ਸੰਜੇ ਦੱਤ ਬਾਰੇ ਸਾਇਰਾ ਬਾਨੋ ਨੇ ਕੀਤਾ ਖੁਲਾਸਾ, ਕਿਹਾ ‘ਮੇਰੇ ਨਾਲ ਵਿਆਹ ਕਰਨਾ ਚਾਹੁੰਦੇ ਸਨ ਸੰਜੇ ਦੱਤ’
ਸੰਜੇ ਦੱਤ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਬਾਲੀਵੁੱਡ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ । ਅਦਾਕਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਿਹਾ ਹੈ। ਹੁਣ ਅਦਾਕਾਰਾ ਸਾਇਰਾ ਬਾਨੋ ਨੇ ਸੰਜੇ ਦੱਤ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਸੰਜੇ ਦੱਤ ਬਾਰੇ ਸਾਇਰਾ ਬਾਨੋ ਨੇ ਕੀਤਾ ਖੁਲਾਸਾ, ਕਿਹਾ ‘ਮੇਰੇ ਨਾਲ ਵਿਆਹ ਕਰਨਾ ਚਾਹੁੰਦੇ ਸਨ ਸੰਜੇ ਦੱਤ’
ਸੰਜੇ ਦੱਤ (Sanjay Dutt) ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਬਾਲੀਵੁੱਡ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ । ਅਦਾਕਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਿਹਾ ਹੈ। ਹੁਣ ਅਦਾਕਾਰਾ ਸਾਇਰਾ ਬਾਨੋ ਨੇ ਸੰਜੇ ਦੱਤ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਸਾਇਰਾ ਬਾਨੋ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਪੋਸਟ ਸਾਂਝੀ ਕਰਦੇ ਹੋਏ ਸੰਜੇ ਦੱਤ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਸ ਵੇਲੇ ਨੂੰ ਵੀ ਯਾਦ ਕੀਤਾ ਹੈ ਜਦੋਂ ਸੰਜੇ ਦੱਤ ਆਪਣੇ ਮਾਪਿਆਂ ਦੇ ਨਾਲ ਉਨ੍ਹਾਂ ਦੇ ਘਰ ਆਇਆ ਕਰਦੇ ਸਨ ।
ਹੋਰ ਪੜ੍ਹੋ : ਪੰਜਾਬ ਦੇ ਮੋਗਾ ਦਾ ਰਹਿਣ ਵਾਲੇ ਸੋਨੂੰ ਸੂਦ 5 ਹਜ਼ਾਰ ਰੁਪਏ ਲੈ ਕੇ ਗਏ ਸਨ ਮੁੰਬਈ, ਕਰੋੜਾਂ ਦੇ ਹਨ ਮਾਲਕ, ਜਨਮ ਦਿਨ ‘ਤੇ ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਇੱਕ ਵਾਰ ਸੰਜੇ ਦੱਤ ਨੇ ਸਾਇਰਾ ਬਾਨੋ ਨੂੰ ਕਿਹਾ ਸੀ ਕਿ ਉਹ ਸਾਇਰਾ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ । ਸਾਇਰਾ ਬਾਨੋ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਸਾਇਰਾ ਨੇ ਦਿਲੀਪ ਕੁਮਾਰ ਦੇ ਨਾਲ ਸੰਜੇ ਦੱਤ ਦੀ ਇੱਕ ਅਣਵੇਖੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਸੰਜੇ ਦੱਤ ਹਮੇਸ਼ਾ ਹੀ ਸਾਡੇ ਲਈ ਇੱਕ ਪਰਿਵਾਰ ਦੀ ਤਰ੍ਹਾਂ ਰਹੇ ਹਨ।

ਮੇਰਾ ਪੂਰਾ ਪਰਿਵਾਰ, ਅੰਮਾ ਜੀ ਤੋਂ ਲੈ ਕੇ ਆਪਾ ਜੀ, ਸਾਹਿਬ ਅਤੇ ਮੈਂ, ਅਸੀਂ ਸਭ ਨੇ ਉਸ ਨੂੰ ਇੱਕ ਛੋਟੇ ਬੱਚੇ ਤੋਂ ਲੈ ਕੇ ਇੱਕ ਸ਼ਾਨਦਾਰ ਵਿਅਕਤੀ ਦੇ ਰੂਪ ‘ਚ ਵੱਧਦੇ ਹੋਏ ਵੇਖਿਆ ਹੈ। ਸਾਇਰਾ ਨੇ ਅੱਗੇ ਲਿਖਿਆ ‘ਜਦੋਂ ਨਰਗਿਸ ਜੀ ਸਾਡੇ ਘਰ ਆਉਂਦੇ ਸਨ ਤਾਂ ਇਹ ਪਿਆਰਾ ਜਿਹਾ ਬੱਚਾ…ਤਾਂ ਨਰਗਿਸ ਜੀ ਕਹਿੰਦੀ ਸਨ ‘ਚੱਲੋ ਸਾਇਰਾ ਜੀ ਨੂੰ ਬੋਲੋ ਜੋ ਤੁਸੀਂ ਮੈਨੂੰ ਦੱਸਦੇ ਹੁੰਦੇ ਹੋ । ਤਾਂ ਸੰਜੂ ਮੇਰੇ ਵੱਲ ਵੇਖਦੇ ਤੇ ਕਹਿੰਦੇ ਮੈਂ ਸ਼ੈਲਾ ਬਾਨੋ ਨਾਲ ਵਿਆਹ ਕਰਾਂਗਾ’। ਸਾਇਰਾ ਬਾਨੋ ਨੇ ਸੰਜੇ ਦੱਤ ਦੇ ਬਚਪਨ ਦਾ ਇਹ ਕਿੱਸਾ ਸਾਂਝਾ ਕੀਤਾ ਹੈ।ਪਰ ਅਸਲ ਜ਼ਿੰਦਗੀ ‘ਚ ਵੀ ਅਦਾਕਾਰ ਦਾ ਨਾਂਅ ਕਈ ਅਭਿਨੇਤਰੀਆਂ ਦੇ ਨਾਲ ਜੁੜਿਆ ਰਿਹਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
