Sonu Sood : ਸੋਨੂੰ ਸੂਦ ਨੇ Blue Tick ਲਈ ਮਿੰਨਤਾਂ ਕਰਨ ਵਾਲੇ ਸਟਾਰਸ ‘ਤੇ ਕਸਿਆ ਤੰਜ, ਟਵੀਟ ਕਰ ਆਖੀ ਵੱਡੀ ਗੱਲ
Sonu Sood on twitter blue tick: Sonu Sood Blue Tick: ਟਵਿੱਟਰ 'ਤੇ ਇਨ੍ਹੀਂ ਦਿਨੀਂ ਬਲੂ ਟਿੱਕ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਟਵਿੱਟਰ ਨੇ ਕਈ ਬਾਲੀਵੁੱਡ ਮਸ਼ਹੂਰ ਹਸਤੀਆਂ ਦੇ ਵੈਰੀਫਾਈਡ ਖਾਤਿਆਂ ਤੋਂ ਬਲੂ ਟਿੱਕ ਹਟਾ ਦਿੱਤਾ ਹੈ, ਜਿਸ ਵਿੱਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਪ੍ਰਿਯੰਕਾ ਚੋਪੜਾ ਸਣੇ ਕਈ ਦਿੱਗਜਾਂ ਦੇ ਖਾਤੇ ਵੀ ਸ਼ਾਮਿਲ ਹਨ। ਹਾਲਾਂਕਿ ਹੁਣ ਅਮਿਤਾਭ ਬੱਚਨ ਨੂੰ ਬਲੂ ਟਿੱਕ ਵਾਪਸ ਮਿਲ ਗਿਆ ਹੈ।
ਟਵਿੱਟਰ ਦੇ ਇਸ ਐਕਸ਼ਨ ‘ਤੇ ਕਈ ਬਾਲੀਵੁੱਡ ਸੈਲਬਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਿਤਾਰਿਆਂ ਨੇ ਟਵੀਟ ਕਰਕੇ ਅਤੇ ਬਲੂ ਟਿੱਕ ਨੂੰ ਵਾਪਸ ਕਰਨ ਦੀ ਮੰਗ ਕੀਤੀ।
ਹੁਣ ਅਦਾਕਾਰ ਸੋਨੂੰ ਸੂਦ ਨੇ ਬਲੂ ਟਿੱਕ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਨੂੰ ਸੂਦ ਨੇ ਟਵੀਟ ਕੀਤਾ, ” ਭਾਈ ਨੂੰ ਕੌਣ ਸਮਝਾਵੇ, ਬਲੂ ਟਿੱਕ ਖਰੀਦੀ ਨਹੀਂ, ਕਮਾਈ ਜਾਂਦੀ ਹੈ।”
भाई साहब को कौन समझाए Blue ☑️ ख़रीदनी नहींकमानी पड़ती है।????
— sonu sood (@SonuSood) April 22, 2023
ਲੋਕ ਸੋਨੂੰ ਸੂਦ ਦੇ ਇਸ ਟਵੀਟ ਦੀ ਤਾਰੀਫ ਕਰ ਰਹੇ ਹਨ। ਸੋਨੂੰ ਸੂਦ ਨੇ ਆਪਣੇ ਟਵੀਟ ‘ਚ ਕਿਸੇ ਦਾ ਨਾਂ ਨਹੀਂ ਲਿਆ, ਪਰ ਉਨ੍ਹਾਂ ਨੇ ਹੱਥ-ਪੈਰ ਜੋੜ ਕੇ ਇਸ਼ਾਰਿਆਂ ‘ਚ ਸੈਲੇਬਸ ‘ਤੇ ਤੰਜ ਜ਼ਰੂਰ ਕਸਿਆ। ਦਰਅਸਲ, ਕੱਲ੍ਹ ਸਵੇਰੇ ਕਈ ਬਾਲੀਵੁੱਡ ਸਿਤਾਰਿਆਂ ਦੇ ਟਵਿੱਟਰ ਅਕਾਉਂਟ ਤੋਂ ਬਲੂ ਟਿੱਕ ਹਟਾ ਦਿੱਤਾ ਗਿਆ ਸੀ। ਮੈਗਾਸਟਾਰ ਅਮਿਤਾਭ ਬੱਚਨ ਵੀ ਬਲੂ ਟਿੱਕ ਗੁਆਉਣ ਵਾਲਿਆਂ ਵਿੱਚ ਸ਼ਾਮਿਲ ਸਨ।
ਇਸ ਤੋਂ ਬਾਅਦ ਉਨ੍ਹਾਂ ਨੇ ਟਵਿੱਟਰ ‘ਤੇ ਮਜ਼ਾਕ ‘ਚ ਲਿਖਿਆ, ”ਹੇ ਟਵਿੱਟਰ ਭਰਾ! ਕੀ ਤੁਸੀਂ ਸੁਣ ਰਹੇ ਹੋ? ਹੁਣ ਤਾਂ ਅਸੀਂ ਪੈਸੇ ਵੀ ਭਰ ਦਿੱਤੇ ਨੇ.. ਤਾਂ ਜੋ ਨੀਲਾ ਕਮਲ ਸਾਡੇ ਨਾਮ ਦੇ ਅੱਗੇ ਲੱਗਾ ਹੈ, ਉਹ ਵਾਪਸ ਕਰ ਦਿਓ ਭਾਈ। ਤਾਂ ਜੋ ਲੋਕ ਜਾਣ ਸਕਣ ਕਿ ਅਸੀਂ ਉਹੀ ਹਾਂ.. ਅਮਿਤਾਭ ਬੱਚਨ।
ਅਮਿਤਾਭ ਬੱਚਨ ਤੋਂ ਇਲਾਵਾ, ਬਲੂ ਟਿੱਕ ਨੂੰ ਗੁਆਉਣ ਵਾਲੀਆਂ ਹੋਰ ਬਾਲੀਵੁੱਡ ਹਸਤੀਆਂ ਵਿੱਚ ਸ਼ਾਹਰੁਖ ਖਾਨ, ਸਲਮਾਨ ਖਾਨ, ਪ੍ਰਿਯੰਕਾ ਚੋਪੜਾ ਜੋਨਸ, ਰਣਵੀਰ ਸਿੰਘ, ਅਜੇ ਦੇਵਗਨ, ਅਕਸ਼ੈ ਕੁਮਾਰ, ਆਲੀਆ ਭੱਟ ਅਤੇ ਅਨੁਸ਼ਕਾ ਸ਼ਰਮਾ ਆਦਿ ਸ਼ਾਮਲ ਹਨ।
- PTC PUNJABI