ਸਾਰਾ ਅਲੀ ਖ਼ਾਨ ਪਹਾੜੀ ਵਾਦੀਆਂ ‘ਚ ਖਾਣੇ ਦਾ ਅਨੰਦ ਮਾਣਦੀ ਹੋਈ ਆਈ ਨਜ਼ਰ, ਖੁਦ ਵੀ ਬਣਾਇਆ ਖਾਣਾ, ਵੇਖੋ ਵੀਡੀਓ

ਕੋਈ ਸਮਾਂ ਹੁੰਦਾ ਸੀ ਸਾਰਾ ਅਲੀ ਖ਼ਾਨ ਆਪਣੇ ਭਾਰੀ ਭਰਕਮ ਸਰੀਰ ਦੇ ਕਾਰਨ ਚਰਚਾ ‘ਚ ਰਹਿੰਦੀ ਸੀ। ਪਰ ਉਸ ਨੇ ਜਿੰਮ ‘ਚ ਖੂਬ ਪਸੀਨਾ ਵਹਾਇਆ ਅਤੇ ਫੈਟ ਤੋਂ ਫਿੱਟ ਹੋ ਗਈ ।

Written by  Shaminder   |  March 21st 2023 02:00 PM  |  Updated: March 21st 2023 02:00 PM

ਸਾਰਾ ਅਲੀ ਖ਼ਾਨ ਪਹਾੜੀ ਵਾਦੀਆਂ ‘ਚ ਖਾਣੇ ਦਾ ਅਨੰਦ ਮਾਣਦੀ ਹੋਈ ਆਈ ਨਜ਼ਰ, ਖੁਦ ਵੀ ਬਣਾਇਆ ਖਾਣਾ, ਵੇਖੋ ਵੀਡੀਓ

ਸਾਰਾ ਅਲੀ ਖ਼ਾਨ (Sara Ali khan) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਵੀ ਖੂਬ ਵਾਇਰਲ ਹੁੰਦੇ ਰਹਿੰਦੇ ਹਨ । ਬੀਤੇ ਦਿਨ ਉਸ ਦਾ ਸ਼ਹਿਨਾਜ਼ ਗਿੱਲ ਦੇ ਨਾਲ ਇੱਕ ਵੀਡੀਓ ਵਾਇਰਲ ਹੋਇਆ ਸੀ ।ਜਿਸ ‘ਚ ਉਹ ਸ਼ਹਿਨਾਜ਼ ਗਿੱਲ ਨੂੰ ਕਿੱਸ ਕਰਦੀ ਹੋਈ ਨਜ਼ਰ ਆਈ ਸੀ ।

ਹੋਰ ਪੜ੍ਹੋ : ਪੰਜਾਬ ‘ਚ ਮਾਹੌਲ ਦੇ ਮੱਦੇਨਜ਼ਰ ਫ਼ਿਲਮ ‘ਚੱਲ ਜਿੰਦੀਏ’ ਦੀ ਰਿਲੀਜ਼ ਡੇਟ ਟਾਲੀ ਗਈ, ਜਾਣੋ ਕਦੋਂ ਹੋਵੇਗੀ ਰਿਲੀਜ਼

ਜਿਸ ਤੋਂ ਬਾਅਦ ਅਦਾਕਾਰਾ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਖਾਣਾ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । 

ਮੱਕੀ ਦੀ ਰੋਟੀ ਸਰ੍ਹੋਂ ਦੇ ਸਾਗ ਦਾ ਮਾਣਿਆ ਅਨੰਦ

ਸਾਰਾ ਅਲੀ ਖ਼ਾਨ ਨੇ ਪਹਾੜੀ ਵਾਦੀਆਂ ‘ਚ ਮੈਗੀ ਬਣਾਉਂਦੀ ਹੋਈ ਨਜ਼ਰ ਆਈ ਅਤੇ ਗਰਮਾ ਗਰਮ ਮੈਗੀ ਦਾ ਅਨੰਦ ਮਾਣਿਆ ।

ਉੱਥੇ ਹੀ ਅਦਾਕਾਰਾ ਮੱਕੀ ਦੀਆਂ ਰੋਟੀਆਂ ਨੂੰ ਸੇਕਦੀ ਹੋਈ ਨਜ਼ਰ ਆਈ ਅਤੇ ਸਾਗ ਨੁੰ ਤੜਕਾ ਲਗਾਉਂਦੀ ਹੋਈ ਵੀ ਦਿਖਾਈ ਦਿੱਤੀ ਅਤੇ ਪਹਾੜੀ ਵਾਦੀਆਂ ‘ਚ ਗਰਮਾ ਗਰਮ ਮੱਕੀ ਦੀਆਂ ਰੋਟੀਆਂ ਦੇ ਨਾਲ ਸਾਗ ਦਾ ਲੁਤਫ ਉਠਾਉਂਦੀ ਹੋਈ ਨਜ਼ਰ ਆਈ । 

ਸਾਰਾ ਅਲੀ ਖ਼ਾਨ ਹੁਣ ਤੱਕ ਕਈ ਫ਼ਿਲਮਾਂ ‘ਚ ਆ ਚੁੱਕੀ ਹੈ ਨਜ਼ਰ

 ਸਾਰਾ ਅਲੀ ਖ਼ਾਨ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਉਸ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾਂਦਾ ਹੈ । ਹੁਣ ਤੱਕ ਉਹ ‘ਕੇਦਾਰਨਾਥ’, ‘ਅਤਰੰਗੀ ਰੇ’, ‘ਲਵ ਆਜ ਕੱਲ੍ਹ’, ‘ਸਿੰਬਾ’, ‘ਕੁਲੀ ਨੰ:1’ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network