Saif Ali Khan: ਸੈਫ ਅਲੀ ਖ਼ਾਨ ਕਰੀਨਾ ਤੇ ਬੱਚਿਆਂ ਨਾਲ ਅਫਰੀਕਾ ਤੋਂ ਪਰਤੇ, ਅਦਾਕਾਰ ਦਾ ਕਲੀਨ ਸ਼ੇਵਨ ਹੋ ਰਿਹਾ ਹੈ ਵਾਇਰਲ ਖੂਬਸੂਰਤ

ਅਫਰੀਕਾ 'ਚ ਛੁੱਟੀਆਂ ਬਿਤਾਉਣ ਤੋਂ ਬਾਅਦ ਸੈਫ ਅਲੀ ਖਾਨ-ਕਰੀਨਾ ਕਪੂਰ ਆਪਣੇ ਬੱਚਿਆਂ ਨਾਲ ਮੁੰਬਈ ਪਰਤ ਆਏ ਹਨ। ਇਸ ਦੇ ਨਾਲ ਹੀ ਅਦਾਕਾਰ ਦਾ ਕਲੀਨ ਸ਼ੇਵਨ ਲੁੱਕ ਵਾਇਰਲ ਹੋ ਰਿਹਾ ਹੈ

Written by  Pushp Raj   |  March 22nd 2023 06:41 PM  |  Updated: March 22nd 2023 06:41 PM

Saif Ali Khan: ਸੈਫ ਅਲੀ ਖ਼ਾਨ ਕਰੀਨਾ ਤੇ ਬੱਚਿਆਂ ਨਾਲ ਅਫਰੀਕਾ ਤੋਂ ਪਰਤੇ, ਅਦਾਕਾਰ ਦਾ ਕਲੀਨ ਸ਼ੇਵਨ ਹੋ ਰਿਹਾ ਹੈ ਵਾਇਰਲ ਖੂਬਸੂਰਤ

Saif Ali Khan Clean Shaved: ਬਾਲੀਵੁੱਡ ਅਭਿਨੇਤਾ ਸੈਫ ਅਲੀ ਖ਼ਾਨ 52 ਸਾਲ ਦੇ ਹੋ ਗਏ ਹਨ। ਹਾਲਾਂਕਿ ਹੁਣ ਵੀ ਉਹ ਆਪਣੇ ਲੁੱਕ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਉਹ ਅੱਜ ਵੀ ਕਾਫੀ ਹੈਂਡਸਮ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ  ਹੁਣ ਉਨ੍ਹਾਂ ਦਾ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਕਲੀਨ ਸ਼ੇਵ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਹ ਲੁੱਕ ਵੀ ਉਨ੍ਹਾਂ ਨੂੰ ਕਾਫੀ ਸੂਟ ਕਰ ਰਹੀ ਹੈ।

ਹਾਲ ਹੀ 'ਚ ਸੈਫ ਅਲੀ ਖ਼ਾਨ ਪਤਨੀ ਕਰੀਨਾ ਕਪੂਰ ਅਤੇ ਆਪਣੇ ਦੋ ਬੱਚਿਆਂ ਨਾਲ ਛੁੱਟੀਆਂ ਦਾ ਆਨੰਦ ਲੈਣ ਅਫਰੀਕਾ ਗਏ ਸਨ, ਜਿੱਥੇ ਜਾਣ ਤੋਂ ਬਾਅਦ ਉਨ੍ਹਾਂ ਨੇ ਕਲੀਵ ਸ਼ੇਵ ਕਰਵਾਈ ਸੀ। ਇਸ ਦੀ ਇੱਕ ਤਸਵੀਰ ਕਰੀਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਸੀ, ਜੋ ਹੁਣ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਫੋਟੋ 'ਚ ਸੈਫ ਜੀਨਸ ਅਤੇ ਸਵੈਟ ਸ਼ਰਟ ਪਹਿਨੇ ਨਜ਼ਰ ਆ ਰਹੇ ਹਨ ਅਤੇ ਇਸ ਲੁੱਕ 'ਚ ਕਾਫੀ ਸ਼ਾਨਦਾਰ ਲੱਗ ਰਹੇ ਹਨ।

ਅਫਰੀਕਾ ਤੋਂ ਛੁੱਟੀਆਂ ਮਨਾ ਕੇ ਪਰਤੇ ਸੈਫ-ਕਰੀਨਾ

ਬੀਤੀ ਰਾਤ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਆਪਣੇ ਬੱਚਿਆਂ ਨਾਲ ਛੁੱਟੀਆਂ ਮਨਾ ਕੇ ਮੁੰਬਈ ਪਰਤੇ ਹਨ। ਇਨ੍ਹਾਂ ਸਾਰਿਆਂ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਸੈਫ ਅਲੀ ਖ਼ਾਨ ਦੇ ਲੁੱਕ ਕਾਰਨ ਕਾਫੀ ਚਰਚਾ 'ਚ ਹੈ। ਸੈਫ ਅਲੀ ਖਾਨ ਦਾ ਕਲੀਨ ਸ਼ੇਵਨ ਲੁੱਕ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਸੈਫ ਅਲੀ ਖ਼ਾਨ ਬਿਨਾਂ ਦਾੜ੍ਹੀ ਦੇ ਹੋਰ ਵੀ ਜਵਾਨ ਲੱਗ ਰਹੇ ਹਨ।

ਹੋਰ ਪੜ੍ਹੋ: Kapil Sharma: ਕਪਿਲ ਸ਼ਰਮਾ ਨੇ ਸਾਂਝਾ ਕੀਤਾ ਆਪਣੀ ਨਾਲ ਜੁੜਿਆ ਮਜ਼ੇਦਾਰ ਕਿੱਸਾ, ਜਾਣੋ ਕੀ ਹੋਇਆ ਜਦੋਂ ਲੰਡਨ 'ਚ ਕਪਿਲ ਦੀ ਮਾਂ ਨੂੰ ਨਹੀਂ ਪਛਾਣ ਸਕੇ ਫੈਨਜ਼  

ਸੈਫ ਅਤੇ ਕਰੀਨਾ ਕਪੂਰ ਦਾ ਵਰਕਫਰੰਟ

ਹਾਲਾਂਕਿ ਜੇਕਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸੈਫ ਆਖਰੀ ਵਾਰ ਰਿਤਿਕ ਰੋਸ਼ਨ ਨਾਲ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ਵਿਕਰਮ ਵੇਧਾ ਵਿੱਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਉਨ੍ਹਾਂ ਦੀ ਅਗਲੀ ਫਿਲਮ ਆਦਿਪੁਰਸ਼ ਹੈ, ਜਿਸ 'ਚ ਉਹ ਨੈਗੇਟਿਵ ਰੋਲ 'ਚ ਨਜ਼ਰ ਆਉਣਗੇ। ਫਿਲਮ 'ਚ ਪ੍ਰਭਾਸ ਅਤੇ ਕ੍ਰਿਤੀ ਸੈਨਨ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਹ ਫਿਲਮ ਕਾਫੀ ਸਮੇਂ ਤੋਂ ਚਰਚਾ 'ਚ ਹੈ। ਜਦਕਿ ਕਰੀਨਾ ਜਲਦ ਹੀ 'ਦਿ ਕਰੂ' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network