Sukhwinder Singh Birthday: ਜਾਣੋ ਕਿਉਂ ਏ.ਆਰ ਰਹਿਮਾਨ ਨੇ ਗਾਇਕ ਸੁਖਵਿੰਦਰ ਸਿੰਘ ਤੋਂ ਮੰਗੀ ਸੀ ਮੁਆਫੀ, ਆਸਕਰ ਅਵਾਰਡ ਨਾਲ ਜੁੜਿਆ ਹੈ ਇਹ ਕਿੱਸਾ
ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਆਪਣੀ ਦਮਦਾਰ ਆਵਾਜ਼ ਨਾਲ ਲੋਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾ ਚੁੱਕੇ ਹਨ। ਅੱਜ ਗਾਇਕ ਦਾ ਜਨਮਦਿਨ ਹੈ, ਆਓ ਇਸ ਮੌਕੇ ਜਾਣਦੇ ਹਾਂ ਕਿ ਆਖਿਰ ਮਸ਼ਹੂਰ ਸੰਗੀਤਕਾਰ ਏ.ਆਰ ਰਹਿਮਾਨ ਨੇ ਉਨ੍ਹਾਂ ਕੋਲੋਂ ਕਿਉਂ ਮੁਆਫੀ ਮੰਗੀ ਸੀ, ਇਹ ਕਿੱਸਾ ਆਸਕਰ ਅਵਾਰਡ ਨਾਲ ਜੁੜਿਆ ਹੋਇਆ ਹੈ।
Sukhwinder Singh Birthday: ਜਾਣੋ ਕਿਉਂ ਏ.ਆਰ ਰਹਿਮਾਨ ਨੇ ਗਾਇਕ ਸੁਖਵਿੰਦਰ ਸਿੰਘ ਤੋਂ ਮੰਗੀ ਸੀ ਮੁਆਫੀ, ਆਸਕਰ ਅਵਾਰਡ ਨਾਲ ਜੁੜਿਆ ਹੈ ਇਹ ਕਿੱਸਾ
Sukhwinder Singh Birthday: ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਦਾ ਅੱਜ ਜਨਮਦਿਨ ਹੈ। ਆਪਣੀ ਦਮਦਾਰ ਆਵਾਜ਼ ਨਾਲ ਸਰੋਤਿਆਂ ਦੇ ਦਿਲ 'ਚ ਖ਼ਾਸ ਥਾਂ ਹਾਸਿਲ ਕਰਨ ਵਾਲੇ ਸੁਖਵਿੰਦਰ ਸਿੰਘ ਨੇ ਬਾਲੀਵੁੱਡ ਨੂੰ ਹੁਣ ਤੱਕ ਕਈ ਹਿੱਟ ਦਿੱਤੇ ਹਨ। ਜੈ ਹੋ ਤੋਂ ਲੈ ਕੇ ਹਰ ਮੈਦਾਨ ਫਤਿਹ ਤੱਕ ਇਹ ਗੀਤ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਹਨ।
ਸੁਖਵਿੰਦਰ ਸਿੰਘ ਦਾ ਜਨਮ
ਸੁਖਵਿੰਦਰ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਵਿਖੇ 18 ਜੁਲਾਈ 1971 ਨੂੰ ਹੋਇਆ ਸੀ। ਸੁਖਵਿੰਦਰ ਸਿੰਘ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਅਤੇ ਸੰਗੀਤ ਜਗਤ 'ਚ ਸੁੱਖੀ ਦੇ ਨਾਂ ਨਾਲ ਮਸ਼ਹੂਰ ਹੋ ਗਏ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਵਾਰ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਨੇ ਵੀ ਇਸ ਮਹਾਨ ਗਾਇਕ ਤੋਂ ਮੁਆਫੀ ਮੰਗੀ ਸੀ।
![]()
ਬਚਪਨ ਤੋਂ ਹੀ ਸੀ ਗਾਉਣ ਦਾ ਸ਼ੌਕ
ਸੁਖਵਿੰਦਰ ਸਿੰਘ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਜਦੋਂ ਉਹ ਸਿਰਫ਼ ਅੱਠ ਸਾਲ ਦੇ ਸੀ, ਉਸ ਸਮੇਂ ਤੋਂ ਹੀ ਉਨ੍ਹਾਂ ਨੇ ਸਟੇਜ ਪਰਫਾਰਮੈਂਸ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਇਲਾਵਾ ਜਦੋਂ ਉਹ 13 ਸਾਲ ਦੇ ਹੋਏ ਤਾਂ ਉਨ੍ਹਾਂ ਨੇ ਗਾਇਕ ਮਲਕੀਤ ਸਿੰਘ ਲਈ ਗੀਤ ਤੁਤਕ ਤੂਤਕ ਤੂਤੀਆ ਦੀ ਰਚਨਾ ਕੀਤੀ। ਸੁਖਵਿੰਦਰ ਸਿੰਘ ਨਾਂ ਮਹਿਜ਼ ਇੱਕ ਮਹਾਨ ਗਾਇਕ ਹਨ, ਸਗੋਂ ਇੱਕ ਮਹਾਨ ਸੰਗੀਤਕਾਰ ਵੀ ਹਨ। ਉਨ੍ਹਾਂ ਨੇ ਕਈ ਫਿਲਮਾਂ 'ਚ ਆਪਣਾ ਸੰਗੀਤ ਦਿੱਤਾ ਹੈ।
ਸੁਖਵਿੰਦਰ ਸਿੰਘ ਨੂੰ ਕਿੰਝ ਮਿਲਿਆ ਪਹਿਲਾ ਬ੍ਰੇਕ
ਸੁਖਵਿੰਦਰ ਸਿੰਘ ਨੇ ਮਸ਼ਹਰੂ ਹਿੰਦੀ ਫ਼ਿਲਮ 'ਕਰਮਾ' ਨਾਲ ਬਾਲੀਵੁੱਡ 'ਚ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਰਹੇ। ਦੱਸ ਦੇਈਏ ਕਿ ਸੁਖਵਿੰਦਰ ਸਿੰਘ ਫਿਲਮਾਂ ਤੋਂ ਇਲਾਵਾ ਸਟੇਜ ਸ਼ੋਅ ਕਰਨ ਵਿੱਚ ਵੀ ਮਾਹਿਰ ਸਨ। ਪਹਿਲੀ ਵਾਰ ਉਨ੍ਹਾਂ ਨੇ ਸਟੇਜ 'ਤੇ ਲਤਾ ਮੰਗੇਸ਼ਕਰ ਨਾਲ ਜੁਗਲਬੰਦੀ ਕੀਤੀ ਸੀ। ਦੱਸ ਦੇਈਏ ਕਿ ਸੁਖਵਿੰਦਰ ਨੇ ਆਪਣੇ ਕਰੀਅਰ ਵਿੱਚ ਕਈ ਦਿੱਗਜ ਸੰਗੀਤ ਨਿਰਦੇਸ਼ਕਾਂ ਨਾਲ ਵੀ ਕੰਮ ਕੀਤਾ ਹੈ, ਜਿਸ ਵਿੱਚ ਦੇਸ਼ ਦੇ ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਵੀ ਸ਼ਾਮਲ ਹਨ। ਦੋਵਾਂ ਨੇ ਪ੍ਰਸ਼ੰਸਕਾਂ ਨੂੰ ਕਈ ਸੁਪਰਹਿੱਟ ਗੀਤ ਦਿੱਤੇ, ਜਿਸ 'ਚ ਫ਼ਿਲਮ 'ਦਿਲ ਸੇ' ਦਾ ਗੀਤ 'ਛਈਆਂ- ਛਈਆਂ' ਵੀ ਸ਼ਾਮਿਲ ਹੈ।
ਏ.ਆਰ.ਰਹਿਮਾਨ ਨੇ ਸੁਖਵਿੰਦਰ ਤੋਂ ਕਿਉਂ ਮੰਗੀ ਮੁਆਫੀ
ਸੁਖਵਿੰਦਰ ਸਿੰਘ ਤੇ ਏ.ਆਰ. ਰਹਿਮਾਨ ਦੀ ਜੋੜੀ ਨੇ ਫ਼ਿਲਮ ਸਲਮਡੌਗ ਮਿਲੀਅਨੇਅਰ ਦੇ ' ਜੈ ਹੋ 'ਗੀਤ ਨੂੰ ਕੰਪੋਜ਼ ਕੀਤਾ ਸੀ, ਜਿਸ ਨੇ ਪੂਰੀ ਦੁਨੀਆ ਵਿੱਚ ਧੂਮ ਮਚਾ ਦਿੱਤੀ ਸੀ। ਇਸ ਗੀਤ ਨੂੰ ਆਸਕਰ ਐਵਾਰਡ ਵੀ ਮਿਲਿਆ ਸੀ। ਦੱਸ ਦੇਈਏ ਕਿ ਜਦੋਂ ਏ.ਆਰ.ਰਹਿਮਾਨ ਨੂੰ ਅਮਰੀਕਾ ਵਿੱਚ ਆਸਕਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ, ਉਸ ਸਮੇਂ ਉਹ ਸੁਖਵਿੰਦਰ ਨੂੰ ਕ੍ਰੈਡਿਟ ਦੇਣਾ ਭੁੱਲ ਗਏ ਸਨ। ਇਸ ਘਟਨਾ ਦੇ ਕਈ ਸਾਲਾਂ ਬਾਅਦ ਏ.ਆਰ. ਰਹਿਮਾਨ ਨੇ ਅਫਸੋਸ ਪ੍ਰਗਟ ਕੀਤਾ ਅਤੇ ਸੁਖਵਿੰਦਰ ਤੋਂ ਮੁਆਫੀ ਮੰਗਦੇ ਹੋਏ ਇਸ ਗੀਤ ਲਈ ਉਨ੍ਹਾਂ ਨੂੰ ਕ੍ਰੈਡਿਟ ਦਿੱਤਾ।
ਦਰਸ਼ਕਾਂ ਨੂੰ ਬੇਹੱਦ ਪਸੰਦ ਨੇ ਸੁਖਵਿੰਦਰ ਸੁਖੀ ਦੇ ਗੀਤ
ਗਾਇਕ ਦੇ ਗੀਤਾਂ ਦੀ ਲਿਸਟ ਬਹੁਤ ਲੰਮੀ ਹੈ। ਗਾਇਕ ਨੇ ਗੀਤ 'ਛਈਆਂ- ਛਈਆਂ' 'ਵੋ ਕਿਸਨਾ ਹੈ', ਜੈ ਹੋ' , 'ਕਰ ਹਰ ਮੈਦਾਨ ਫਤਿਹ', 'ਰਮਤਾ ਜੋਗੀ' , 'ਚੱਕ ਦੇ ਇੰਡੀਆ' ਵਰਗੇ ਕਈ ਸੁਪਰਹਿੱਟ ਗੀਤ ਬਾਲੀਵੁੱਡ ਨੂੰ ਦਿੱਤੇ ਹਨ। ਅੱਜ ਗਾਇਕ ਦੇ ਜਨਮਦਿਨ ਮੌਕੇ ਫੈਨਜ਼ ਤੇ ਸਾਥੀ ਕਲਾਕਾਰ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
