ਬਿਲਬੋਰਡ 'ਤੇ ਛਾਇਆ ਸਿੱਧੂ ਮੂਸੇਵਾਲਾ ਦਾ ਗੀਤ 'ਵਾਚ ਆਊਟ', ਕੈਨੇਡੀਅਨ ਚਾਰਟ 'ਚ ਮਿਲਿਆ 33ਵਾਂ ਰੈਂਕ

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਦਿਹਾਂਤ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਗਾਇਕ ਦੇ ਫੈਨਜ਼ ਉਨ੍ਹਾਂ ਨੂੰ ਗੀਤਾਂ ਦੇ ਰਾਹੀਂ ਯਾਦ ਕਰਦੇ ਰਹਿੰਦੇ ਹਨ। ਇਸ ਸਾਲ ਦੀਵਾਲੀ 'ਤੇ ਸਿੱਧੂ ਦੇ ਫੈਨਜ਼ ਨੂੰ ਖ਼ਾਸ ਸਰਪ੍ਰਾਈਜ਼ ਮਿਲਿਆ ਤੇ 12 ਨਵੰਬਰ ਨੂੰ ਸਿੱਧੂ ਮੂਸੇਲਵਾਲਾ ਦਾ ਬੇਹੱਦ ਖ਼ਾਸ ਗੀਤ 'Watch Out' ਰਿਲੀਜ਼ ਕੀਤਾ ਗਿਆ, ਹੁਣ ਇਹ ਗੀਤ ਬਿਲਬੋਰਡ 'ਤੇ ਵੀ ਟ੍ਰੈਂਡ ਕਰ ਰਿਹਾ ਹੈ।

Written by  Pushp Raj   |  November 22nd 2023 11:55 AM  |  Updated: November 22nd 2023 11:55 AM

ਬਿਲਬੋਰਡ 'ਤੇ ਛਾਇਆ ਸਿੱਧੂ ਮੂਸੇਵਾਲਾ ਦਾ ਗੀਤ 'ਵਾਚ ਆਊਟ', ਕੈਨੇਡੀਅਨ ਚਾਰਟ 'ਚ ਮਿਲਿਆ 33ਵਾਂ ਰੈਂਕ

Sidhu MooseWala Song 'Watch out'on Billboard : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਦਿਹਾਂਤ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਗਾਇਕ ਦੇ ਫੈਨਜ਼ ਉਨ੍ਹਾਂ ਨੂੰ ਗੀਤਾਂ ਦੇ ਰਾਹੀਂ ਯਾਦ ਕਰਦੇ ਰਹਿੰਦੇ ਹਨ। ਇਸ ਸਾਲ ਦੀਵਾਲੀ 'ਤੇ ਸਿੱਧੂ ਦੇ ਫੈਨਜ਼ ਨੂੰ ਖ਼ਾਸ ਸਰਪ੍ਰਾਈਜ਼ ਮਿਲਿਆ ਤੇ 12 ਨਵੰਬਰ ਨੂੰ ਸਿੱਧੂ ਮੂਸੇਲਵਾਲਾ ਦਾ ਬੇਹੱਦ ਖ਼ਾਸ ਗੀਤ 'Watch Out' ਰਿਲੀਜ਼ ਕੀਤਾ ਗਿਆ, ਹੁਣ ਇਹ ਗੀਤ ਬਿਲਬੋਰਡ 'ਤੇ ਵੀ ਟ੍ਰੈਂਡ ਕਰ ਰਿਹਾ ਹੈ।   

ਦੱਸ ਦਈਏ ਕਿ ਕਿ ਸਿੱਧੂ ਮੂਸੇਵਾਲਾ ਦਾ ਇਹ ਗੀਤ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਮਗਰੋਂ ਮਹਿਜ਼ 9ਵੇਂ ਦਿਨ ਕੈਨੇਡੀਅਨ ਬਿੱਲਬੋਰਡ ਉੱਤੇ ਵੀ ਆਪਣੀ ਥਾਂ ਬਣਾ ਚੁੱਕਾ ਹੈ। ਮਰਹੂਮ ਗਾਇਕ  ਸਿੱਧੂ ਮੂਸੇਵਾਲਾ ਦਾ ਗੀਤ 'ਵਾਚ ਆਊਟ' (Watch-Out) ਬਿਲਬੋਰਡ 'ਤੇ  ਛਾਇਆ ਹੋਇਆ ਹੈ ਤੇ ਇਸ 33 ਵਾਂ ਰੈਂਕ ਮਿਲਿਆ ਹੈ। 

ਇਸ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤੱਕ 1.86 ਕਰੋੜ ਵਿਊਜ਼ ਮਿਲ ਚੁੱਕੇ ਹਨ। ਦੱਸ ਦਈਏ ਕਿ ਇਹ ਗੀਤ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਪੰਜਵਾਂ ਗੀਤ ਹੈ।  ਇਹ ਗੀਤ ਦੀਵਾਲੀ ਵਾਲੇ ਦਿਨ ਯਾਨੀ ਕਿ 12 ਨਵੰਬਰ ਨੂੰ ਦੁਪਹਿਰ 12 ਵਜੇ ਯੂਟਿਊਬ ਸਣੇ ਸਾਰੀਆਂ ਮਿਊਜ਼ਿਕ ਐਪਲੀਕੇਸ਼ਨਾਂ 'ਤੇ ਰਿਲੀਜ਼ ਕੀਤਾ ਗਿਆ। 

ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਇਸ ਗੀਤ ਬਾਰੇ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਸੀ। ਗਾਇਕ ਦੀ ਮਾਤਾ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਪੁੱਤਰ ਦੇ ਨਵੇਂ ਗੀਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਗੀਤ ਦਾ ਪੋਸਟਰ ਸਾਂਝਾ ਕੀਤਾ ਸੀ।

ਇਸ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਦਾ ਟਾਈਟਲ 'Watch Out' ਹੈ। ਇਸ ਗੀਤ ਨੂੰ ਖ਼ੁਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੇ ਗਾਇਆ ਸੀ। ਇਸ ਦੇ ਨਾਲ ਹੀ ਇਸ ਗੀਤ ਦੇ ਬੋਲ ਵੀ ਸਿੱਧੂ ਨੇ ਖ਼ੁਦ ਲਿਖੇ ਸਨ ਤੇ ਇਸ ਨੂੰ ਕੰਪੋਜ਼ ਵੀ ਕੀਤਾ ਸੀ। ਇਸ ਗੀਤ ਦਾ ਸੰਗੀਤ Mxrci  ਵੱਲੋਂ ਦਿੱਤਾ ਗਿਆ ਹੈ ਤੇ ਅਧਿਕਾਰਿਤ ਵੀਡੀਓ ਦੇ ਵੀਜ਼ੀਉਲਸ ਨੂੰ ਨਵਕਰਨ ਬਰਾੜ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਅਧਿਕਾਰਿਤ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। 

ਹੋਰ ਪੜ੍ਹੋ: Gurmeet Bawa : ਲੰਮੀਂ ਹੇਕ ਦੀ ਮਲਿਕਾ ਤੇ ਮਰਹੂਮ ਗਾਇਕਾ ਗੁਰਮੀਤ ਬਾਵਾ ਦੀ ਬਰਸੀ ਅੱਜ, ਜਾਣੋ ਗਾਇਕਾ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ

ਸਿੱਧੂ ਮੂਸੇਵਾਲਾ ਦੇ ਫੈਨਜ਼ 'ਚ ਇਸ ਗੀਤ ਨੂੰ ਲੈ ਕੇ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ। ਇਹ ਗੀਤ ਰਿਲੀਜ਼ ਹੋਣ ਦੇ ਮਹਿਜ਼ 30 ਮਿੰਟਾਂ ਦੇ ਅੰਦਰ,  15 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ  ਸੀ ਅਤੇ 7 ਲੱਖ ਲੋਕਾਂ ਨੇ ਇਸ ਨੂੰ ਪਸੰਦ ਕੀਤਾ। ਇਸ ਦੇ ਨਾਲ ਹੀ ਗੀਤ ਨੂੰ ਪਹਿਲੇ 1 ਮਿੰਟ 'ਚ 4.17 ਲੱਖ ਲਾਈਕਸ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਗੀਤ ਨੇ 13 ਮਿੰਟ 'ਚ 10 ਲੱਖ ਵਿਊਜ਼ ਦਾ ਅੰਕੜਾ ਪਾਰ ਕਰ ਲਿਆ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network