Karan Aujla: ਕਰਨ ਔਜਲਾ ਨੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਪੋਸਟ, ਕਿਹਾ- ਪੰਜਾਬ ਦੀਆਂ ਮਾਵਾਂ ਦਾ ਕੀ ਕਸੂਰ

ਪੰਜਾਬੀ ਗਾਇਕ ਕਰਨ ਔਜਲਾ ਆਪਣੇ ਗੀਤਾਂ ਦੇ ਨਾਲ-ਨਾਲ ਆਪਣੇ ਖੁਸ਼ਮਿਜ਼ਾਜ਼ ਸੁਭਾਅ ਲਈ ਵੀ ਮਸ਼ਹੂਰ ਹਨ। ਹਾਲ ਹੀ ਵਿੱਚ ਕਰਨ ਔਜਲਾ ਨੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਇੱਕ ਨਵੀਂ ਪੋਸਟ ਸਾਂਝੀ ਕੀਤੀ ਹੈ। ਕਰਨ ਔਜਲਾ ਦੀ ਇਸ ਪੋਸਟ ਨੂੰ ਪੜ੍ਹ ਕੇ ਫੈਨਜ਼ ਭਾਵੁਕ ਹੋ ਗਏ।

Reported by: PTC Punjabi Desk | Edited by: Pushp Raj  |  March 22nd 2023 05:12 PM |  Updated: March 22nd 2023 05:29 PM

Karan Aujla: ਕਰਨ ਔਜਲਾ ਨੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਪੋਸਟ, ਕਿਹਾ- ਪੰਜਾਬ ਦੀਆਂ ਮਾਵਾਂ ਦਾ ਕੀ ਕਸੂਰ

Karan Aujla emotional post: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਪਣੀ ਦਮਦਾਰ ਗਾਇਕੀ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਗਾਇਕ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ। ਆਪਣੀ ਇਸ ਪੋਸਟ 'ਚ ਉਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਬਾਰੇ ਵੱਡੀ ਗੱਲ ਆਖੀ ਹੈ, ਆਓ ਜਾਣਦੇ ਹਾਂ ਕਿ ਗਾਇਕ ਨੇ ਕੀ ਕਿਹਾ। 

ਦੱਸ ਦਈਏ ਕਿ ਗਾਇਕ ਕਰਨ ਔਜਲਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਰੁਬਰੂ ਹੁੰਦੇ ਹਨ। ਉਹ ਅਕਸਰ ਫੈਨਜ਼ ਨੂੰ ਆਪਣੀ ਜ਼ਿੰਦਗੀ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟਸ ਸ਼ੇਅਰ ਕਰਦੇ ਹਨ। 

ਹਾਲ ਹੀ ਵਿੱਚ ਕਰਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਇੱਕ ਪੋਸਟ ਪਾਈ ਹੈ। ਇਸ ਪੋਸਟ ਵਿੱਚ ਉਹ ਪੰਜਾਬ ਦੇ ਵਿਗੜੇ ਹੋਏ ਹਾਲਾਤਾਂ ਬਾਰੇ ਗੱਲ ਕਰ ਰਹੇ ਹਨ। ਇਸ ਵਿੱਚ ਉਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਬਾਰੇ ਵੀ ਖ਼ਾਸ ਤੌਰ 'ਤੇ ਗੱਲ ਕੀਤੀ ਹੈ। 

ਗਾਇਕ ਨੇ ਆਪਣੀ ਇੰਸਟਾ ਸਟੋਰੀ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, " ਬਿਨਾਂ ਸੋਚੇ ਤੁਰਿਆ ਨੂੰ ਨੇੜੇ ਕੀ ਤੇ ਦੂਰ ਕੀ... ਪਹਿਲਾਂ ਦੁੱਖ ਭੁੱਲਿਆ ਨੀ, ਹੋਰ ਹੋਣਾ ਚੂਰ ਕੀ... ਉਨੂੰ ਹੀ ਪਤਾ ਹੁੰਦਾ ਜਿਹੜਾ ਹੁੰਦਾ, ਮਜ਼ਬੂਰ ਕੀ... ਪੰਜਾਬ ਤੇ ਪੰਜਾਬ ਦੀਆਂ ਮਾਵਾਂ ਦਾ ਕਸੂਰ ਕੀ ?"

ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਮਾਵਾਂ ਬਾਰੇ ਕੀਤੀ ਗਈ ਇਹ ਪੋਸਟ ਪੜ੍ਹ ਕੇ ਫੈਨਜ਼ ਭਾਵੁਕ ਹੋ ਗਏ। ਵੱਡੀ ਗਿਣਤੀ 'ਚ ਫੈਨਜ਼ ਔਜਲਾ ਦੀ ਇਸ ਪੋਸਟ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆਏ। 

ਹੋਰ ਪੜ੍ਹੋ: Mrunal Thakur: ਮ੍ਰਿਣਾਲ ਠਾਕੁਰ ਦੀ ਅਜਿਹੀ ਹਾਲਤ ਵੇਖ ਕੇ ਫੈਨਜ਼ ਹੋਏ ਹੈਰਾਨ, ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ 

ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਕਰਨ ਔਜਲਾ ਉਨ੍ਹਾਂ ਕਲਾਕਾਰਾਂ ਚੋਂ ਇੱਕ ਹਨ,  ਜੋ ਆਪਣੀ ਮਿਹਨਤ ਸਦਕਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਕਰਨ ਨੇ ਪੌਲੀਵੁੱਡ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ਵਿੱਚ ਔਜਲਾ ਦੀ ਨਵੀਂ ਐਲਬਮ ਈਪੀ Four You ਰਿਲੀਜ਼ ਹੋਈ। ਜਿਸ ਨੂੰ ਫੈਨਜ਼ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਤੋਂ ਇਲਾਵਾ ਕਰਨ ਨੇ ਆਪਣੀ ਗੀਤ YEAH NAAH ਰਿਲੀਜ਼ ਕੀਤਾ ਜੋ ਕਿ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network