ਸ਼ਾਹਰੁਖ ਖਾਨ ਨੇ ਫਿਲਮ ਡੰਕੀ ਦੇ ਗੀਤ 'ਓ ਮਾਹੀ ਓ ਮਾਹੀ' ਦੀ ਵੀਡੀਓ ਕੀਤੀ ਸਾਂਝੀ, ਅਦਾਕਾਰ ਨੇ ਦੱਸਿਆ ਡੰਕੀ ਦਾ ਅਸਲ ਮਤਲਬ
ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਡੰਕੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋਵੇਗੀ। ਹਾਲ ਹੀ 'ਚ ਸ਼ਾਹਰੁਖ ਖਾਨ ਨੇ ਆਪਣੀ ਇਸ ਫਿਲਮ ਦੇ ਗੀਤ 'ਓ ਮਾਹੀ ਓ ਮਾਹੀ' ਦੀ ਝਲਕ ਸਾਂਝੀ ਕਰਦੇ ਹੋਏ ਡੰਕੀ ਦਾ ਅਸਲ ਮਤਲਬ ਵੀ ਦੱਸਿਆ ਹੈ।
ਸ਼ਾਹਰੁਖ ਖਾਨ ਨੇ ਫਿਲਮ ਡੰਕੀ ਦੇ ਗੀਤ 'ਓ ਮਾਹੀ ਓ ਮਾਹੀ' ਦੀ ਵੀਡੀਓ ਕੀਤੀ ਸਾਂਝੀ, ਅਦਾਕਾਰ ਨੇ ਦੱਸਿਆ ਡੰਕੀ ਦਾ ਅਸਲ ਮਤਲਬ
Shah Rukh Khan viral video: ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਡੰਕੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋਵੇਗੀ। ਹਾਲ ਹੀ 'ਚ ਸ਼ਾਹਰੁਖ ਖਾਨ ਨੇ ਆਪਣੀ ਇਸ ਫਿਲਮ ਦੇ ਗੀਤ 'ਓ ਮਾਹੀ ਓ ਮਾਹੀ' ਦੀ ਝਲਕ ਸਾਂਝੀ ਕਰਦੇ ਹੋਏ ਡੰਕੀ ਦਾ ਅਸਲ ਮਤਲਬ ਵੀ ਦੱਸਿਆ ਹੈ।

ਦੱਸਣਯੋਗ ਹੈ ਕਿ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਦੇ ਮੇਕਰਸ ਅਤੇ ਕਿੰਗ ਖਾਨ ਨੇ ਫਿਲਮ ਦੀ ਲਗਾਤਾਰ ਪ੍ਰਮੋਸ਼ਨ ਕਰ ਰਹੇ ਹਨ। ਫਿਲਮ ਡੰਕੀ ਦਾ ਟੀਜ਼ਰ ਰਿਲੀਜ਼ ਹੋਣ ਮਗਰੋਂ ਦਰਸ਼ਕਾਂ ਵਿੱਚ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਹੈ।
ਬੀਤੇ ਦਿਨੀਂ ਫਿਲਮ ਮੇਕਰਸ ਨੇ 'ਡੰਕੀ' ਦਾ ਟ੍ਰੇਲਰ ਰਿਲੀਜ਼ ਕੀਤਾ ਸੀ ਅਤੇ ਹੁਣ ਉਨ੍ਹਾਂ ਨੇ 'ਡੰਕੀ ਡ੍ਰੌਪ 5' ਦਾ ਟੀਜ਼ਰ ਰਿਲੀਜ਼ ਕੀਤਾ ਹੈ। ਸ਼ਾਹਰੁਖ ਨੇ ਦੱਸਿਆ ਕਿ ਗੀਤ ਡੰਕੀ ਡ੍ਰੌਪ 5 ਯਾਨੀ 'ਓ ਮਾਹੀ' ਜਲਦ ਹੀ ਰਿਲੀਜ਼ ਹੋਵੇਗਾ, ਜੋ ਕਿ ਇੱਕ ਪ੍ਰਮੋਸ਼ਨਲ ਵੀਡੀਓ ਹੈ।
ਡੰਕੀ ਦੇ ਐਲਾਨ ਦੇ ਬਾਅਦ ਤੋਂ ਹੀ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ 'ਡੰਕੀ' ਦਾ ਮਤਲਬ ਕੀ ਹੈ। ਬਹੁਤ ਸਾਰੇ ਲੋਕਾਂ ਨੇ ਇਸ ਫਿਲਮ ਨੂੰ ਅਮਰੀਕਾ ਅਤੇ ਕੈਨੇਡਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਜਾਣ ਵਾਲੇ ਭਾਰਤੀ ਪ੍ਰਵਾਸੀਆਂ 'ਤੇ ਆਧਾਰਿਤ ਦੱਸਿਆ ਹੈ, ਪਰ ਹੁਣ ਸ਼ਾਹਰੁਖ ਖਾਨ ਨੇ ਡੰਕੀ ਦਾ ਅਸਲੀ ਮਤਲਬ ਸਮਝਾਇਆ ਹੈ।
ਹਾਲ ਹੀ ਵਿੱਚ ਸ਼ਾਹਰੁਖ ਖਾਨ ਨੇ ਟਵਿੱਟਰ ਉੱਤੇ ਇੱਕ ਨਵਾਂ ਟਵੀਟ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਫਿਲਮ ਦੇ ਗੀਤ ਫਿਲਮ ਦੇ ਗੀਤ 'ਓ ਮਾਹੀ ਓ ਮਾਹੀ' ਦੀ ਝਲਕ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਲੋਕ ਲਗਾਤਾਰ ਇਸ ਫਿਲਮ ਦੇ ਟਾਈਟਲ ਨੂੰ ਲੈ ਕੇ ਕਈ ਸਵਾਲ ਕਰਦੇ ਹਨ, ਇਸ ਲਈ ਉਹ ਇਸ ਦਾ ਅਸਲ ਮਤਲਬ ਦੱਸ ਰਹੇ ਹਨ।
Sab poochte hain Iss liye bata raha hoon. Dunki ka matlab hota hai apno se door rehna….aur jab apne paas ho toh bas lagta hai qayamat tak uske saath hi rahein. O Maahi O Maahi. Feel the love before sun sets on the horizon today.Because everybody asks, what does Dunki mean?… pic.twitter.com/rvdUBaUWPL
— Shah Rukh Khan (@iamsrk) December 11, 2023
ਹੋਰ ਪੜ੍ਹੋ: ਅਜੇ ਦੇਵਗਨ ਫਿਲਮ 'ਸਿੰਘਮ ਅਗੇਨ' ਦੀ ਸ਼ੂਟਿੰਗ ਦੇ ਦੌਰਾਨ ਹੋਏ ਜ਼ਖਮੀ, ਅਦਾਕਾਰ ਦੀ ਅੱਖ 'ਤੇ ਲੱਗੀ ਡੂੰਘੀ ਸੱਟ
ਸ਼ਾਹਰੁਖ ਖਾਨ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ, 'ਮੈਂ ਇਹ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਹਰ ਕੋਈ ਪੁੱਛਦਾ ਹੈ। 'ਡੰਕੀ' ਦਾ ਮਤਲਬ ਹੈ ਆਪਣੇ ਅਜ਼ੀਜ਼ਾਂ ਤੋਂ ਦੂਰ ਰਹਿਣਾ ... ਅਤੇ ਜਦੋਂ ਤੁਹਾਡਾ ਕੋਈ ਆਪਣਾ ਤੁਹਾਡੇ ਕੋਲ ਹੁੰਦਾ ਹੈ, ਤਾਂ ਤੁਸੀਂ ਕਿਆਮਤ ਤੱਕ ਉਸ ਦੇ ਨਾਲ ਰਹਿਣਾ ਚਾਹੁੰਦੇ ਹੋ, ਇਸ ਗੀਤ ਰਾਹੀਂ ਸੂਰਜ ਦੇ ਡੁੱਬਣ ਤੋਂ ਪਹਿਲਾਂ ਅੱਜ ਇਸ ਪਿਆਰ ਨੂੰ ਮਹਿਸੂਸ ਕਰੋ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
