ਸਲਮਾਨ ਨੇ ਅਚਾਨਕ ਭੀੜ 'ਚ ਖੜੀ ਮਹਿਲਾ ਦੇ ਮੱਥੇ 'ਤੇ ਕੀਤੀ ਕਿਸ, ਵੀਡੀਓ ਹੋਈ ਵਾਇਰਲ
ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਨਵੀਂ ਫਿਲਮ ਟਾਈਗਰ -3 ਰਿਲੀਜ਼ ਹੋਈ ਹੈ, ਜੋ ਕਿ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਇਸੇ ਵਿਚਾਲੇ ਸਲਮਾਨ ਖਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ ਹੈ, ਆਓ ਜਾਣਦੇ ਹਾਂ ਕਿਉਂ।
ਸਲਮਾਨ ਨੇ ਅਚਾਨਕ ਭੀੜ 'ਚ ਖੜੀ ਮਹਿਲਾ ਦੇ ਮੱਥੇ 'ਤੇ ਕੀਤੀ ਕਿਸ, ਵੀਡੀਓ ਹੋਈ ਵਾਇਰਲ
Salman Khan viral Video: ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਨਵੀਂ ਫਿਲਮ ਟਾਈਗਰ -3 ਰਿਲੀਜ਼ ਹੋਈ ਹੈ, ਜੋ ਕਿ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਇਸੇ ਵਿਚਾਲੇ ਸਲਮਾਨ ਖਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ ਹੈ, ਆਓ ਜਾਣਦੇ ਹਾਂ ਕਿਉਂ।

ਦਰਅਸਲ ਸਲਮਾਨ ਖਾਨ ਦੀ ਵਾਇਰਲ ਹੋ ਰਹੀ ਇਹ ਵੀਡੀਓ IFFI 2023 ਅਵਾਰਡ ਦੀ ਹੈ। ਹਾਲ ਹੀ 'ਚ ਜਦੋਂ ਸਲਮਾਨ ਖਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ ਇੰਡੀਆ (IFFI 2023) 'ਚ ਹਿੱਸਾ ਲੈਣ ਲਈ ਗੋਆ ਪਹੁੰਚੇ। ਸਲਮਾਨ ਨੂੰ ਦੇਖ ਕੇ ਇਵੈਂਟ 'ਚ ਭਾਰੀ ਭੀੜ ਇਕੱਠੀ ਹੋ ਗਈ। ਸਲਮਾਨ ਦੀ ਨਜ਼ਰ ਭੀੜ ਦੇ ਵਿਚਕਾਰ ਇੱਕ ਔਰਤ 'ਤੇ ਪਈ ਤੇ ਸਲਮਾਨ ਖਾਨ ਤੁਰੰਤ ਉਸ ਮਹਿਲਾ ਦੇ ਨੇੜੇ ਗਏ ਅਤੇ ਮੁਸਕਰਾਉਂਦੇ ਹੋਏ ਉਸ ਔਰਤ ਦੇ ਮੱਥੇ ਨੂੰ ਚੁੰਮਿਆ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਸਲਮਾਨ ਖਾਨ ਇਸ ਅਵਾਰਡ ਸ਼ੋਅ 'ਚ ਆਪਣੀ ਭਤੀਜੀ ਅਲੀਜ਼ੇਹ ਅਗਨੀਹੋਤਰੀ ਲਈ ਸਮਾਗਮ 'ਚ ਪਹੁੰਚੇ ਸਨ। ਦਰਅਸਲ, ਅਲੀਜ਼ਾ ਅਗਨੀਹੋਤਰੀ ਫ਼ਿਲਮ 'Fearry' ਨਾਲ ਬਾਲੀਵੁੱਡ 'ਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। IFFI 2023 ਦੇ ਪੜਾਅ ਨੂੰ ਇਸ ਦੀ ਰਿਲੀਜ਼ਿੰਗ ਤੋਂ ਪਹਿਲਾਂ ਫ਼ਿਲਮ ਦੇ ਪ੍ਰੀਮੀਅਰ ਲਈ ਚੁਣਿਆ ਗਿਆ ਸੀ।
ਹੋਰ ਪੜ੍ਹੋ: ਦੁਖਦ ਖ਼ਬਰ ! ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਸਦਮਾ, ਮਾਤਾ ਮਨਜੀਤ ਕੌਰ ਦਾ ਹੋਇਆ ਦਿਹਾਂਤ
ਜਿਹੜੀ ਮਹਿਲਾ ਨੂੰ ਸਲਮਾਨ ਖਾਨ ਨੇ ਕਿਸ ਕੀਤੀ ਉਹ ਸੀਨੀਅਰ ਪੱਤਰਕਾਰ ਤੇ ਅਦਾਕਾਰ ਦੀ ਚੰਗੀ ਦੋਸਤ ਹੈ। ਪੈਪਰਾਜ਼ੀ ਨੇ IFFI 2023 ਤੋਂ ਸਲਮਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਹ ਵੀਡੀਓ ਕੁਝ ਹੀ ਮਿੰਟਾਂ 'ਚ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਫੈਨਜ਼ ਅਦਾਕਾਰ ਦੀ ਇਸ ਵੀਡੀਓ 'ਤੇ ਬਹੁਤ ਪਿਆਰ ਦੇ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
