਣ

  ਵੀਡੀਓ ‘ਤੇ ਸੋਸ਼ਲ ਮੀਡੀਆ ਯੂਜ਼ਰਸ ਦੇ ਰਿਐਕਸ਼ਨ 

ਜਿਉਂ ਹੀ ਰੁਪਿੰਦਰ ਹਾਂਡਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਸੋਸ਼ਲ ਮੀਡੀਆ ਯੂਜ਼ਰਸ ਨੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ । ਇੱਕ ਯੂਜ਼ਰ ਨੇ ਲਿਖਿਆ ‘ਸਿਰਫ਼ ਵੀਡੀਓ ਜਾਂ ਫੋਟੋ ਪਾਉਣ ਦੇ ਨਾਲ ਕੁਝ ਨਹੀਂ ਹੋਣਾ,ਉਨ੍ਹਾਂ ਦੇ ਪਿੱਛੇ ਵੀ ਖੜਣਾ ਪੈਣਾ’।

ਇੱਕ ਹੋਰ ਨੇ ਲਿਖਿਆ ‘ਸ਼ੇਅਰ ਕਰ ਰਹੇ ਹੋ ਉਸ ਦੀ ਖਬਰ ਵੀ ਲਾ ਦਿੰਦੇ ਜਿਸਦੇ ਮਾਰੀ ਆ ਚਪੇੜ’ ।ਇੱਕ ਹੋਰ ਨੇ ਲਿਖਿਆ ‘ਮੈਂ ਜਾਣਦਾ ਹੈ, ਉਸ ਨੇ ਵਧੀਆ ਕੀਤਾ ਹੈ’।ਇਸ ਤੋਂ ਇਲਾਵਾ ਹੋਰ ਵੀ ਕਈ ਕਮੈਂਟਸ ਯੂਜ਼ਰਸ ਨੇ ਕੀਤੇ ਹਨ ।

ਕੰਗਨਾ ਰਣੌਤ ਨੇ ਦਿੱਤਾ ਸੀ ਬਿਆਨ

ਕਿਸਾਨ ਅੰਦੋਲਨ ਦੇ ਦੌਰਾਨ ਕੰਗਨਾ ਰਣੌਤ ਨੇ ਕਿਸਾਨਾਂ ਦੇ ਖਿਲਾਫ ਘਟੀਆ ਬਿਆਨਬਾਜ਼ੀ ਕੀਤੀ ਸੀ। ਇਸ ਦੌਰਾਨ ਕੰਗਨਾ ਆਪਣੇ ਬਿਆਨਾਂ ‘ਚ ਅਕਸਰ ਕਿਸਾਨਾਂ ਨੂੰ ਖਾਲਿਸਤਾਨੀ ਦੱਸਦੀ ਸੀ ਅਤੇ ਧਰਨੇ ‘ਚ ਬੈਠੀਆਂ ਬਜ਼ੁਰਗ ਬੀਬੀਆਂ ਨੂੰ ਕਹਿੰਦੀ ਸੀ ਕਿ ਉਹ ੨੦੦-੨੦੦ ਰੁਪਏ ਦਿਹਾੜੀ ‘ਤੇ ਲਿਆ ਕੇ ਬਿਠਾਈਆਂ ਗਈਆਂ ਹਨ ।   

 

- PTC PUNJABI


Popular Posts