Kapil Sharma: ਕਪਿਲ ਸ਼ਰਮਾ ਨੇ ਸਾਂਝਾ ਕੀਤਾ ਆਪਣੀ ਨਾਲ ਜੁੜਿਆ ਮਜ਼ੇਦਾਰ ਕਿੱਸਾ, ਜਾਣੋ ਕੀ ਹੋਇਆ ਜਦੋਂ ਲੰਡਨ 'ਚ ਕਪਿਲ ਦੀ ਮਾਂ ਨੂੰ ਨਹੀਂ ਪਛਾਣ ਸਕੇ ਫੈਨਜ਼

ਕਪਿਲ ਸ਼ਰਮਾ ਨੇ ਹਾਲ ਹੀ 'ਚ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ' 'ਚ ਦੱਸਿਆ ਸੀ ਕਿ ਜਦੋਂ ਉਹ ਇੱਕ ਵਾਰ ਆਪਣੀ ਮਾਂ ਨਾਲ ਲੰਡਨ ਗਏ ਸਨ ਤਾਂ ਕੁਝ ਮਹਿਲਾ ਫੈਨਜ਼ ਨੇ ਉਨ੍ਹਾਂ ਦੀ ਮਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਦੀ ਮਾਂ ਨੇ ਜੋ ਕੀਤਾ ਉਹ ਬੇਹੱਦ ਦਿਲਚਸਪ ਹੈ।

Reported by: PTC Punjabi Desk | Edited by: Pushp Raj  |  March 22nd 2023 06:13 PM |  Updated: March 22nd 2023 06:14 PM

Kapil Sharma: ਕਪਿਲ ਸ਼ਰਮਾ ਨੇ ਸਾਂਝਾ ਕੀਤਾ ਆਪਣੀ ਨਾਲ ਜੁੜਿਆ ਮਜ਼ੇਦਾਰ ਕਿੱਸਾ, ਜਾਣੋ ਕੀ ਹੋਇਆ ਜਦੋਂ ਲੰਡਨ 'ਚ ਕਪਿਲ ਦੀ ਮਾਂ ਨੂੰ ਨਹੀਂ ਪਛਾਣ ਸਕੇ ਫੈਨਜ਼

Kapil Sharma Mother: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਜ਼ਵੀਗਾਟੋ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਕਪਿਲ ਸ਼ਰਮਾ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਹਾਲ ਹੀ ਵਿੱਚ ਕਪਿਲ ਨੇ ਆਪਣੀ ਮਾਂ ਨਾਲ ਜੁੜਿਆ ਇੱਕ ਕਿੱਸਾ ਫੈਨਜ਼ ਨਾਲ ਸਾਂਝਾ ਕੀਤਾ ਹੈ ਜੋ ਕਿ ਲੰਡਨ ਵਿੱਚ ਵਾਪਰਿਆ ਸੀ  

ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੀ ਕਾਫੀ ਚਰਚਾ ਵਿੱਚ ਹੈ। ਇਸ ਦੀ ਪ੍ਰਸਿੱਧੀ ਦੇ ਨਾਲ-ਨਾਲ ਕਾਮੇਡੀਅਨ ਦੀ ਫੈਨ ਫਾਲੋਇੰਗ ਵੀ ਵੱਧ ਰਹੀ ਹੈ। ਕਪਿਲ ਸ਼ਰਮਾ ਦੀ ਮਾਂ ਵੀ ਬਹੁਤ ਮਸ਼ਹੂਰ ਹੋ ਗਈ ਹੈ ਕਿਉਂਕਿ ਉਹ ਸ਼ੋਅ ਦੇ ਹਰ ਐਪੀਸੋਡ ਦਾ ਹਿੱਸਾ ਹਨ।

 ਹੁਣ ਹਾਲਾਤ ਇਹ ਹਨ ਕਿ ਲੋਕ ਕਪਿਲ ਦੇ ਨਾਲ-ਨਾਲ ਉਨ੍ਹਾਂ ਦੀ ਮਾਂ ਨੂੰ ਵੀ ਪਛਾਣਦੇ ਹਨ, ਪਰ ਲੰਡਨ 'ਚ ਕਪਿਲ ਸ਼ਰਮਾ ਦੀ ਫੀਮੇਲ ਫੈਨਜ਼ ਨੇ ਕੁਝ ਅਜਿਹਾ ਕਰ ਦਿੱਤਾ ਜਿਸ ਨਾਲ ਕਾਮੇਡੀਅਨ ਦੀ ਮਾਂ ਈਰਖਾ ਹੋ ਗਈ। ਫਿਰ ਉਨ੍ਹਾਂ ਨੇ ਕੀ ਕੀਤਾ, ਇਸ ਦਾ ਖੁਲਾਸਾ ਹਾਲ ਹੀ 'ਚ 'ਦਿ ਕਪਿਲ ਸ਼ਰਮਾ ਸ਼ੋਅ' ਦੇ ਇੱਕ ਐਪੀਸੋਡ 'ਚ ਕਪਿਲ ਨੇ ਖ਼ੁਦ ਕੀਤਾ ਸੀ।'

ਕਪਿਲ ਸ਼ਰਮਾ ਨੇ ਦੱਸਿਆ ਕਿ ਇੱਕ ਵਾਰ ਜਦੋਂ ਉਹ ਆਪਣੀ ਮਾਂ ਨਾਲ ਲੰਡਨ ਗਏ ਤਾਂ ਉੱਥੇ ਉਨ੍ਹਾਂ ਦੀ ਮਾਂ ਬੇਹੱਦ ਗੁੱਸੇ ਹੋ ਗਈ। ਕਿਉਂਕਿ ਕਪਿਲ ਦੀ ਕੁਝ ਫੀਮੇਲ ਫੈਨਜ਼ ਦਾ ਇੱਕ ਗਰੁੱਪ ਉਨ੍ਹਾਂ ਕੋਲ ਆਇਆ ਅਤੇ ਕਪਿਲ ਸ਼ਰਮਾ ਨਾਲ ਤਸਵੀਰਾਂ ਖਿੱਚਣ ਲੱਗਾ। ਇਸ ਦੌਰਾਨ ਕਪਿਲ ਦੀ ਫੀਮੇਲ ਫੈਨਜ਼ ਉਨ੍ਹਾਂ ਦੀ ਮਾਂ ਨੂੰ ਨਜ਼ਰਅੰਦਾਜ਼ ਕਰਕੇ ਚੱਲੇ ਗਏ। ਜਾਂ ਇੰਝ ਕਹਿ ਲਓ ਕਿ ਉਹ ਪਛਾਣ ਨਹੀਂ ਸਕੀ ਕਿ ਉਹ ਕਪਿਲ ਸ਼ਰਮਾ ਦੀ ਮਾਂ ਹੈ। ਇਹ ਗੱਲ ਕਪਿਲ ਦੀ ਮਾਂ ਨੂੰ ਬੇਹੱਦ ਬੁਰੀ ਲੱਗੀ।

ਜਿਵੇਂ ਹੀ ਕਪਿਲ ਨੇ ਆਪਣੀ ਮਾਂ ਨੂੰ ਉਦਾਸ ਤੇ ਨਿਰਾਸ਼ ਹੁੰਦੇ ਵੇਖਿਆ। ਕਪਿਲ ਨੇ ਮੁੜ ਆਪਣੀ ਫੀਮੇਲ ਫੈਨਜ਼ ਨੂੰ ਵਾਪਿਸ ਬੁਲਾਇਆ ਤਾਂ ਉਨ੍ਹਾਂ ਨੇ ਕਿਹਾ, "ਹੈਲੋ ਆਂਟੀ, ਤੁਸੀਂ ਇੱਥੇ ਹੋ।" ਕਪਿਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਨੂੰ ਇਹ ਸਭ ਬੁਹਤ ਪਸੰਦ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਉਮਰ 'ਚ ਉਹ ਵੀ ਸਟਾਰ ਬਣ ਚੁੱਕੀ ਹੈ। 

ਹੋਰ ਪੜ੍ਹੋ: Karan Aujla: ਕਰਨ ਔਜਲਾ ਨੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਪੋਸਟ, ਕਿਹਾ- ਪੰਜਾਬ ਦੀਆਂ ਮਾਵਾਂ ਦਾ ਕੀ ਕਸੂਰ

ਕਪਿਲ ਸ਼ਰਮਾ ਨੇ ਇਹ ਵੀ ਦੱਸਿਆ ਕਿ ਹੁਣ ਜਦੋਂ ਤੋਂ ਉਨ੍ਹਾਂ ਦੀ ਮਾਂ ਸ਼ੋਅ 'ਤੇ ਆਉਂਦੀ ਹੈ ਤਾਂ ਲੇਖਕ ਵੀ 'ਦਿ ਕਪਿਲ ਸ਼ਰਮਾ ਸ਼ੋਅ' 'ਚ ਕੋਈ ਵੀ ਵਿਵਾਦਤ ਗੱਲ ਸ਼ੇਅਰ ਨਹੀਂ ਕਰਦੇ। ਕਪਿਲ ਨੇ ਦੱਸਿਆ ਕਿ ਹੁਣ ਉਨ੍ਹਾਂ ਦਾ ਸ਼ੋਅ ਪੂਰੀ ਤਰ੍ਹਾਂ ਪਰਿਵਾਰਕ ਸ਼ੋਅ ਬਣ ਗਿਆ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network