Rupinder Handa: ਗਾਇਕਾ ਰੁਪਿੰਦਰ ਹਾਂਡਾ ਦੀ ਸਿਹਤ 'ਚ ਹੋਇਆ ਸੁਧਾਰ, ਅਦਾਕਾਰਾ ਨੇ ਪੋਸਟ ਸਾਂਝੀ ਕਰ ਫੈਨਜ਼ ਨੂੰ ਦਿੱਤਾ ਹੈਲਥ ਅਪਡੇਟ
Rupinder Handa Health Update: ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਇਸ ਦੀ ਵਜ੍ਹਾਂ ਉਨ੍ਹਾਂ ਦਾ ਕੋਈ ਗੀਤ ਨਹੀਂ ਸਗੋਂ ਗਾਇਕ ਦੀ ਖ਼ਰਾਬ ਸਿਹਤ ਹੈ। ਦਰਅਸਲ, ਹਾਲ ਹੀ ਵਿੱਚ ਸਿਹਤ ਸੰਬੰਧੀ ਪਰੇਸ਼ਾਨੀਆਂ ਦੇ ਚੱਲਦੇ ਗਾਇਕਾ ਹਸਪਤਾਲ ਵਿੱਚ ਭਰਤੀ ਹੋਈ ਸੀ। ਜਿਸ ਮਗਰੋਂ ਗਾਇਕਾ ਦੇ ਫੈਨਜ਼ ਉਨ੍ਹਾਂ ਦੇ ਜਲਦ ਹੀ ਸਿਹਤਯਾਬ ਹੋਣ ਦੀ ਅਰਦਾਸ ਕਰ ਰਹੇ ਹਨ।
ਇਸ ਦੌਰਾਨ ਗਾਇਕਾ ਨੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਸੀ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ ਰੁਪਿੰਦਰ ਹਾਂਡਾ ਦੀ ਵੀਡੀਓ ਦੀ ਕੈਪਸ਼ਨ ‘ਚ ਲਿਖਿਆ ਗਿਆ ਹੈ, ‘ਤੁਹਾਡੇ ਸਭ ਦੀਆਂ ਸ਼ੁੱਭਕਾਮਨਾਵਾਂ ਲਈ ਸ਼ੁਕਰੀਆ। ਹੁਣ ਸਭ ਠੀਕ ਹੈ।
ਇਸ ਵਿਚਕਾਰ ਗਾਇਕਾ ਦੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ। ਜਿਸ ਵਿੱਚ ਉਸ ਦੇ ਸਿਹਤਯਾਬ ਹੋਣ ਦਾ ਸਾਫ ਪਤਾ ਲੱਗ ਰਿਹਾ ਹੈ। ਬੀਤੇ ਦਿਨੀਂ ਗਾਇਕਾ ਰੁਪਿੰਦਰ ਹਾਂਡਾ ਨੇ ਪੋਸਟ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਆਪਣਾ ਹੈਲਥ ਅਪਡੇਟ ਦਿੱਤਾ ਹੈ।
ਗਾਇਕਾ ਨੇ ਪੋਸਟ ਜਰੀਏ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ । ਇਹ ਵੀ ਦੱਸਿਆ ਸੀ ਕਿ ਸਿਹਤ ਸਬੰਧੀ ਚਲ ਰਹੀਆਂ ਮੁਸ਼ਕਿਲਾਂ ਕਾਰਨ ਉਸ ਨੇ ਬ੍ਰੇਕ ਲਈ ਹੈ।ਤਾਂ ਅੱਜ ਫਿਰ ਹਸਪਤਾਲ ਤੋਂ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਆਪਣਾ ਹਾਲ ਚਾਲ ਦੱਸਿਆ।
ਫੈਨਜ ਗਾਇਕਾ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਇਸ ਦੇ ਨਾਲ-ਨਾਲ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਗਾਇਕਾ ਦੇ ਜਲਦ ਠੀਕ ਹੋਣ ਲਈ ਦੁਆਵਾਂ ਕਰ ਰਹੇ ਹਨ।
- PTC PUNJABI