ਜੀਆ ਖ਼ਾਨ ਮਾਮਲੇ ‘ਚ ਬਰੀ ਹੋਣ ਤੋਂ ਬਾਅਦ ਸੂਰਜ ਪੰਚੋਲੀ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ, ਵਾਹਿਗੁਰੂ ਦਾ ਕੀਤਾ ਸ਼ੁਕਰਾਨਾ

ਪ੍ਰਮਾਤਮਾ ਸਾਨੂੰ ਹਰ ਤਰ੍ਹਾਂ ਦੀਆਂ ਮੁਸਬੀਤਾਂ ਚੋਂ ਬਚਾਉਂਦਾ ਹੈ। ਜਦੋਂ ਹਰ ਕੋਈ ਸਾਥ ਛੱਡ ਦਿੰਦਾ ਹੈ ਤਾਂ ਉਹ ਪ੍ਰਮਾਤਮਾ ਹੀ ਹੁੰਦਾ ਹੈ ਜੋ ਸਾਡੀ ਬਾਂਹ ਫੜਦਾ ਹੈ । ਸੂਰਜ ਪੰਚੋਲੀ ਵੀ ਸ਼ਾਇਦ ਇਸ ਗੱਲ ਨੂੰ ਭਲੀ ਭਾਂਤ ਸਮਝ ਗਏ ਹਨ । ਉਹ ਜੀਆ ਖ਼ਾਨ ਕੇਸ ਚੋਂ ਬਰੀ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੇ ਹਨ ।

Written by  Shaminder   |  May 04th 2023 03:20 PM  |  Updated: May 04th 2023 03:20 PM

ਜੀਆ ਖ਼ਾਨ ਮਾਮਲੇ ‘ਚ ਬਰੀ ਹੋਣ ਤੋਂ ਬਾਅਦ ਸੂਰਜ ਪੰਚੋਲੀ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ, ਵਾਹਿਗੁਰੂ ਦਾ ਕੀਤਾ ਸ਼ੁਕਰਾਨਾ

ਜੀਆ ਖ਼ਾਨ (Jia Khan) ਮਾਮਲੇ ‘ਚ ਬਰੀ ਹੋਣ ਤੋਂ ਬਾਅਦ ਸੂਰਜ ਪੰਚੋਲੀ (Sooraj Pancholi)  ਗੁਰਦੁਆਰਾ ਬੰਗਲਾ ਸਾਹਿਬ (Gurdwara Bangla Sahib) ਪਹੁੰਚੇ। ਜਿੱਥੇ ਉਨ੍ਹਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਸੂਰਜ ਪੰਚੋਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੂਰਜ ਬੰਗਲਾ ਸਾਹਿਬ ‘ਚ ਮੱਥਾ ਟੇਕਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਅਫਸਾਨਾ ਖ਼ਾਨ ਵਿਦੇਸ਼ ‘ਚ ਸ਼ੋਅ ਦੇ ਨਾਲ-ਨਾਲ ਸੈਰ ਸਪਾਟੇ ਦਾ ਲੈ ਰਹੀ ਅਨੰਦ,ਪਤੀ ਨੂੰ ਰਹੀ ਮਿਸ, ਵੇਖੋ ਵੀਡੀਓ

ਇਸ ਤੋਂ ਪਹਿਲਾਂ ਅਦਾਕਾਰ ਸਿੱਧੀਵਿਨਾਇਕ ਮੰਦਰ ‘ਚ ਵੀ ਮੱਥਾ ਟੇਕਣ ਗਿਆ ਸੀ । ਸੂਰਜ ਪੰਚੋਲੀ ਨੇ ਇਸ ਦੀਆਂ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਅਦਾਕਾਰ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ । 

ਜੀਆ ਖ਼ਾਨ ਦੀ ਘਰ ‘ਚ ਮਿਲੀ ਸੀ ਲਾਸ਼  

ਸੂਰਜ ਪੰਚੋਲੀ ਦਸ ਸਾਲ ਬਾਅਦ ਜੀਆ ਖ਼ਾਨ ਕੇਸ ਚੋਂ ਬਰੀ ਹੋਇਆ ਹੈ । ਅਦਾਕਾਰ ਨੀਲੇ ਰੰਗ ਦੀ ਟੀ-ਸ਼ਰਟ ਅਤੇ ਡੈਨਿਮ ਜੀਨਸ ‘ਚ ਨਜ਼ਰ ਆਇਆ । ਦੋਵੇਂ ਹੱਥ ਜੋੜ ਕੇ ਅਦਾਕਾਰ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ । ਇਸ ਮੌਕੇ ਉਹ ਇੱਕਲੇ ਹੀ ਨਜ਼ਰ ਆਏ ।ਦੱਸ ਦਈਏ ਕਿ ਅਦਾਕਾਰਾ ਜੀਆ ਖ਼ਾਨ ਦੀ ਲਾਸ਼ 3 ਜੂਨ 2013 ਨੂੰ ਘਰ ‘ਚ ਮਿਲੀ ਸੀ।

ਪੁਲਿਸ ਨੇ ਛੇ ਪੰਨਿਆਂ ਦੇ ਇੱਕ ਖ਼ਤ ਦੇ ਅਧਾਰ ‘ਤੇ ਸੂਰਜ ਨੂੰ ਗ੍ਰਿਫਤਾਰ ਕਰ ਲਿਆ ਸੀ । ਜਿਸ ਨੂੰ ਕਥਿਤ ਤੌਰ ‘ਤੇ ਜੀਆ ਖ਼ਾਨ ਦੇ ਵੱਲੋਂ ਲਿਖਿਆ ਗਿਆ ਸੀ । ਇਸ ਤੋਂ ਬਾਅਦ ਸੂਰਜ ‘ਤੇ ਅਦਾਕਾਰਾ ਨੂੰ ਆਤਮ ਹੱਤਿਆ ਦੇ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ ।ਦੱਸ ਦਈਏ ਕਿ ਜੀਆ ਖ਼ਾਨ ਅਤੇ ਸੂਰਜ ਕਥਿਤ ਤੌਰ ‘ਤੇ ਰਿਲੇਸ਼ਨਸ਼ਿਪ ‘ਚ ਸਨ ।ਹਾਲਾਂਕਿ ਇਸ ਮਾਮਲੇ ‘ਚ ਸੂਰਜ ਨੂੰ ਕੋਰਟ ਤੋਂ ਕਲੀਨ ਚਿੱਟ ਮਿਲ ਗਈ ਹੈ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network