ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਪੈਪਰਾਜੀਸ ਤੋਂ ਮੰਗ ਲਿਆ ‘ਮਸਾਲਾ’ ਤਾਂ ਪ੍ਰਸ਼ੰਸਕਾਂ ਨੇ ਕਿਹਾ ‘ਇਸ ਨੂੰ ਤਾਂ ਕੈਂਸਰ ਸੀ’
ਸੰਜੇ ਦੱਤ (Sanjay Dutt) ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰ ਪੈਪਰਾਜੀਸ ਤੋਂ ‘ਮਸਾਲਾ’ ਮੰਗਦੇ ਹੋਏ ਨਜ਼ਰ ਆ ਰਹੇ ਹਨ । ਤਸਵੀਰਾਂ ਖਿੱਚਣ ਦੇ ਲਈ ਜਦੋਂ ਪੈਪਰਾਜੀਸ ਉਨ੍ਹਾਂ ਨੂੰ ਬੁਲਾਉਂਦੇ ਹਨ ਤਾਂ ਸੰਜੇ ਦੱਤ ਉਨ੍ਹਾਂ ਤੋਂ ਪੁੱਛਦੇ ਹਨ ਕਿ ‘ਮਸਾਲਾ ਹੈ ਕਯਾ’ ਜਿਸ ‘ਤੇ ਪੈਪਰਾਜੀਸ ਉਨ੍ਹਾਂ ਨੂੰ ਪੁੱਛਦੇ ਹਨ ਲਿਆਈਏ ਤਾਂ ਸੰਜੇ ਦੱਤ ਕਾਰ ‘ਚ ਬੈਠ ਕੇ ਚਲੇ ਜਾਂਦੇ ਹਨ ।
ਹੋਰ ਪੜ੍ਹੋ : ਬਿੱਗ ਬੌਸ ਓਟੀਟੀ 2 ‘ਚ ਆਲੀਆ ਸਿੱਦੀਕੀ ਬੱਚਿਆਂ ਨੂੰ ਯਾਦ ਕਰਕੇ ਹੋਈ ਭਾਵੁਕ, ਸਾਂਝੇ ਕੀਤੇ ਦਿਲ ਦੇ ਜਜ਼ਬਾਤ
ਹਾਲਾਂਕਿ ਇਹ ਸਭ ਉਨ੍ਹਾਂ ਨੇ ਮਜ਼ਾਕ ‘ਚ ਪੈਪਰਾਜੀਸ ਨੂੰ ਛੇੜਨ ਦੇ ਲਈ ਕਿਹਾ ਸੀ । ਪਰ ਫੈਨਸ ਦੇ ਵੱਲੋਂ ਇਸ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਲੋਕ ਕਹਿ ਰਹੇ ਹਨ ਇਸ ਨੂੰ ਤਾਂ ਕੈਂਸਰ ਸੀ । ਇਸ ਤੋਂ ਇਲਾਵਾ ਫੈਨਸ ਦੇ ਵੱਲੋਂ ਹੋਰ ਵੀ ਕਈ ਰਿਐਕਸ਼ਨ ਸਾਹਮਣੇ ਆ ਰਹੇ ਹਨ ।
ਸੰਜੇ ਦੱਤ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਸੰਜੇ ਦੱਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ‘ਚ ਅਦਾਕਾਰ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮੇਡੀ ਹੋਣ ਜਾਂ ਫਿਰ ਨੈਗੇਟਿਵ ਕਿਰਦਾਰ ਹੋਣ । ਹਰ ਕਿਰਦਾਰ ‘ਚ ਉਹ ਫਿੱਟ ਬੈਠਦੇ ਹਨ ।
ਸੰਜੇ ਦੱਤ ਦੀ ਨਿੱਜੀ ਜ਼ਿੰਦਗੀ
ਸੰਜੇ ਦੱਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮਾਨਿਅਤਾ ਦੇ ਨਾਲ ਦੂਜਾ ਵਿਆਹ ਕਰਵਾਇਆ ਹੈ । ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ, ਇੱਕ ਧੀ ਅਤੇ ਇੱਕ ਪੁੱਤਰ। ਇਸ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਵੱਡੀ ਧੀ ਵੀ ਹੈ ।
- PTC PUNJABI