ਦੁਖਦ ਖ਼ਬਰ ! ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਸਦਮਾ, ਮਾਤਾ ਮਨਜੀਤ ਕੌਰ ਦਾ ਹੋਇਆ ਦਿਹਾਂਤ

ਅੱਜ ਤੜਕੇ ਹੀ ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਸਦਮਾ ਲੱਗਿਆ ਹੈ। ਦਰਅਸਲ ਗਾਇਕ ਦੀ ਮਾਤਾ ਮਨਜੀਤ ਕੌਰ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਉਨ੍ਹਾਂ ਦੀ ਮਾਤਾ ਲੰਬੇ ਸਮੇਂ 'ਤੋਂ ਬਿਮਾਰ ਸਨ ਤੇ ਜ਼ੇਰੇ ਇਲਾਜ ਮੋਹਾਲੀ ਦੇ ਹਸਪਤਾਲ 'ਚ ਭਰਤੀ ਸਨ, ਇੱਥੇ ਹੀ ਬੀਤੀ ਰਾਤ ਮਾਤਾ ਮਨਜੀਤ ਕੌਰ ਦੀ ਮੌਤ ਹੋ ਗਈ।

Written by  Pushp Raj   |  November 22nd 2023 12:55 PM  |  Updated: November 22nd 2023 12:55 PM

ਦੁਖਦ ਖ਼ਬਰ ! ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਸਦਮਾ, ਮਾਤਾ ਮਨਜੀਤ ਕੌਰ ਦਾ ਹੋਇਆ ਦਿਹਾਂਤ

Kanwar Grewal's mother Manjit Kaur Death: ਅੱਜ ਤੜਕੇ ਹੀ ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ  ਦੇ ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਸਦਮਾ ਲੱਗਿਆ ਹੈ। ਦਰਅਸਲ ਗਾਇਕ ਦੀ ਮਾਤਾ ਮਨਜੀਤ ਕੌਰ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਉਨ੍ਹਾਂ ਦੀ ਮਾਤਾ ਲੰਬੇ ਸਮੇਂ 'ਤੋਂ ਬਿਮਾਰ ਸਨ ਤੇ ਜ਼ੇਰੇ ਇਲਾਜ ਮੋਹਾਲੀ ਦੇ ਹਸਪਤਾਲ 'ਚ ਭਰਤੀ ਸਨ, ਇੱਥੇ ਹੀ ਬੀਤੀ ਰਾਤ ਮਾਤਾ ਮਨਜੀਤ ਕੌਰ ਦੀ ਮੌਤ ਹੋ ਗਈ। 

ਮੀਡੀਆ ਰਿਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਕਨਵਰ ਗਰੇਵਾਲ ਦੀ ਮਾਤਾ ਮਨਜੀਤ ਕੌਰ ਪਹਿਲਾਂ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਸੀ ਤੇ ਉਸ ਤੋਂ ਬਾਅਦ ਫਿਰ ਬਿਲਕੁਲ ਤੰਦਰੁਸਤ ਹੋ ਚੁੱਕੇ ਸਨ, ਪਰ ਅਚਾਨਕ ਜਦੋਂ ਮੁੜ ਉਨ੍ਹਾਂ ਦੀ ਤਬੀਅਤ ਵਿਗੜੀ ਤਾਂ ਉਨ੍ਹਾਂ ਨੂੰ  ਮੋਹਾਲੀ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਸੀ। ਇਸ ਦੌਰਾਨ ਬੀਤੀ ਰਾਤ ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।

ਹੋਰ ਪੜ੍ਹੋ:  ਬਿਲਬੋਰਡ 'ਤੇ ਛਾਇਆ ਸਿੱਧੂ ਮੂਸੇਵਾਲਾ ਦਾ ਗੀਤ 'ਵਾਚ ਆਊਟ', ਕੈਨੇਡੀਅਨ ਚਾਰਟ 'ਚ ਮਿਲਿਆ 33ਵਾਂ ਰੈਂਕ

ਮੌਜੂਦਾ ਸਮੇਂ 'ਚ ਕਨਵਰ ਗਰੇਵਾਲ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਚੱਲ ਰਹੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਸਨ, ਪਰ ਜਦੋਂ ਉਨ੍ਹਾਂ ਨੂੰ ਮਾਤਾ ਜੀ ਦੇ ਦਿਹਾਂਤ ਦੀ ਖ਼ਬਰ ਮਿਲੀ ਤਾਂ  ਉਹ ਤੁਰੰਤ ਉੱਥੋਂ ਪੰਜਾਬ ਆਉਣ ਲਈ ਰਾਵਾਨਾ ਹੋ ਗਏ। ਕਨਵਰ ਗਰੇਵਾਲ ਮੁੜ ਪੰਜਾਬ ਵਾਪਸ ਆਉਣ ਲਈ ਰਵਾਨਾ ਹੋ ਚੁੱਕੇ ਹਨ ਅਤੇ ਕੱਲ ਮਾਤਾ ਮਨਜੀਤ ਕੌਰ ਦਾ ਸੰਸਕਾਰ ਕੀਤਾ ਜਾ ਸਕਦਾ ਹੈ। ਮਨਜੀਤ ਕੌਰ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਅਤੇ ਪਿੰਡ 'ਚ ਦੀ ਲਹਿਰ ਸੋਗ ਛਾ ਗਈ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network