ਭੈਣ ਸੋਹਾ ਅਲੀ ਖ਼ਾਨ ਦੇ ਨਾਲ ਸੈਫ ਅਲੀ ਖ਼ਾਨ ਦੀ ਹੈ ਬਹੁਤ ਵਧੀਆ ਬਾਂਡਿੰਗ, ਵੇਖੋ ਤਸਵੀਰਾਂ

Written by  Shaminder   |  January 29th 2024 02:38 PM  |  Updated: January 29th 2024 02:38 PM

ਭੈਣ ਸੋਹਾ ਅਲੀ ਖ਼ਾਨ ਦੇ ਨਾਲ ਸੈਫ ਅਲੀ ਖ਼ਾਨ ਦੀ ਹੈ ਬਹੁਤ ਵਧੀਆ ਬਾਂਡਿੰਗ, ਵੇਖੋ ਤਸਵੀਰਾਂ

ਸੈਫ ਅਲੀ ਖ਼ਾਨ (Saif Ali khan) ਜਿਨ੍ਹਾਂ ਨੂੰ ਬੀਤੇ ਦਿਨੀਂ ਸ਼ੂਟਿੰਗ ਦੇ ਦੌਰਾਨ ਸੱਟ ਲੱਗ ਗਈ ਸੀ । ਉਨ੍ਹਾਂ ਦੇ ਮੋਢੇ ਤੇ ਗੋਡੇ ‘ਤੇ ਸੱਟ ਲੱਗ ਗਈ ਸੀ। ਜਿਸ ਤੋਂ ਬਾਅਦ ਲੱਗਦਾ ਹੈ ਕਿ ਉਹ ਹੁਣ ਆਪਣੀ ਸੱਟ ਤੋਂ ਉੱਭਰ ਰਹੇ ਹਨ ।ਸੈਫ ਅਲੀ ਖ਼ਾਨ ਦੀ ਆਪਣੀ ਭੈਣ ਸੋਹਾ ਅਲੀ ਖ਼ਾਨ (Soha Ali khan) ਦੇ ਨਾਲ  ਬਹੁਤ ਵਧੀਆ ਬਾਂਡਿੰਗ ਹੈ। ਅਕਸਰ ਭੈਣ ਭਰਾ ਦੀਆਂ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਦੇ ਇੱਕਠੇ ਘੁੰਮਣ ਦੇ ਲਈ ਚਲੇ ਜਾਂਦੇ ਹਨ ਅਤੇ ਕਦੇ ਉਹ ਭੈਣ ਸੋਹਾ ਦੇ ਨਾਲ ਸ਼ੌਪਿੰਗ ਕਰਦੇ ਹੋਏ ਨਜ਼ਰ ਆਉਂਦੇ ਹਨ ।

Saif Ali khan And Soha.jpg

ਹੋਰ ਪੜ੍ਹੋ :ਸੋਹੇਲ ਖ਼ਾਨ ਨੇ ਆਪਣੀ ਮਾਂ ਦੇ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ 

ਅੱਜ ਅਸੀਂ ਤੁਹਾਨੂੰ ਕੁਝ ਤਸਵੀਰਾਂ ਅਤੇ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿੱਥੇ ਦੋਵਾਂ ਦੀ ਵਧੀਆ ਬਾਂਡਿੰਗ ਵੇਖਣ ਨੂੰ ਮਿਲ ਰਹੀ ਹੈ। ਸੋਸ਼ਲ ਮੀਡੀਆ ‘ਤੇ ਭੈਣ ਭਰਾ ਇੱਕ ਵੀਡੀਓ ਜੋ ਕਿ ਕਾਫੀ ਪੁਰਾਣਾ ਹੈ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਹਾ ਅਲੀ ਖ਼ਾਨ ਆਪਣੇ ਭਰਾ ਦੇ ਨਾਲ ਕੁਝ ਖਿਡੌਣਿਆਂ ਦੀ ਖਰੀਦਦਾਰੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਭੈਣ ਭਰਾ ਦੀ ਇਸ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।

Saif Ali khan and soha Ali khan.jpg ਬੀਤੇ ਦਿਨੀਂ ਸੈਫ ਅਲੀ ਖ਼ਾਨ ਨੂੰ ਲੱਗੀ ਸੀ ਸੱਟ 

ਦੱਸ ਦਈਏ ਕਿ ਅਦਾਕਾਰ ਸੈਫ ਅਲੀ ਖ਼ਾਨ ਸ਼ੂਟਿੰਗ ਦੇ ਦੌਰਾਨ ਸੱਟ ਲੱਗਜ਼ ਕਾਰਨ ਹਸਪਤਾਲ ‘ਚ ਭਰਤੀ ਸਨ । ਸੈਫ ਅਲੀ ਖ਼ਾਨ ਦੀ ਸਰਜਰੀ ਕਰਵਾਈ ਗਈ ਸੀ। ਜਿਸ ਤੋਂ ਬਾਅਦ ਉਹ ਹੁਣ ਠੀਕ ਲੱਗ ਰਹੇ ਹਨ । ਇਲਾਜ ਤੋਂ ਬਾਅਦ ਉਨ੍ਹਾਂ ਨੇ ਆਪਣੇ ਫੈਨਸ ਤੇ ਸ਼ੁਭ ਇੱਛਾਵਾਂ ਭੇਜਣ ਵਾਲੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਵੀ ਕੀਤਾ ਸੀ। 

Saif Ali khan with taimur.jpg

ਸੈਫ ਅਲੀ ਖ਼ਾਨ ਦੀ ਨਿੱਜੀ ਜ਼ਿੰਦਗੀ 

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸੈਫ ਅਲੀ ਨੇ ਕਰੀਨਾ ਕਪੂਰ ਦੇ ਨਾਲ ਦੂਜਾ ਵਿਆਹ ਕਰਵਾਇਆ ਹੈ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਪੁੱਤਰ ਹੋਏ ਹਨ । ਤੈਮੂਰ ਅਲੀ ਖ਼ਾਨ ਅਤੇ ਜੇਹ ਅਲੀ ਖ਼ਾਨ । ਜਿਨ੍ਹਾਂ ਦੇ ਨਾਲ ਅਕਸਰ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਨੇ 2013‘ਚ ਵਿਆਹ ਕਰਵਾਇਆ ਸੀ । ਇਸ ਤੋਂ ਪਹਿਲਾਂ ਸੈਫ ਅਲੀ ਖ਼ਾਨ ਅਦਾਕਾਰਾ ਅੰਮ੍ਰਿਤਾ ਸਿੰਘ ਦੇ ਨਾਲ ਵਿਆਹੇ ਹੋਏ ਸਨ । ਪਰ ਕੁਝ ਸਮਾਂ ਪਹਿਲਾਂ ਇਹ ਜੋੜੀ ਇੱਕ ਦੂਜੇ ਤੋਂ ਵੱਖ ਹੋ ਗਈ ਸੀ ।ਅੰਮ੍ਰਿਤਾ ਸਿੰਘ ਤੋਂ ਸੈਫ ਅਲੀ ਖ਼ਾਨ ਦੇ ਦੋ ਬੱਚੇ ਹਨ ਸਾਰਾ ਅਲੀ ਖ਼ਾਨ ਅਤੇ ਪੁੱਤਰ ਇਬ੍ਰਾਹੀਮ ਖ਼ਾਨ ।

 

 

 

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network